Nazrana Times

ਪੰਜਾਬੀ

ਅਮਰੀਕੀ-ਕਨੇਡੀਅਨ ਨਾਗਰਿਕ ਗਰੁਪਤਵੰਤ ਸਿੰਘ ਪੰਨੂ ਦੇ ਕਤਲ ਲਈ ਹਿਟਮੈਨ ਦਾ ਇੰਤਜਾਮ ਕਰਨ ਵਾਲੇ ਨਿਖਿਲ ਗੁਪਤਾ ਨੇ ਅਮਰੀਕੀ ਅਦਾਲਤ 'ਚ ਕਬੂਲੇ ਆਪਣੇ ਗੁਨਾਹ 20 ਨਵੰਬਰ ਨੂੰ ਸਜ਼ਾ ਦੀ ਸੁਣਵਾਈ ਹੋਣੀ ਤੈਅ...

03 Nov, 2026 09:25 PM

ਠੋਸ ਸੂਰਤਾਂ ਰਾਹੀ ਦੋਸ਼ਾਂ ਤਹਿਤ ਨਿਖਿਲ ਗੁਪਤਾ ਨੂੰ ਹੋ ਸਕਦੀ 20 ਤੋਂ 24 ਸਾਲ ਤੱਕ ਦੀ ਕੈਦ ਦੀ ਸਜ਼ਾ…

ਚੰਡੀਗੜ੍ਹ/ਨਿਊਯਾਰਕ 3 ਨਵੰਬਰ (ਮੰਗਤ ਸਿੰਘ ਸੈਦਪੁਰ) : ਦੇਸ਼ ਦੀ ਆਜ਼ਾਦੀ ਤੋਂ ਬਾਅਦ ਮੁੱਢ ਤੋਂ ਹੀ ਸਿੱਖ ਕੌਮ ਦੀ ਨੰਬਰ ਵਨ ਦੁਸ਼ਮਣ ਆਰਐਸਐਸ ਬੀਜੇਪੀ ਵੱਲੋਂ ਜਿੱਥੇ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਨਸ਼ਿਆਂ ਅਤੇ ਗੋਲੀਆਂ ਨਾਲ ਖਤਮ ਕੀਤਾ ਜਾ ਰਿਹਾ ਹੈ। ਉਥੇ ਹੀ ਦੇਸ਼ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਅਤੇ ਸਿੱਖਾਂ ਵੱਲੋਂ ਪੰਜਾਬ ਦੀ ਆਜ਼ਾਦੀ ਲਈ ਗੱਲ ਕਰਨ ਵਾਲੇ ਉਹਨਾਂ ਅਹਿਮ ਵਿਅਕਤੀਆਂ ਨੂੰ ਕਤਲ ਕਰਵਾਉਣ ਲਈ ਵੱਡੇ ਪੱਧਰ ਅਤੇ ਇੰਟਰਨੈਸ਼ਨਲ ਲੈਵਲ ਤੇ ਜਾਲ ਵਿਛਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਇਥੋਂ ਤੱਕ ਕਿ ਕੁਝ ਸਿੱਖ ਨੌਜਵਾਨ ਜੋ ਪੰਜਾਬ ਦੀ ਆਜ਼ਾਦੀ ਲਈ ਖਾਲਸਾ ਰਾਜ ਦੀ ਪ੍ਰਾਪਤੀ ਲਈ ਸੰਘਰਸ਼ ਉੱਤੇ ਤੁਰੇ ਹੋਏ ਹਨ ਉਹਨਾਂ ਦੇ ਕਤਲ ਕਰਾ ਵੀ ਦਿੱਤੇ ਗਏ ਹਨ ਅਤੇ ਹੋਰ ਕਤਲ ਕਰਾਉਣ ਲਈ ਕੋਸ਼ਸ਼ ਜਾਰੀ ਹਨ ਇਸੇ ਸੰਬੰਧ ਵਿੱਚ ਨਿਊਯਾਰਕ ਵਿੱਚ ਰਹਿਣ ਵਾਲੇ ਅਮਰੀਕੀ-ਕੈਨੇਡੀਅਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਲਈ ਇੱਕ ਹਿਟਮੈਨ (ਭਾੜੇ ਦੇ ਕਾਤਲ) ਦਾ ਇੰਤਜ਼ਾਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਮਰੀਕੀ ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਨਿਖਿਲ ਗੁਪਤਾ ਭਾਰਤ ਸਰਕਾਰ ਦੇ ਇੱਕ ਸਾਬਕਾ ਅਧਿਕਾਰੀ (ਜਿਸਦੀ ਪਛਾਣ ਵਿਕਾਸ ਯਾਦਵ ਵਜੋਂ ਹੋਈ ਹੈ) ਦੇ ਨਿਰਦੇਸ਼ਾਂ 'ਤੇ ਕੰਮ ਕਰ ਰਿਹਾ ਸੀ। ਨਿਖਿਲ ਗੁਪਤਾ ਨੇ ਪੰਨੂ ਦੇ ਕਤਲ ਲਈ ਜਿਸ ਵਿਅਕਤੀ ਨਾਲ ਸੰਪਰਕ ਕੀਤਾ, ਉਹ ਅਸਲ ਵਿੱਚ ਅਮਰੀਕੀ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦਾ ਇੱਕ ਗੁਪਤ ਮੁਖਬਿਰ ਸੀ। ਪੰਨੂ ਨੂੰ ਮਾਰਨ ਲਈ $1,00,000 ਦੀ ਡੀਲ ਹੋਈ ਸੀ, ਜਿਸ ਵਿੱਚੋਂ ਨਿਖਿਲ ਗੁਪਤਾ ਨੇ $15,000 ਦੀ ਐਡਵਾਂਸ ਰਕਮ (ਬਿਆਨਾ) ਦਿੱਤੀ ਸੀ। ਪਰ ਜਿਸ ਹਿਟਮੈਨ ਨੂੰ ਇਹ ਪੈਸੇ ਦਿੱਤੇ ਗਏ, ਉਹ ਅਮਰੀਕੀ ਅੰਡਰਕਵਰ ਏਜੰਟ ਨਿਕਲਿਆ। ਨਿਖਿਲ ਗੁਪਤਾ ਨੂੰ 30 ਜੂਨ 2023 ਨੂੰ ਚੈੱਕ ਗਣਰਾਜ ਦੇ ਪ੍ਰਾਗ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਚੈੱਕ ਅਦਾਲਤਾਂ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ, ਜੂਨ 2024 ਵਿੱਚ ਉਸਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਉਦੋਂ ਤੋਂ ਉਹ ਨਿਊਯਾਰਕ ਦੀ ਜੇਲ੍ਹ ਵਿੱਚ ਬੰਦ ਹੈ। ਫਰਵਰੀ 2026 ਵਿੱਚ, ਨਿਖਿਲ ਗੁਪਤਾ ਨੇ ਨਿਊਯਾਰਕ ਦੀ ਮੈਨਹਟਨ ਫੈਡਰਲ ਕੋਰਟ ਵਿੱਚ ਆਪਣੇ ਉੱਪਰ ਲੱਗੇ ਤਿੰਨਾਂ ਮੁੱਖ ਦੋਸ਼ਾਂ (ਕਤਲ ਲਈ ਭਾੜੇ 'ਤੇ ਬੰਦਾ ਲੈਣਾ, ਕਤਲ ਦੀ ਸਾਜ਼ਿਸ਼ ਅਤੇ ਮਨੀ ਲਾਂਡਰਿੰਗ) ਨੂੰ ਕਬੂਲ ਕਰ ਲਿਆ ਇੰਡੀਅਨ ਸਟੇਟ ਨੇ ਅਮਰੀਕਾ ਵੱਲੋਂ ਮਿਲੇ ਇਨਕੁਟ ਦੇ ਅਧਾਰ ਤੇ ਇਸ ਮਾਮਲੇ ਦੀ ਜਾਂਚ ਲਈ ਇੱਕ ਉੱਚ ਪੱਧਰੀ ਜਾਂਚ ਕਮੇਟੀ ਗੜਤ ਕੀਤੀ ਸੀ ਅਤੇ ਉਹ ਸਿਰ ਤੋਂ ਮੁੱਕਰ ਗਈ ਕਿ ਇਸ ਨਾਲ ਇੰਡੀਅਨ ਸਟੇਟ ਦਾ ਕੋਈ ਸਬੰਧ ਨਹੀਂ ਹੈ। ਪਹਿਲਾਂ ਉਸਦੀ ਸਜ਼ਾ ਦਾ ਐਲਾਨ ਸਤੰਬਰ ਵਿੱਚ ਹੋਣਾ ਸੀ, ਪਰ ਅਮਰੀਕੀ ਅਦਾਲਤ ਨੇ ਇਸ ਨੂੰ ਅੱਗੇ ਪਾ ਕੇ 20 ਨਵੰਬਰ 2026 ਕਰ ਦਿੱਤਾ ਹੈ। ਇਹ ਦੇਰੀ ਇਸ ਲਈ ਹੋਈ ਕਿਉਂਕਿ ਗੁਰਪਤਵੰਤ ਸਿੰਘ ਪੰਨੂ ਨੇ ਖੁਦ ਅਦਾਲਤ ਵਿੱਚ ਹਾਜ਼ਰ ਹੋ ਕੇ ਆਪਣਾ ਬਿਆਨ ਦਰਜ ਕਰਵਾਉਣ ਦੀ ਇੱਛਾ ਜਤਾਈ ਸੀ। ਇਹਨਾਂ ਦੋਸ਼ਾਂ ਤਹਿਤ ਨਿਖਿਲ ਗੁਪਤਾ ਨੂੰ 20 ਤੋਂ 24 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News