ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਹਾੜੇ ਤੇ ਸ਼ੋਭਾ ਯਾਤਰਾ ਦਾ ਸੱਦਾ ਪੱਤਰ ਰਮਨ ਅਰੋੜਾ ਨੂੰ ਦਿੱਤਾ
ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਹਾੜੇ ਤੇ ਸ਼ੋਭਾ ਯਾਤਰਾ ਦਾ ਸੱਦਾ ਪੱਤਰ ਰਮਨ ਅਰੋੜਾ ਨੂੰ ਦਿੱਤਾ
ਕਪੂਰਥਲਾ 19 ਅਕਤੂਬਰ ਗੌਰਵ ਮੜੀਆ
ਦੇਸ਼ ਵਿਦੇਸ਼ ਚ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਕਪੂਰਥਲਾ ਚ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਕਮਲੇਸ਼ਵਰ ਵਾਲਮੀਕਿ ਐਜੂਕੇਸ਼ਨ ਟਰੱਸਟ ਕਪੂਰਥਲਾ ਦੇ ਪ੍ਰਧਾਨ ਚਰਨਜੀਤ ਹੰਸ , ਸਾਬੀ ਲੰਕੇਸ਼,ਅੰਤਮ ਖੋਸਲਾ,ਕੁਲਦੀਪ ਲਾਹੌਰੀਆ ਅਤੇ ਰਾਸ਼ਟਰੀ ਵਾਲਮੀਕਿ ਸੰਘਰਸ਼ ਮੋਰਚਾ ਦੇ ਕੌਮੀ ਪ੍ਰਧਾਨ ਰੌਸ਼ਨ ਸੱਭਰਵਾਲ,ਸਾਬਕਾ ਕੌਂਸਲਰ ਤਜਿੰਦਰ ਭੰਡਾਰੀ,ਸਿੱਪੀ,ਕੁਮਾਰ ਗੌਰਵ ਨੋਨੀ,ਅਰਜੁਨ ਸੱਭਰਵਾਲ ਅਤੇ ਹੋਰ ਸਾਥੀਆਂ ਵਲੋ ਤਨ ਮਨ ਅਤੇ ਧਨ ਸੇਵਾ ਕਰਦੇ ਹੋਏ ਵਿਸ਼ਾਲ ਪੱਧਰ ਤੇ ਪ੍ਰਗਟ ਦਿਹਾੜਾ ਮਨਾਇਆ ਜਾਂਦਾ ਹੈ ਜਿਸਦਾ ਸੱਦਾ ਪੱਤਰ ਦੇਣ ਲਈ ਇੱਕ ਵਫਦ ਐਕਸਾਇਜ ਕੰਟਰੈਕਟਰ ਅਤੇ ਸ਼੍ਰੀ ਸ਼ਨੀ ਦੇਵ ਮੰਦਿਰ ਕਮੇਟੀ ਦੇ ਪ੍ਰਧਾਨ ਰਮਨ ਅਰੋੜਾ ਕੋਲ ਪੁੱਜਿਆ ਇਸ ਮੌਕੇ ਰਮਨ ਅਰੋੜਾ ਨੇ ਕਿਹਾ ਕਿ ਉਹ ਬਹੁਤ ਭਾਗਾਂ ਵਾਲੇ ਹਨ ਜੋਕਿ ਓਹਨਾ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਹਾੜੇ ਦੀ ਸ਼ੋਭਾ ਯਾਤਰਾ ਚ ਸ਼ਿਰਕਤ ਕਰਨ ਲਈ ਸੱਦਾ ਦਿੱਤਾ ਗਿਆ ਹੈ ਓਹਨਾ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਗਵਾਨ ਵਾਲਮੀਕਿ ਜੀ ਦੇ ਦਿਖਾਏ ਰਸਤਿਆਂ ਤੇ ਚਲਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ ਅਤੇ ਧਾਰਮਿਕ ਕਾਰਜਾਂ ਚ ਵੱਧ ਚੜਕੇ ਯੋਗਦਾਨ ਪਾਉਣਾ ਚਾਹੀਦਾ ਹੈ ਇਸ ਮੌਕੇ ਪ੍ਰਧਾਨ ਚਰਨਜੀਤ ਹੰਸ ਨੇ ਕਿਹਾ ਕਿ ਇਸ ਵਾਰ ਵੀ 23 ਅਕਤੂਬਰ ਦਿਨ ਸ਼ੁਕਰਵਾਰ ਨੂੰ ਸ਼ਾਮ 5 ਵਜੇ ਨੇੜੇ ਓਬਰਾਏ ਫਾਸਟ ਫੂਡ ਕੋਲ ਸ਼ੋਭਾ ਯਾਤਰਾ ਵਾਲੇ ਦਿਨ ਵੱਡੇ ਪੱਧਰ ਤੇ ਸਵਾਗਤੀ ਮੰਚ ਸਜਾਇਆ ਜਾਵੇਗਾ ਤੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਜਾਵੇਗਾ ਫਿਰ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਸਰੂਪ ਅੱਗੇ ਨਤਮਸਤਕ ਹੋਕੇ ਮੱਥਾ ਟੇਕਿਆ ਜਾਵੇਗਾ ਉਪਰੰਤ ਸਟੇਜ ਤੇ ਸ਼ਹਿਰ ਦੇ ਪਤਵੰਤਿਆਂ ਸੱਜਣਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ
Posted By: Gaurav Maria