ਆਪ’ ਵੱਲੋਂ ਐਲਾਨੇ 40 ਹਲਕਿਆਂ 'ਚੋਂ ਚਰਨਜੀਤ ਚੰਨੀ ਕਿਸੇ ਵੀ ਸੀਟ ਤੋਂ ਚੋਣ ਲੜ ਕੇ ਵੇਖ ਲੈਣ ਲੋਕਾਂ ਨੇ ਕਰਨਾ ਫ਼ੈਸਲਾ : ਸੂਬਾ ਪ੍ਰਧਾਨ ਅਮਨ ਅਰੋੜਾ...
ਪੰਜਾਬ 'ਚ ਆਪ' ਦੇ ਉਮੀਦਵਾਰਾਂ ਦੀ ਪਹਿਲੀ ਸੂਚੀ 'ਚ ਅਮਨ ਅਰੋੜਾ ਅਤੇ ਹਰਪਾਲ ਚੀਮਾ ਦਾ ਨਾਮ ਸਾ਼ਾਮਿਲ ਨਾ ਹੋਣਾ ਸਿਆਸੀ ਹਲਕਿਆਂ 'ਚ ਬਣਿਆ ਚਰਚਾ ਦਾ ਵਿਸ਼ਾ…
ਚੰਡੀਗੜ੍ਹ 1 ਨਵੰਬਰ (ਮੰਗਤ ਸਿੰਘ ਸੈਦਪੁਰ) : ਆਮ ਆਦਮੀ ਪਾਰਟੀ ਵੱਲੋਂ ਪੰਜਾਬ 'ਚ ਐਲਾਨੇ 40 ਹਲਕਿਆਂ 'ਚੋਂ ਆਪਣੀ ਪਸੰਦ ਦੇ ਕਿਸੇ ਵੀ ਹਲਕੇ ਤੋਂ 'ਆਪ' ਦੇ ਉਮੀਦਵਾਰ ਵਿਰੁੱਧ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣ ਲੜ ਕੇ ਵੇਖ ਲੈਣ ਲੋਕਾਂ ਦਾ ਫ਼ੈਸਲਾ ਦੇਖ ਲੈਣ ਚੋਣਾਂ ਵਿੱਚ ਅੰਤਿਮ ਫ਼ੈਸਲਾ ਹਮੇਸ਼ਾ ਲੋਕਾਂ ਨੇ ਹੀ ਕਰਨਾ ਹੁੰਦਾ ਹੈ। ਅਮਨ ਅਰੋੜਾ ਦੀ ਚਰਨਜੀਤ ਚੰਨੀ ਨੂੰ ਚੁਣੌਤੀ, 'ਆਪ' ਉਮੀਦਵਾਰਾਂ ਦੇ ਬਾਰੇ ਬਿਆਨ 'ਤੇ ਦਿੱਤਾ ਜਵਾਬ
‘ਆਪ’ ਦੀ ਪਹਿਲੀ ਸੂਚੀ ਨਾਲ ਅਫ਼ਵਾਹਾਂ ਨੂੰ ਲੱਗੀ ਰੋਕ
ਐਤਵਾਰ ਨੂੰ ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੇ ਜਾਣ ਨਾਲ ਵਿਰੋਧੀਆਂ ਵੱਲੋਂ ਪਾਰਟੀ ਵਿੱਚ ਫੁੱਟ ਅਤੇ ਵਿਧਾਇਕਾਂ ਦੇ ਪਾਰਟੀ ਛੱਡਣ ਸਬੰਧੀ ਕੀਤੀਆਂ ਜਾ ਰਹੀਆਂ ਚਰਚਾਵਾਂ ’ਤੇ ਰੋਕ ਲੱਗੀ ਹੈ। ਸੁਨਾਮ ਛੱਡਣ ਦੀਆਂ ਚਰਚਾਵਾਂ ’ਤੇ ਵੀ ਦਿੱਤਾ ਜਵਾਬ ਸੁਨਾਮ ਵਿਧਾਨ ਸਭਾ ਹਲਕਾ ਛੱਡਣ ਜਾਂ ਪਾਰਟੀ ਬਦਲਣ ਸਬੰਧੀ ਚੱਲ ਰਹੀਆਂ ਚਰਚਾਵਾਂ ਨੂੰ ਅਮਨ ਅਰੋੜਾ ਨੇ ਮੁੱਢੋਂ ਖਾਰਜ ਕੀਤਾ। ਉਨ੍ਹਾਂ ਕਿਹਾ ਕਿ ਸੁਨਾਮ ਨਾਲ ਉਨ੍ਹਾਂ ਦੀ ਸਾਂਝ ਪਰਿਵਾਰਕ ਅਤੇ ਭਾਵਨਾਤਮਕ ਹੈ। ਆਮ ਆਦਮੀ ਪਾਰਟੀ ਨੇ ਇਸ ਵੇਲੇ 40 ਵਿਧਾਨ ਸਭਾ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਪਹਿਲੀ ਸੂਚੀ ਵਿੱਚ ਮਾਝਾ, ਦੋਆਬਾ ਅਤੇ ਮਾਲਵਾ ਖੇਤਰਾਂ ਦੇ ਹਲਕੇ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ 'ਆਪ’ ਨੇ 31 ਅਕਤੂਬਰ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਹਿਲੀ ਸੂਚੀ ਜਾਰੀ ਕੀਤੀ ਸੀ। ਇਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਧੂਰੀ ਤੋਂ ਅਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਕੋਟਕਪੂਰਾ ਤੋਂ ਮੁੜ ਉਮੀਦਵਾਰ ਬਣਾਇਆ ਗਿਆ ਹੈ। ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਇਕਜੁੱਟ ਹਨ ਅਤੇ ਲੋਕਾਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਲੋਕ ਸੇਵਾ ਵਿੱਚ ਜੁਟੇ ਹੋਏ। ਅਮਨ ਅਰੋੜਾ ਨੇ ਕਿਹਾ ਕਿ ਵਿਰੋਧੀਆਂ ਵੱਲੋਂ ਪਾਰਟੀ ਦੀ ਇਕਜੁੱਟਤਾ ਨੂੰ ਲੈ ਕੇ ਭਰਮ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਪਰ ਪਹਿਲੀ ਉਮੀਦਵਾਰ ਸੂਚੀ ਦੇ ਐਲਾਨ ਤੋਂ ਬਾਅਦ ਇਨ੍ਹਾਂ ਚਰਚਾਵਾਂ ਨੂੰ ਵਿਰਾਮ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸਾਂਝੇ ਉਦੇਸ਼ ਅਤੇ ਪੰਜਾਬ ਦੇ ਲੋਕਾਂ ਪ੍ਰਤੀ ਜ਼ਿੰਮੇਵਾਰੀ ਉਨ੍ਹਾਂ ਲਈ ਸਭ ਤੋਂ ਅਹਿਮ ਹਨ। 'ਆਪ’ ਦੀ ਪਹਿਲੀ ਸੂਚੀ ਵਿੱਚ ਅਮਨ ਅਰੋੜਾ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਨਾਂ ਨਾ ਹੋਣ ਬਾਰੇ ਪੁੱਛੇ ਸਵਾਲ ’ਤੇ ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਦੌਰਾਨ ਉਨ੍ਹਾਂ ਦੋਵਾਂ ਨੇ ਖੁਦ ਬੇਨਤੀ ਕੀਤੀ ਸੀ ਕਿ ਉਨ੍ਹਾਂ ਦੀਆਂ ਉਮੀਦਵਾਰੀਆਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇ। ਤਾਜ਼ਾ ਰਿਪੋਰਟਾਂ ਮੁਤਾਬਕ ਪਹਿਲੀ ਸੂਚੀ ਵਿੱਚ ਕਿਸੇ ਵੀ ਮੌਜੂਦਾ ਕੈਬਨਿਟ ਮੰਤਰੀ ਦਾ ਨਾਂ ਨਹੀਂ ਹੈ ਅਤੇ ਪਾਰਟੀ ਵੱਲੋਂ ਬਾਕੀ ਮੰਤਰੀਆਂ ਦੇ ਨਾਂ ਅਗਲੀਆਂ ਸੂਚੀਆਂ ਵਿੱਚ ਐਲਾਨੇ ਜਾਣ ਦੀ ਗੱਲ ਸਾਹਮਣੇ ਆਈ ਹੈ।
Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ