ਗਿੱਲੇ - ਸੁੱਕੇ ਕੂੜੇ ਵਾਰੇ ਅਵੇਅਰਨੈੱਸ ਕੈੰਪ ਬਹੁਤ ਜਰੂਰੀ - ਡਾ.ਬਾਵਾ
ਕਪੂਰਥਲਾ 3 ਅਗਸਤ ਗੌਰਵ ਮੜੀਆ
ਆਈ.ਟੀ.ਸੀ. ਮਿਸ਼ਨ ਸੁਨਹਿਰਾ ਕੱਲ੍ਹ, ਠੋਸ ਕੂੜਾ ਪ੍ਰਬੰਧਨ ਫਿਨਿਸ਼ ਸੁਸਾਇਟੀ ਕਪੂਰਥਲਾ ਵਲੋੰ ਸਮਾਜ ਸੇਵਕ ਡਾ.ਐਚ.ਐਸ.ਬਾਵਾ ਜੀ ਦੇ ਸਹਿਯੋਗ ਨਾਲ ਉਹਨਾ ਦੇ ਗ੍ਰਹਿ ਅਜੀਤ ਨਗਰ ਵਿਖੇ ਗਿੱਲੇ - ਸੁੱਕੇ ਕੂੜੇ ਦੇ ਸਬੰਧ ਵਿੱਚ ਅਵੇਅਰਨੈੱਸ ਕੈੰਪ ਲਗਾਇਆ ਗਿਆ। ਇਸ ਮੌਕੇ ਤੇ ਜਾਣਕਾਰੀ ਦਿੰਦਿਆ ਮੈਡਮ ਜੋਤੀ ਨੇ, ਕੂੜਾ ਇਕੱਠਾ ਰੱਖਣ ਦੇ ਨੁਕਸਾਨ ਅਤੇ ਕੂੜਾ ਵੱਖ - ਵੱਖ ਕਰਕੇ ਰੱਖਣ ਦੇ ਫਾਇਦਿਆਂ ਵਾਰੇ ਦੱਸਿਆ। ਉਹਨਾ ਨੇ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਘਰ ਦੇ ਕੂੜੇ ਨੂੰ 4 ਭਾਗਾਂ ਵਿੱਚ ਵੰਡ ਕੇ ਰੱਖਿਆ ਜਾਵੇ ਜਿਵੇਂ ਕਿ 1. ਗਿੱਲਾ ਕੂੜਾ 2. ਸੁੱਕਾ ਕੂੜਾ 3. ਸੈਨੇਟਰੀ ਕੂੜਾ 4.ਖਤਰਨਾਕ ਕੂੜਾ। ਇਸ ਮੌਕੇ ਤੇ ਡਾ.ਬਾਵਾ ਨੇ ਸੰਬੋਧਨ ਕਰਦਿਆ ਹੋਇਆ ਕਿਹਾ ਕਿ ਅਜਿਹੇ ਅਵੇਅਰਨੈੱਸ ਕੈੰਪ ਹਰ ਗਲੀ ਮੁਹੱਲੇ ਵਿੱਚ ਲੱਗਣੇ ਚਾਹੀਦੇ ਹਨ। ਉਹਨਾ ਵਲੋਂ ਨਗਰ ਨਿਗਮ ਕਪੂਰਥਲਾ ਨੂੰ ਅਪੀਲ ਕੀਤੀ ਗਈ ਕਿ ਮੁਹੱਲਿਆਂ ਵਿੱਚ ਵੱਖ - ਵੱਖ ਤਰਾਂ ਦੇ ਕੂੜਾਦਾਨ ਰੱਖਵਾਏ ਜਾਣ ਤਾਂ ਕਿ ਲੋਕ ਕੂੜੇ ਨੂੰ ਵੱਖ - ਵੱਖ ਕੂੜਾਦਾਨਾਂ ਵਿੱਚ ਪਾ ਸਕਣ। ਇਸ ਕੈਂਪ ਵਿੱਚ ਜਸਵੀਰ ਕੌਰ, ਰਾਜਵਿੰਦਰ ਕੌਰ, ਅਮਨਦੀਪ ਕੌਰ, ਮਨਜੀਤ ਕੌਰ, ਮਹਿਲਾ ਮੰਡਲ ਦੀ ਪ੍ਰਧਾਨ ਵਰਿੰਦਰ ਕੌਰ, ਵਿਦਿਆ, ਸੱਤਿਆ, ਮਨਸੀਰਤ ਕੌਰ, ਸਿਮਰਨ, ਗੁਰਜਿੰਦਰ ਕੌਰ, ਰਾਜਵੀਰ ਕੌਰ, ਤਜਿੰਦਰ ਕੌਰ ਸਮੇਤ ਹੋਰ ਕਈ ਮਹਿਲਾਵਾਂ ਵਲੋਂ ਇਸ ਕੈਂਪ ਵਿੱਚ ਹਾਜ਼ਰ ਹੋ ਕੇ ਕੂੜੇ ਵਾਰੇ ਜਾਣਕਾਰੀ ਹਾਂਸਲ ਕੀਤੀ ਗਈ।
Posted By: GURBHEJ SINGH ANANDPURI