15 ਅਗਸਤ 1947 : ਅਜ਼ਾਦੀ ਨਹੀਂ, ਪੰਜਾਬ ਦਾ ਉਜਾੜਾ

15 ਅਗਸਤ 1947 : ਅਜ਼ਾਦੀ ਨਹੀਂ, ਪੰਜਾਬ ਦਾ ਉਜਾੜਾ

ਸਿੱਖਾਂ ਨੂੰ ਆਖਰ ਕੀ ਮਿਲਿਆ ਭਾਰਤ ਦੇ ਨਾਲ ਰਹਿ ਕੇ। ਗੁਰੂ ਘਰਾਂ ਦੀ ਬੇਅਦਬੀ, ਹਰਿਮੰਦਰ ਸਾਹਿਬ ਦੇ ਉੱਪਰ ਟੈਂਕ ਤੋਪਾਂ, ਗਲਾਂ ਵਿੱਚ ਟਾਇਰ ਜਮੀਨਾਂ ਖੁਸੀਆਂ, ਬੇਪੱਤ ਹੋਏ, ਸਿੱਖੀ ਤੋਂ ਬੇਮੁਖ ਹੋਏ, ਨੌਜਵਾਨਾਂ ਦਾ ਘਾਣ, ਘਰਾਂ ਚੋਂ ਕੱਢ ਕੱਢ ਕੇ ਕੋਹ ਕੋਹ ਕੇ ਸ਼ਹੀਦ ਕੀਤੇ ਨੌਜਵਾਨ, ਲਿਸਟ ਇੱਥੇ ਹੀ ਨੀ ਮੁੱਕਦੀ ਪਾਣੀਆਂ ਦਾ ਉਜਾੜਾ,ਪੰਜਾਬੀ ਬੋਲਦੇ ਇਲਾਕੇ ਖੋਏ, ਬਚੇ ਹੋਏ ਪੰਜਾਬ ਦੇ ਉੱਤੇ ਵੀ ਡੇਰਾਵਾਦ,ਸਾਡੇ ਪਾਣੀਆਂ ਦੀ ਲੁੱਟ ਅਤੇ ਬਿਹਾਰੀਆਂ ਵੱਲੋਂ ਕੀਤਾ ਜਾ ਰਿਹਾ ਪਰਵਾਸ ਅਤ ਹੀ ਚਿੰਤਾਜਨਕ ਹੈ। ਜੋ ਪੰਜਾਬ ਅਤੇ ਇਥੋਂ ਦੀ ਜਵਾਨੀ ਲਈ ਬਹੁਤ ਹੀ ਘਾਤਕ ਸਾਬਤ ਹੋਣ ਵਾਲਾ ਹੈ। ਨਾਮ ਦੇ ਤੇ ਅਸੀਂ ਆਜ਼ਾਦ ਹਾਂ। ਪਰ ਅਸਲ ਵਿੱਚ ਇਹ ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਵੱਲ ਵੱਧ ਦੇ ਕਦਮਾਂ ਨੇ ਕੌਮ ਨੂੰ ਅਨੇਕਾਂ ਹੀ ਪਰਖ ਦੀਆਂ ਘੜੀਆਂ ਦੇ ਵਿੱਚ ਲੰਘਾਇਆ ਹੈ। 1947 ਵਿੱਚ ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਇਹ ਕਹਿ ਕੇ ਪੱਲਾ ਝਾੜ ਗਏ ਕਿ ਅਬ ਸਮਾਂ ਬਦਲ ਚੁੱਕਾ ਹੈ।ਸਾਡੇ ਸਿੱਖਾਂ ਨੂੰ ਉਦੋਂ ਹੀ ਸਮਝ ਲੈਣਾ ਚਾਹੀਦਾ। ਕਿ ਭਾਰਤ ਵਿੱਚ ਅਸੀਂ ਇੱਕ ਲੰਬੀ ਗੁਲਾਮੀ ਵੱਲ ਤੱਕੇ ਗਏ ਹਾਂ।
ਪੰਜਾਬੀ ਸੂਬੇ ਦੀ ਬਜਾਏ ਸਾਡੇ ਲੀਡਰਾਂ ਨੂੰ ਆਪਣੇ ਦੇਸ਼ ਦੇ ਲਈ ਸੰਘਰਸ਼ ਕਰਨਾ ਚਾਹੀਦਾ ਸੀ। ਅਫਸੋਸ ਸਾਡੇ ਸਿੱਖਾਂ ਨੇ ਸੰਘਰਸ਼ ਕੀਤਾ। ਪੰਜਾਬੀ ਸੂਬੇ ਵਾਸਤੇ ਜੋ ਮਿਲਿਆ ਵੀ ਕੀ ਇਕ ਸੂਬੇ ਦੇ ਨਾਮ ਦੇ ਉੱਤੇ ਪੰਜਾਬ ਦੇ ਤਿੰਨ ਟੋਟੇ ਕਰਕੇ ਉਸ ਨੂੰ ਉਜਾੜ ਦਿੱਤਾ।
ਇਥੇ ਗੱਲ ਇਹ ਸਮਝਣ ਵਾਲੀ ਹੈ 1947 ਵੇਲੇ ਪਾਕਿਸਤਾਨ ਤੋਂ ਉੱਜੜ ਕੇ ਆਏ ਸਾਡੇ ਸਿੱਖ ਭਰਾ ਜਿਨਾਂ ਨੂੰ ਪੰਜਾਬ ਦੇ ਵਿੱਚ ਵਸਾਉਣ ਦੀ ਬਜਾਏ ਕਾਨਪੁਰ, ਰਾਜਸਥਾਨ,ਐਮਪੀ, ਵਰਗੇ ਸੂਬਿਆਂ ਦੇ ਵਿੱਚ ਦੂਰ ਦੁਰਾਡੇ ਤੋਰ ਦਿੱਤਾ। ਤਾਂ ਜੋ ਸਿੱਖਾਂ ਦੀ ਬਹੁ ਗਿਣਤੀ ਇਕ ਜਗਹਾ ਤੇ ਨਾ ਹੋ ਸਕੇ ਅਤੇ ਇਹਨਾਂ ਨੂੰ ਰਾਜਨੀਤਿਕ ਤੌਰ ਤੇ ਵੀ ਕਮਜ਼ੋਰ ਕੀਤਾ ਜਾ ਸਕੇ। ਅਤੇ ਪੰਜਾਬ ਤੋਂ ਦੂਰ ਭੇਜ ਕੇ ਇਹਨਾਂ ਨੂੰ ਸਿੱਖੀ ਨਾਲੋਂ ਵੀ ਦੂਰ ਕੀਤਾ ਜਾ ਸਕੇ। ਜੋ ਕਿ ਭਾਰਤੀ ਸਰਕਾਰ ਬਹੁਤ ਹੱਦ ਤੱਕ ਕਾਮਯਾਬ ਵੀ ਹੋਈ।
ਪਰ ਸਾਡੇ ਸਿੱਖ ਮੂਕ ਦਰਸ਼ਕ ਬਣ ਕੇ ਇਹ ਸਭ ਕੁਝ ਆਪਣੇ ਅੱਖੀ ਵੇਖਦੇ ਰਹੇ ਸਨ। ਅਤੇ ਕੋਈ ਵੀ ਕੁਝ ਬੋਲਿਆ ਨਾ ਜੇਕਰ ਹੋਰ ਸੂਬਿਆਂ ਦੇ ਵਿੱਚ ਸਿੱਖਾਂ ਨੂੰ ਵਸਾਉਣ ਦੀ ਜਗਹਾ ਪੰਜਾਬ ਦੇ ਵਿੱਚ ਹੀ ਵਸਾਇਆ ਹੁੰਦਾ ਤੇ ਪੰਜਾਬ ਵਿਚੋਂ ਹਿਮਾਚਲ ਅਤੇ ਹਰਿਆਣੇ ਨੂੰ ਘੱਟ ਗਿਣਤੀ ਦੇ ਨਾਮ ਤੇ ਵੱਖ ਕੀਤਾ ਗਿਆ। ਫਿਰ ਸਾਡੇ ਪੰਜਾਬ ਦੇ ਦੂਜੀ ਵਾਰ ਟੋਟੇ ਨਾ ਹੁੰਦੇ। ਪਰ ਮਾੜੀ ਨੀਅਤ ਨਾਲ ਇਹ ਸਭ ਕੁਝ ਨਹਿਰੂ ਅਤੇ ਗਾਂਧੀ ਨੇ ਬੜੀ ਸੋਚੀ ਸਮਝੀ ਸਾਜਿਸ਼ ਦੇ ਨਾਲ ਕੀਤਾ ਸੀ।ਇੱਥੇ ਵੀ ਅਸੀਂ ਬਿਲਕੁਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਉਜਾੜੇ ਵਾਂਗ ਸਮਾਂ ਲੱਗਣ ਤੋਂ ਬਾਅਦ ਹੀ ਸਮਝ ਸਕੇ। ਕਿ 1947 ਵਿੱਚ ਇਕੱਲਾ ਪੰਜਾਬ ਹੀ ਨਹੀਂ ਉਜਾੜਿਆ ਸਿੱਖਾਂ ਨੂੰ ਵੱਡੀ ਪੱਧਰ ਦੇ ਉੱਤੇ ਉਜਾੜਿਆ ਗਿਆ।ਅਤੇ ਸਿੱਖੀ ਦਾ ਘਾਣ ਵੀ ਕੀਤਾ ਗਿਆ। ਜਿਸ ਨੂੰ ਹਰ 15 ਅਗਸਤ 1947 ਵਾਲੇ ਦਿਨ ਯਾਦ ਕਰਕੇ ਸਿੱਖ ਰੋਹ ਵਿੱਚ ਆ ਜਾਂਦੇ ਹਨ।ਜਿਸ ਦਿਨ ਆਜ਼ਾਦੀ ਦੇ ਨਾਂ ਦੇ ਉੱਤੇ 15 ਅਗਸਤ ਮਨਾਈ ਜਾਂਦੀ ਹੈ।ਅਸਲ ਵਿੱਚ ਉਸ ਦਿਨ ਸਿੱਖਾਂ ਦੇ ਕਤਲੇਆਮ, ਬੇਪਤੀਆਂ ਅਤੇ ਉਜਾੜੇ ਦਾ ਦਿਨ ਹੈ। ਜਿਸ ਨੂੰ ਯਾਦ ਕਰਕੇ ਹਰੇਕ ਸਿੱਖ ਦੀਆਂ ਅੱਖਾਂ ਭਰ ਆਉਂਦੀਆਂ ਹਨ। ਪੰਜਾਬ ਹਲੇ 1947 ਦੇ ਉਜਾੜੇ ਚੋਂ ਨਿਕਲਿਆ ਹੀ ਸੀ ਅਜੇ ਆਪਣੇ ਪੈਰਾਂ ਸਿਰ ਸੰਭਲਿਆ ਵੀ ਨਹੀਂ ਸੀ। ਆਪਣੇ ਰਾਜ ਭਾਗ ਨੂੰ ਉਜਾੜ ਕੇ ਭਾਰਤ ਦੇ ਨਾਲ ਕਿਸਮਤ ਜੋੜੀ ਬੈਠੇ ਸਿੱਖਾਂ ਨੂੰ ਸਭ ਤੋਂ ਪਹਿਲਾਂ ਤੋਹਫਾ ਜਰਾਇਮ ਪੀਸਾ ਕੌਮ ਕਰਾਰ ਦੇ ਕੇ ਦਿੱਤਾ ਗਿਆ। ਦੂਜਾ ਸਭ ਤੋਂ ਵੱਡਾ ਹਮਲਾ ਪੰਜਾਬ ਜੋ ਕਿ ਪਹਿਲਾਂ ਇੱਕ ਦੇਸ਼ ਸੀ ਉਸ ਨੂੰ ਸੂਬਾ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ। ਦੂਜਾ ਵੱਡਾ ਹਮਲਾ 1955 ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੰਜਾਬ ਪੁਲਿਸ ਨੂੰ ਜੁੱਤੀਆਂ ਸਮੇਤ ਭੇਜ ਕੇ ਨਿਰਦੋਸ਼ੇ ਸਿੱਖਾਂ ਦੇ ਉੱਤੇ ਹਮਲਾ ਕਰਵਾਇਆ ਗਿਆ। 1978 ਵਿੱਚ ਨਕਲੀ ਨਿਰੰਕਾਰੀ ਖੜੇ ਕਰਕੇ 13 ਸਿੰਘ ਸ਼ਹੀਦ ਅਤੇ ਕਈ ਸਿੰਘ ਜਖਮੀ ਹੋਏ ਜਿਸ ਦੇ ਰੋਹ ਵਜੋਂ ਧਰਮ ਯੁੱਧ ਮੋਰਚਾ ਚੱਲਿਆ। ਉਸ ਨੂੰ ਰੋਕਣ ਵਾਸਤੇ ਸਰਕਾਰ ਨੇ ਟੈਂਕਾਂ ਤੋਪਾਂ ਦੇ ਨਾਲ ਫੌਜੀ ਹਵਾਈ ਹਮਲੇ ਕਰਕੇ ਸਿੱਖਾਂ ਦੇ ਪਾਕ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਮਲਾ ਕਰਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੇਕਸੂਰ ਸਿੱਖ ਸੰਗਤਾਂ ਜਿਨਾਂ ਵਿੱਚ ਦੁੱਧ ਪੀਂਦੇ ਬੱਚੇ ਤੱਕ ਵੀ ਸ਼ਾਮਿਲ ਸਨ। ਸ਼ਹੀਦ ਕਰ ਦਿੱਤੇ ਧੀਆਂ ਨੂੰ ਬੇਪਤ ਕੀਤਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ। ਹੁਣ ਸਿੱਖ ਸਮਝ ਚੁੱਕੇ ਸਨ ਕਿ ਸਾਡਾ ਆਪਣੇ ਦੇਸ਼ ਤੋਂ ਬਿਨਾਂ ਗੁਜ਼ਾਰਾ ਨਹੀਂ ਰੋਹ ਵਜੋਂ ਸਿੱਖਾਂ ਨੇ ਉਹ ਫੈਸਲਾ ਕੀਤਾ। ਜੋ 1947 ਦੇ ਵਿੱਚ ਹੀ ਕਰ ਲੈਣਾ ਚਾਹੀਦਾ ਸੀ।ਆਪਣੇ ਵੱਖਰੇ ਦੇਸ਼ ਕੌਮੀ ਘਰ ਖਾਲਿਸਤਾਨ ਦੀ ਆਜ਼ਾਦੀ ਦੇ ਲਈ ਸੰਘਰਸ਼ ਭਾਰਤੀ ਸਰਕਾਰ ਨੇ ਇਸ ਸੰਘਰਸ਼ ਨੂੰ ਦਬਾਉਣ ਵਾਸਤੇ ਬੇਅੰਤ ਬੁੱਚੜ ਨੂੰ ਜੋ ਕਿ ਕੁਝ ਪਰਸੈਂਟ ਵੋਟਾਂ ਦੇ ਨਾਲ ਮੁੱਖ ਮੰਤਰੀ ਬਣ ਕੇ ਪੰਜਾਬ ਦੀ ਨੌਜਵਾਨੀ ਦਾ ਘਾਣ ਕੀਤਾ। ਹਰ ਉਹ ਨੌਜਵਾਨ ਜਿਸ ਦੇ ਸਿਰ ਤੇ ਕੇਸਰੀ ਦਸਤਾਰ ਨਜ਼ਰ ਆਉਂਦੀ ਸੀ।ਬੱਸਾਂ ਵਿੱਚੋਂ ਉਤਾਰ ਕੇ ਘਰਾਂ ਵਿੱਚੋਂ ਕੱਢ ਕੇ ਚੋਰਾਹਿਆਂ ਚੌਂਕਾਂ ਨਹਿਰਾਂ ਉੱਤੇ ਨਕਲੀ ਮੁਕਾਬਲੇ ਬਣਾ ਕੇ ਸ਼ਹੀਦ ਕਰਨੇ ਸ਼ੁਰੂ ਕਰ ਦਿੱਤੇ। ਪੰਜਾਬ ਵਿੱਚ ਲੱਚਰਤਾ ਫੈਲਾਉਣ ਵਾਸਤੇ ਚਮਕੀਲੇ ਵਰਗੇ,ਗੁਰਦਾਸ ਮਾਨ ਵਰਗੇ,ਅਤੇ ਪੰਮੀ ਬਾਈ ਵਰਗੇ ਜੋ ਪੰਜਾਬ ਪੁਲਿਸ ਦੇ ਵਿੱਚ ਡਿਊਟੀ ਕਰਦੇ ਸਨ। ਸੰਗੀਤ ਦੇ ਨਾਮ ਦੇ ਉੱਤੇ ਪੰਜਾਬੀਆਂ ਨੂੰ ਸੰਘਰਸ਼ ਤੋਂ ਓਲੇ ਕਰਨ ਦਾ ਯਤਨ ਕੀਤਾ ਗਿਆ ਪਰ ਜਾਗਦੀ ਜਮੀਰ ਵਾਲੇ ਸਿੰਘ ਇਨਾ ਛਲਾਵਿਆਂ ਦੇ ਵਿੱਚ ਨਹੀਂ ਆਏ।ਅੱਜ ਦੀ ਤਰੀਕ ਦੇ ਵਿੱਚ ਵੀ ਸਾਡੀ ਨੌਜਵਾਨੀ ਨੂੰ ਇਹਨਾਂ ਸਿੰਗਰਾਂ ਦੇ ਪਿੱਛੇ ਲਾ ਕੇ ਅਤੇ ਨਸ਼ੇ ਦੀ ਦਲਦਲ ਵਿੱਚ ਡੋਬ ਕੇ ਸੰਘਰਸ਼ ਦੀ ਲੀਹੋਂ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਪਰ ਇਸ ਦੇ ਵਿੱਚ ਵੀ ਭਾਰਤੀ ਸਰਕਾਰ ਅਸਫਲ ਰਵੇਗੀ।ਕਿਉਂਕਿ ਸਾਡੇ ਨੌਜਵਾਨਾਂ ਨੂੰ ਇਹ ਸਮਝ ਲੱਗ ਚੁੱਕੀ ਹੈ।15 ਅਗਸਤ 1947 ਆਜ਼ਾਦੀ ਨਹੀਂ ਪੰਜਾਬ ਦਾ ਉਜਾੜਾ ਸੀ।

 ਸਿਮਰਨਜੀਤ ਸਿੰਘ ਦਮਦਮੀ ਟਕਸਾਲ
(ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 70875-33303.

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.