ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੋਕਾਂ ਵਲੋਂ ਕੀਤੀ ਜਾਵੇ ਦੀਪਮਾਲਾ-ਰਾਕੇਸ਼ ਨੀਟੂ
ਸ਼ਿਵ ਮੰਦਰ ਚੋੜਾ ਖੂਹ ਵਲੋਂ ਨਗਰ ਕੀਰਤਨ ਦਾ ਫੁਲਾਂ ਦੀ ਵਰਖਾ ਕਰਕੇ ਕੀਤਾ ਜਾਵੇਗਾ ਸਵਾਗਤ
ਸੁਲਤਾਨਪੁਰ ਲੋਧੀ 21 ਨਵੰਬਰ ਗੌਰਵ ਮੜੀਆ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੱਢੇ ਜਾਣ ਵਾਲੇ ਵਿਸ਼ਾਲ ਨਗਰ ਕੀਰਤਨ ਦਾ ਸ਼ਿਵ ਮੰਦਰ ਚੋੜਾ ਖੂਹ ਵਲੋਂ ਕੀਤਾ ਜਾਵੇਗਾ ਜ਼ੋਰਦਾਰ ਸਵਾਗਤ।ਇਹ ਗੱਲ ਭਾਜਪਾ ਸੁਲਤਾਨਪੁਰ ਲੋਧੀ ਹਲਕੇ ਦੇ ਇੰਚਾਰਜ ਤੇ ਸ਼ਿਵ ਮੰਦਰ ਚੋੜਾ ਖੂਹ ਦੇ ਪ੍ਰਧਾਨ ਰਾਕੇਸ਼ ਕੁਮਾਰ ਨੀਟੂ ਨੇ ਸ਼ਨੀਵਾਰ ਨੂੰ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੀ।ਉਨ੍ਹਾਂਨੇ ਦੱਸਿਆ ਕਿ ਸਮੂਹ ਮੰਦਰ ਕਮੇਟੀ ਦੇ ਵਲੋਂ ਵੱਖ ਵੱਖ ਤਰ੍ਹਾਂ ਲੰਗਰ ਲਗਾਕੇ ਤੇ ਫੁੱਲਾਂ ਦੀ ਵਰਖਾ ਕਰਕੇ ਵਿਸ਼ਲ ਨਗਰ ਦਾ ਸਵਾਗਤ ਕੀਤਾ ਜਾਵੇਗਾ।ਰਾਕੇਸ਼ ਨੀਟੂ ਨੇ ਸਮੂਹ ਹਲਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਗਰ ਕੀਰਤਨ ਵਾਲੇ ਦਿਨ ਤੇ ਗੁਰਪੂਰਵ ਵਾਲੇ ਦਿਨ ਆਪਣੇ ਆਪਣੇ ਘਰਾਂ ਵਿਚ ਦੀਪਮਾਲਾ ਕੀਤੀ ਜਾਵੇ।ਉਨ੍ਹਾਂਨੇ ਕਿਹਾ ਕਿ ਮਨੁੱਖ ਰਿਸ਼ੀਆਂ,ਮੁਨੀਆਂ, ਗੁਰੂਆਂ,ਸੰਤਾਂ ਅਤੇ ਭਗਤਾਂ ਦੀ ਧਰਤੀ ਦਾ ਵਸਨੀਕ ਹੈ।ਇਹਨਾਂ ਮਹਾਂਪੁਰਸ਼ਾਂ ਦਾ ਜੀਵਨ ਅਤੇ ਸਿੱਖਿਆਵਾਂ ਮਨੁੱਖ ਲਈ ਮਾਰਗ ਦਰਸ਼ਕ ਦਾ ਕੰਮ ਕਰਦੀਆਂ ਹਨ।ਅਜਿਹੇ ਮਹਾਂਪੁਰਸ਼ਾਂ ਵਿੱਚੋਂ ਸਿੱਖ ਧਰਮ ਦੇ ਬਾਨੀ,ਸਾਂਝੀਵਾਲਤਾ ਦੇ ਪ੍ਤੀਕ ਅਤੇ ਭਾਈਚਾਰਕ ਏਕਤਾ ਦੇ ਪ੍ਚਾਰਕ ਗੁਰੂ ਨਾਨਕ ਦੇਵ ਜੀ ਇੱਕ ਹਨ।ਉਨ੍ਹਾਂਨੇ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚੱਲੀਏ।ਗੁਰੂ ਜੀ ਨੇ ਸਾਨੂੰ ਕਿਰਤ ਕਰੋ,ਨਾਮ ਜਪੋ ਤੇ ਵੰਡ ਕੇ ਛਕੋ ਦਾ ਸੁਨੇਹਾ ਦਿੱਤਾ ਸੀ।ਸਾਨੂੰ ਦਸਾਂ ਨਹੁੰਆਂ ਦੀ ਕਿਰਤ ਕਮਾਈ,ਨਾਮ ਜਪਣਾ ਅਤੇ ਵੰਡ ਕੇ ਛਕਣਾ ਚਾਹੀਦਾ ਹੈ।ਗੁਰੂ ਜੀ ਨੇ ਔਰਤ ਜਾਤ ਦੇ ਵਡੱਪਣ ਨੂੰ ਬਿਆਨ ਕਰਦਿਆਂ ਕਿਹਾ ਸੀ ਕਿ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ।ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ।ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ।ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ।ਸਾਨੂੰ ਇਹ ਗੱਲ ਹਮੇਸ਼ਾਂ ਯਾਦ ਰੱਖਣੀ ਚਾਹੀਦੀ ਹੈ ਕਿ ਔਰਤ ਦੀ ਹੋਂਦ ਨਾਲ ਹੀ ਸਮਾਜ ਅਤੇ ਮਨੁੱਖ ਜਾਤੀ ਦੀ ਹੋਂਦ ਕਾਇਮ ਹੈ। ਸਾਨੂੰ ਜਾਤ ਪਾਤ ਦੇ ਬੰਧਨ ਤੋਂ ਉੱਪਰ ਉੱਠ ਕੇ ਇਨਸਾਨ ਦੀ ਕਦਰ ਕਰਨੀ ਚਾਹੀਦੀ ਹੈ।ਅੱਜ ਦੇ ਮਨੁੱਖ ਨੂੰ ਪੰਛੀਆਂ ਦੀ ਤਰ੍ਹਾਂ ਅਸਮਾਨ ਵਿੱਚ ਉੱਡਣ ਦੀ ਜਾਂਚ ਹੈ,ਮੱਛੀਆਂ ਦੀ ਤਰ੍ਹਾਂ ਸਮੁੰਦਰ ਵਿੱਚ ਤੈਰਨ ਦੀ ਜਾਂਚ ਹੈ ਪਰ ਹੁਣ ਲੋੜ ਹੈ ਕਿ ਇਨਸਾਨ ਬਣ ਕੇ ਧਰਤੀ ਤੇ ਚੱਲਣ ਦੀ ਜਾਂਚ ਸਿੱਖੀਏ।ਨਿਮਰਤਾ, ਨਿਰਮਾਣਤਾ ਅਤੇ ਗਰੀਬੀ ਵਿੱਚ ਰਹਿਣ ਵਾਲੇ ਗੁਣਾਂ ਦੇ ਧਾਰਨੀ ਬਣੀਏ।ਆਪਣੇ ਆਚਰਣ ਨੂੰ ਉੱਚਾ ਰੱਖੀਏ।ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਉਠਾਈਏ ਕਿਉਂਕਿ ਨਾਲ ਦੇ ਘਰ ਵਿੱਚ ਜਦ ਤੱਕ ਪੱਥਰ ਡਿੱਗਦੇ ਰਹਿਣਗੇ ,ਉਸਦੇ ਕੁਝ ਕੰਕਰ ਤਾਂ ਸਾਡੇ ਘਰ ਵੀ ਪੈਣਗੇ।ਉਨ੍ਹਾਂਨੇ ਕਿਹਾ ਕਿ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਣ ਨੂੰ ਹਰਾ ਭਰਾ ਬਣਾਈਏ।ਵਾਤਾਵਰਣ ਦੀ ਸ਼ੁੱਧਤਾ ਦੇ ਨਾਲ ਨਾਲ ਆਪਣੇ ਹਿਰਦਿਆਂ ਨੂੰ ਵੀ ਸ਼ੁੱਧ ਬਣਾਈਏ। ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੂੰ ਲੋਕਾਂ ਦੇ ਹਿਰਦਿਆਂ ਤੱਕ ਪਹੁੰਚਾਉਣ ਦਾ ਯਤਨ ਕਰੀਏ।ਇਸ ਮੌਕੇ ਤੇ ਚਤਰ ਸਿੰਘ ਜੋਸ਼ਨ, ਰਾਜਿੰਦਰ ਕੁਮਾਰ,ਬਿੰਟੂ ਜੈਨ,ਵਿਜੈ ਕੁਮਾਰ,ਸੋਨੂੰ ਪੂਰੀ,ਗਾਂਧੀ ਸਾਹ ਆਦਿ ਹਾਜ਼ਰ ਸਨ।
Posted By: Gaurav Maria