ਵੈਸਟਵੁੱਡ ਵਿਲੇਜ ਰਈਆ ਫਤੂਵਾਲ ਵਿਖੇ ਇੱਕ ਪ੍ਰਸਿੱਧ ਕੰਪਨੀ ਵੱਲੋਂ ਪੰਜਾਬ ਦੇ ਪਹਿਲੇ ਜੂਸ ਬਾਰ ਦਾ ਉਦਘਾਟਨ ਸਾਬਕਾ ਵਿਧਾਇਕ ਭਲਾਈਪੁਰ ਨੇ ਕੀਤਾ

ਵੈਸਟਵੁੱਡ ਵਿਲੇਜ  ਰਈਆ ਫਤੂਵਾਲ ਵਿਖੇ ਇੱਕ ਪ੍ਰਸਿੱਧ ਕੰਪਨੀ ਵੱਲੋਂ ਪੰਜਾਬ ਦੇ ਪਹਿਲੇ ਜੂਸ ਬਾਰ ਦਾ ਉਦਘਾਟਨ ਸਾਬਕਾ ਵਿਧਾਇਕ ਭਲਾਈਪੁਰ ਨੇ ਕੀਤਾ

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਅੰਮ੍ਰਿਤਸਰ–ਜਲੰਧਰ ਹਾਈਵੇ ’ਤੇ ਸਥਿਤ ਵੈਸਟਵੁੱਡ ਵਿਲੇਜ ਨੇੜੇ ਰਈਆ ਫਤੂਵਾਲ ਵਿਖੇ ਇੱਕ ਪ੍ਰਸਿੱਧ ਕੰਪਨੀ ਵੱਲੋਂ ਪੰਜਾਬ ਦਾ ਪਹਿਲਾ ਜੂਸ ਬਾਰ ਖੋਲ੍ਹਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ੍ਰੀ ਬਾਬਾ ਬਕਾਲਾ ਸਾਹਿਬ ਹਲਕੇ ਤੋਂ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਜੂਸ ਬਾਰ ਦਾ ਉਦਘਾਟਨ ਸੰਤੋਖ ਸਿੰਘ ਭਲਾਈਪੁਰ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਸਿਹਤਮੰਦ ਪੀਣ ਵਾਲੀਆਂ ਚੀਜ਼ਾਂ ਦੀਆਂ ਸਹੂਲਤਾਂ ਲੋਕਾਂ ਲਈ ਲਾਭਦਾਇਕ ਸਾਬਤ ਹੁੰਦੀਆਂ ਹਨ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰਦੀਆਂ ਹਨ।ਇਸ ਮੌਕੇ ਸ਼ੇਰੇ ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਹਰਜਿੰਦਰ ਸਿੰਘ ਕਲੇਰ ਅਤੇ ਸ਼ਮਸ਼ੇਰ ਸਿੰਘ ਭੁੱਲਰ ਵੈਸਟਵੁੱਡ ਵਿਲੇਜ ਸਮੇਤ ਹੋਰ ਕਈ ਪ੍ਰਮੁੱਖ ਹਸਤੀਆਂ ਵੀ ਮੌਜੂਦ ਸਨ। ਉਨ੍ਹਾਂ ਨੇ ਨਵੇਂ ਜੂਸ ਬਾਰ ਦੀ ਸ਼ੁਰੂਆਤ ’ਤੇ ਮੁਬਾਰਕਬਾਦ ਦਿੱਤੀ ਅਤੇ ਇਸਦੀ ਕਾਮਯਾਬੀ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ।
ਮੰਗਲਦੀਪ ਸਿੰਘ, ਤਰੁਨਦੀਪ ਸਿੰਘ ਨੇ ਦੱਸਿਆ ਕਿ ਇੱਥੇ ਤਾਜ਼ੇ ਫਲਾਂ ਦੇ ਜੂਸ, ਸਵਾਦਿਸ਼ਟ ਸ਼ੇਕ, ਸਨੈਕਸ, ਸੈਂਡਵਿਚ ਅਤੇ ਪਿਜ਼ਾ ਦੀ ਵਧੀਆ ਵਰਾਇਟੀ ਉਪਲਬਧ ਹੈ। ਸਿਹਤ ਅਤੇ ਸਵਾਦ ਦਾ ਖ਼ਾਸ ਧਿਆਨ ਰੱਖਦੇ ਹੋਏ ਤਿਆਰ ਕੀਤੇ ਪਦਾਰਥ ਹਰ ਉਮਰ ਦੇ ਲੋਕਾਂ ਲਈ ਉਚਿਤ ਹਨ।ਅਖੀਰ ਚ ਆਏ ਹੋਏ ਮਹਿਮਾਨਾਂ ਦਾ ਡਾਕਟਰ ਦੇਵੀ ਚੰਦ ਵੱਲੋਂ ਧੰਨਵਾਦ ਕਰਦਿਆ ਸ਼ੁਭਕਾਮਨਾਵਾਂ ਦਿੱਤੀਆਂ|ਇਸ ਮੌਕੇ ਹਰਪ੍ਰੀਤ ਕੌਰ ਭੁੱਲਰ ਵੈਸਟਵੁੱਡ ਮੈਨੇਜਰ ਰਵਿੰਦਰਪਾਲ ਸਿੰਘ ਐਸਡੀਓ ,ਡਾਕਟਰ ਦੇਵੀ ਚੰਦ,ਜਗਦੀਸ਼ ਸਿੰਘ ਮਾਨ ਪੀਏ, ਅਭਿਸ਼ੇਕ ਤਿਵਾੜੀ ਪ੍ਰੋਜੈਕਟ ਇੰਚਾਰਜ ,ਰਸ਼ਪਾਲ ਸਿੰਘ ਭੋਗਪੁਰ, ਮਲਕੀਤ ਸਿੰਘ ਸੱਗੂ,ਆਦਿ ਹਾਜਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.