Nazrana Times

ਪੰਜਾਬੀ

ਐੱਸ.ਪੀ. ਸੋਂਧੀ ਨੂੰ ਜਨਮਦਿਨ ਮੌਕੇ ਗੁਲਦਸਤਾ ਭੇਟ ਕਰਕੇ ਦਿੱਤੀ ਵਧਾਈ

06 Nov, 2026 12:03 AM

ਸੀਨੀਅਰ ਪ੍ਰੈੱਸ ਰਿਪੋਰਟਰ ਗੌਰਵ ਮੜੀਆ ਅਤੇ ਸਾਹਿਲ ਗੁਪਤਾ ਨੇ ਐੱਸ.ਪੀ. ਸੋਂਧੀ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੀ ਕੀਤੀ ਕਾਮਨਾ

ਕਪੂਰਥਲਾ, 6 ਨਵੰਬਰ, ਗੌਰਵ ਮੜੀਆ।

ਇੰਜੀਨੀਅਰ ਸੁਰਿੰਦਰ ਪਾਲ ਸੋਂਧੀ, ਡਿਪਟੀ ਚੀਫ਼ ਇੰਜੀਨੀਅਰ, ਪੀ.ਐੱਸ.ਪੀ.ਸੀ.ਐੱਲ. ਕਪੂਰਥਲਾ ਸਰਕਲ ਦੇ ਜਨਮਦਿਨ ਮੌਕੇ ਸੀਨੀਅਰ ਪ੍ਰੈੱਸ ਰਿਪੋਰਟਰ ਅਤੇ ਨੈਸ਼ਨਲ ਜਰਨਲਿਸਟ ਪ੍ਰੈੱਸ ਕਲੱਬ ਆਫ਼ ਇੰਡੀਆ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਗੌਰਵ ਮੜੀਆ ਅਤੇ ਜ਼ਿਲ੍ਹਾ ਪ੍ਰਧਾਨ ਸਾਹਿਲ ਗੁਪਤਾ ਵੱਲੋਂ ਉਨ੍ਹਾਂ ਨੂੰ ਗੁਲਦਸਤਾ ਭੇਟ ਕਰਕੇ ਜਨਮਦਿਨ ਦੀਆਂ ਦਿਲੋਂ ਮੁਬਾਰਕਾਂ ਦਿੱਤੀਆਂ ਗਈਆਂ।

ਇਸ ਮੌਕੇ ਗੌਰਵ ਮੜੀਆ ਅਤੇ ਸਾਹਿਲ ਗੁਪਤਾ ਨੇ ਐੱਸ.ਪੀ. ਸੋਂਧੀ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਪਰਮਾਤਮਾ ਅੱਗੇ ਉਨ੍ਹਾਂ ਦੀ ਲੰਬੀ ਉਮਰ, ਚੰਗੀ ਸਿਹਤ, ਖੁਸ਼ਹਾਲੀ ਅਤੇ ਜੀਵਨ ਵਿੱਚ ਹੋਰ ਤਰੱਕੀ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਜਨਮਦਿਨ ਖੁਸ਼ੀਆਂ ਸਾਂਝੀਆਂ ਕਰਨ ਅਤੇ ਆਪਣੇ ਸਨੇਹੀਆਂ ਪ੍ਰਤੀ ਪਿਆਰ ਤੇ ਸਤਿਕਾਰ ਦਾ ਪ੍ਰਗਟਾਵਾ ਕਰਨ ਦਾ ਵਿਸ਼ੇਸ਼ ਮੌਕਾ ਹੁੰਦਾ ਹੈ।

ਇਸ ਦੌਰਾਨ ਐੱਸ.ਪੀ. ਸੋਂਧੀ ਨੇ ਜਨਮਦਿਨ ਮੌਕੇ ਮਿਲੀਆਂ ਸ਼ੁਭਕਾਮਨਾਵਾਂ ਅਤੇ ਪਿਆਰ ਭਰੇ ਸਨਮਾਨ ਲਈ ਗੌਰਵ ਮੜੀਆ ਅਤੇ ਸਾਹਿਲ ਗੁਪਤਾ ਦਾ ਧੰਨਵਾਦ ਕੀਤਾ।

Posted By: Gaurav Maria

Latest News