ਸੁਖਬੀਰ ਬਾਦਲ ਪ੍ਰਤੀ ਸਿੱਖਾਂ 'ਚ ਗੁੱਸਾ ਬਰਕਰਾਰ, ਹਮਲੇ ਪ੍ਰਤੀ ਪੰਥਕ ਸੋਚ ਨੂੰ ਕੋਈ ਅਫ਼ਸੋਸ ਨਹੀਂ : ਫੈਡਰੇਸ਼ਨ ਭਿੰਡਰਾਂਵਾਲਾ

ਸੁਖਬੀਰ ਬਾਦਲ ਪ੍ਰਤੀ ਸਿੱਖਾਂ 'ਚ ਗੁੱਸਾ ਬਰਕਰਾਰ, ਹਮਲੇ ਪ੍ਰਤੀ ਪੰਥਕ  ਸੋਚ ਨੂੰ ਕੋਈ ਅਫ਼ਸੋਸ ਨਹੀਂ  : ਫੈਡਰੇਸ਼ਨ ਭਿੰਡਰਾਂਵਾਲਾ

ਅੰਮ੍ਰਿਤਸਰ, 13 ਅਗਸਤ , ਨਜ਼ਰਾਨਾ ਟਾਈਮਜ਼ ਬਿਊਰੋ 

ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਦੀ ਧਰਤੀ 'ਤੇ ਗੁਰਦੁਆਰਾ ਮਾਤਾ ਸਾਹਿਬ ਕੌਰ ਵਿਖੇ ਬਾਬਾ ਜਸਪਾਲ ਸਿੰਘ ਨਿਹੰਗ ਵੱਲੋਂ ਪੰਥ ਅਤੇ ਪੰਜਾਬ ਦੇ ਗ਼ਦਾਰ ਸੁਖਬੀਰ ਸਿੰਘ ਬਾਦਲ 'ਤੇ ਕੀਤਾ ਹਮਲਾ ਇਹ ਦਰਸਾਉਂਦਾ ਹੈ ਕਿ ਬਾਦਲ ਪਰਿਵਾਰ ਪ੍ਰਤੀ ਸਿੱਖਾਂ 'ਚ ਗੁੱਸਾ ਜਿਉਂ ਦਾ ਤਿਉਂ ਬਰਕਰਾਰ ਹੈ। ਉਹਨਾਂ ਕਿਹਾ ਕਿ ਬਾਦਲ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ, ਦੋਸ਼ੀਆਂ ਦੀ ਪੁਸ਼ਤਪਨਾਹੀ, ਇਨਸਾਫ ਮੰਗਦੇ ਗੁਰਸਿੱਖਾਂ ਦੇ ਕਤਲ, ਬਲਾਤਕਾਰੀ ਸਿਰਸੇ ਵਾਲੇ ਨੂੰ ਬਿਨ ਮੰਗਿਆਂ ਮਾਫੀ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ, ਜਥੇਦਾਰਾਂ ਦੇ ਰੁਤਬੇ ਨੂੰ ਭਾਰੀ ਸੱਟ, ਸਿੱਖ ਨੌਜਵਾਨੀ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਸੁਮੇਧ ਸੈਣੀ ਅਤੇ ਇਜ਼ਹਾਰ ਆਲਮ ਨੂੰ ਤਰੱਕੀਆਂ, ਲਾਪਤਾ 328 ਪਾਵਨ ਸਰੂਪਾਂ ਬਾਰੇ ਸੰਘਰਸ਼ ਕਰਦੇ ਗੁਰਸਿੱਖਾਂ 'ਤੇ ਸ਼੍ਰੋਮਣੀ ਕਮੇਟੀ ਦੇ ਦਫਤਰ ਵਿੱਚ ਤਸ਼ੱਦਦ ਢਾਹੁਣਾ ਤੇ ਉਹਨਾਂ ਦੇ ਗੁੱਟ ਵੱਢਣੇ ਤੇ ਕੇਸ-ਕਕਾਰ ਰੋਲਣੇ, ਹੁਕਮਨਾਮਿਆਂ ਦੀ ਪ੍ਰੰਪਰਾ ਨੂੰ ਰੋਲਣਾ, ਸ਼ਹੀਦਾਂ ਦਾ ਤ੍ਰਿਸਕਾਰ ਕਰਨਾ ਆਦਿ ਘਟਨਾਵਾਂ ਕਾਰਨ ਸੁਖਬੀਰ ਬਾਦਲ ਪ੍ਰਤੀ ਪੰਜਾਬ, ਭਾਰਤ ਅਤੇ ਵਿਦੇਸ਼ਾਂ ਦੇ ਸਿੱਖਾਂ ਵਿੱਚ ਰੋਹ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਜੋ ਔਰੰਗਜ਼ੇਬ, ਵਜ਼ੀਰ ਖਾਂ, ਅਬਦਾਲੀ, ਮੱਸਾ ਰੰਘੜ, ਮੀਰ ਮੰਨੂ, ਫਰੁਖਸੀਅਰ, ਜ਼ਕਰੀਆ ਖਾਂ, ਇੰਦਰਾ ਗਾਂਧੀ, ਜਨਰਲ ਵੈਦਿਆ, ਬੁੱਚੜ ਬੇਅੰਤ ਸਿਹੁੰ ਨਾਲੋਂ ਘੱਟ ਜ਼ਾਲਮ ਨਹੀਂ ਹੈ, ਬਾਦਲਾਂ ਨੇ 1978 ਵਿੱਚ 13 ਸਿੰਘ ਸ਼ਹੀਦ ਕੀਤੇ, ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਸਮੇਂ ਗ਼ਦਾਰੀ ਕੀਤੀ, ਭਾਰਤ ਨਾਲ ਯਾਰੀ ਨਿਭਾਈ, ਕਾਂਗਰਸੀਆਂ ਤੇ ਭਾਜਪਾਈਆਂ ਨਾਲ ਸਾਂਝ ਪਾਈ, ਦੇਹਧਾਰੀ ਗੁਰੂਡੰਮ ਨੂੰ ਉਤਸ਼ਾਹਿਤ ਕੀਤਾ, ਆਰ ਐਸ ਐਸ ਦੀ ਗੁਰਧਾਮਾਂ 'ਚ ਦਖ਼ਲ ਅੰਦਾਜੀ ਕਰਵਾਈ। ਬਾਦਲਾਂ ਨੇ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਹਰਮੰਦਰ ਸਿੰਘ ਡੱਬਵਾਲੀ, ਭਾਈ ਜਸਪਾਲ ਸਿੰਘ ਚੌੜ ਸਿੱਧਵਾਂ, ਭਾਈ ਦਰਸ਼ਨ ਸਿੰਘ ਲੁਹਾਰਾ, ਭਾਈ ਕ੍ਰਿਸ਼ਨ ਭਗਵਾਨ ਸਿੰਘ, ਭਾਈ ਗੁਰਜੀਤ ਸਿੰਘ ਸਰਾਵਾਂ, ਭਾਈ ਸੋਹਨ ਸਿੰਘ, ਭਾਈ ਕੁਲਵੰਤ ਸਿੰਘ ਵਰਪਾਲ ਆਦਿ ਸਿੰਘਾਂ ਨੂੰ ਸ਼ਹੀਦ ਕੀਤਾ ਤੇ ਅਨੇਕਾਂ ਪੰਥ ਪ੍ਰਸਤ ਗੁਰਸਿੱਖਾਂ ਨੂੰ ਜੇਲ੍ਹੀਂ ਡੱਕ ਕੇ ਰੱਖਿਆ, ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਕਾਤਲ ਅਤੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਅੱਤਵਾਦੀ ਆਖਿਆ। ਖ਼ਾਲਸਾ ਪੰਥ ਦੀ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਚੀਫ ਖਾਲਸਾ ਦੀਵਾਨ ਦਾ ਵੱਕਾਰ ਰੋਲ ਦਿੱਤਾ ਤੇ ਜਥੇਦਾਰਾਂ ਨੂੰ ਨੌਕਰਾਂ ਵਾਂਗ ਵਰਤਿਆ ਤੇ ਸਿੱਖੀ ਦਾ ਰੱਜ ਕੇ ਘਾਣ ਕੀਤਾ ਜਿਸ ਕਾਰਨ ਖਾਲਸਾ ਪੰਥ ਲੰਮੇ ਸਮੇਂ ਤੋਂ ਸੰਤਾਪ ਭੋਗ ਰਿਹਾ ਹੈ। ਉਹਨਾਂ ਕਿਹਾ ਕਿ 4 ਦਸੰਬਰ 2024 ਨੂੰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਜੁਝਾਰੂ ਭਾਈ ਨਰਾਇਣ ਸਿੰਘ ਚੌੜਾ ਵੱਲੋਂ ਤੇ ਅੱਜ ਭਾਈ ਜਸਪਾਲ ਸਿੰਘ ਨਿਹੰਗ ਵੱਲੋਂ ਸੁਖਬੀਰ ਬਾਦਲ ਉੱਤੇ ਕੀਤੇ ਹਮਲੇ ਪ੍ਰਤੀ ਪੰਥ ਨੂੰ ਕੋਈ ਅਫ਼ਸੋਸ ਨਹੀਂ ਹੈ, ਇਸ ਪ੍ਰਤੀ ਬਾਦਲਕੇ ਖੁਦ ਜ਼ਿੰਮੇਵਾਰ ਹਨ।

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.