Nazrana Times

ਪੰਜਾਬੀ

ਰਵਾਇਤੀ ਪਾਰਟੀਆਂ ਕੋਲ ਲੋਕਾਂ ਦੇ ਮੁੱਦੇ ਗਾਇਬ, ਦੂਸ਼ਣਬਾਜ਼ੀ ਭਾਰੂ--: ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ।

06 Mar, 2026 03:32 PM
ਰਵਾਇਤੀ ਪਾਰਟੀਆਂ ਕੋਲ ਲੋਕਾਂ ਦੇ ਮੁੱਦੇ ਗਾਇਬ, ਦੂਸ਼ਣਬਾਜ਼ੀ ਭਾਰੂ--: ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ।

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਅਧਿਕਾਰ ਸੰਘਰਸ਼ ਪਾਰਟੀ ਦੇ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿਹਾ ਕਿ ਰਵਾਇਤੀ ਪਾਰਟੀਆਂ ਕੋਲ ਪੰਜਾਬ ਦੀ ਬੇਹਤਰੀ ਲਈ ਕੋਈ ਪ੍ਰੋਗਰਾਮ ਨਹੀਂ ਹੈ ਉਹ ਇਕ ਦੂਜੇ ਤੇ ਹਲਕੀ ਦੂਸ਼ਣਬਾਜ਼ੀ ਲਗਾਕੇ ਮੀਡੀਆ ਵਿੱਚ ਆਪਣੀਂ ਹੋਂਦ ਬਰਕਰਾਰ ਰੱਖਣ ਨੂੰ ਪਹਿਲ ਦੇ ਰਹੇ ਹਨ। ਜਦੋਂ ਕਿ ਚੋਣਾਂ ਵਿੱਚ ਮਹਿਜ਼ ਇੱਕ ਸਾਲ ਤੋਂ ਘੱਟ ਦਾ ਸਮਾਂ ਰਹਿ ਗਿਆ ਹੈ। ਅਮਨ ਕਾਨੂੰਨ ਦੀ ਖ਼ਰਾਬ ਸਥਿਤੀ, ਖਜ਼ਾਨੇ ਪ੍ਰਤੀ ਚਿੰਤਿਤ ਨਾ ਹੋਣਾ, ਕਰਜ਼ਾ ਲੈਕੇ, ਜ਼ਮੀਨਾਂ ਵੇਚ ਕੇ ਗਹਿਣੇ ਰੱਖ ਕੇ ਬੁਤਾ ਸਾਰਿਆਂ ਦਾ ਰਿਹਾ। ਇਹ ਤਾਂ ਸਪਸ਼ਟ ਹੈ ਕਿ ਜਿਹਨਾਂ ਅਦਾਰਿਆਂ ਕੋਲੋਂ ਕਰਜ਼ਾ ਚੁੱਕਿਆ ਜਾਂਦਾ ਹੈ ਉਨ੍ਹਾਂ ਦੀਆਂ ਸ਼ਰਤਾਂ ਮੰਨ ਕੇ ਪਾਲਸੀਆਂ ਵੀ ਉਹਨਾਂ ਦੀ ਮਰਜ਼ੀ ਦੀਆਂ ਬਣਾਉਣੀਆਂ ਪੈਂਦੀਆਂ ਹਨ। ਸਤਾ ਤੇ ਕਾਬਜ ਲੋਕ ਸਰਕਾਰੀ ਖਜ਼ਾਨੇ ਦੀ ਚਿੰਤਾ ਛੱਡ ਕੇ ਆਪਣੇ ਘਰ ਭਰਨ ਨੂੰ ਪਹਿਲ ਦਿੰਦੇ ਹਨ ਇਹੋ ਕਾਰਨ ਹੈ ਕਿ ਜਦੋਂ ਫ਼ੜੇ ਜਾਂਦੇ ਹਨ ਤਾਂ ਕਈ ਕਈ ਦਿਨ ਮਸ਼ੀਨਾਂ ਨਾਲ ਗਿਣਤੀ ਕੀਤੀ ਜਾਂਦੀ ਹੈ। ਅੱਜ ਦੇਸ਼ ਵਿਚੋਂ ਕੌਮੀਅਤ ਦਾ ਮਨਫੀ ਹੋ ਜਾਣਾ ਚਿੰਤਾ ਦਾ ਵਿਸ਼ਾ ਹੈ।
ਇੰਜ ਸ਼ੇਰਗਿੱਲ ਨੇ ਕਿਹਾ ਕਿ ਦੇਸ਼ ਨੂੰ ਲੁੱਟ ਖਸੁੱਟ ਤੋਂ ਬਚਾਉਣ ਲਈ ਅਧਿਕਾਰ ਸੰਘਰਸ਼ ਪਾਰਟੀ ਦੀ ਸਰਕਾਰ ਲਿਆਉਣਾ ਬਹੁਤ ਜ਼ਰੂਰੀ ਹੈ। ਅਸੀਂ ਇਮਾਨਦਾਰ ਲੀਡਰਸ਼ਿਪ ਨੂੰ ਨਾਲ ਲੈਕੇ ਸੰਘੀ ਢਾਂਚੇ ਦੀ ਬਹਾਲੀ ਅਤੇ ਰਾਜਾ ਨੂੰ ਵੱਧ ਅਧਿਕਾਰਾਂ ਦੀ ਪਾਲਿਸੀ ਤੇ ਕੰਮ ਕਰਾਂਗੇ।
ਮਿਡਲ ਈਸਟ ਇਰਾਕ, ਅਮਰੀਕਾ ਅਤੇ ਦੀ ਬੇਲੋੜੀ ਜੰਗ ਦਾ ਜ਼ਿਕਰ ਕਰਦਿਆਂ ਇੰਜ ਸ਼ੇਰਗਿੱਲ ਨੇ ਕਿਹਾ ਕਿ ਇਸ ਦੇ ਨਤੀਜੇ ਮਨੁੱਖਤਾ ਲਈ ਨੁਕਸਾਨਦੇਅ ਹੋਣਗੇ। ਸਾਡੇ ਦੇਸ਼ ਦੀ ਕਿਸਾਨੀ ਤੇ ਇਸ ਦਾ ਮਾੜਾ ਪ੍ਰਭਾਵ ਪਵੇਗਾ। ਲਗਾਤਾਰ ਰੁਪਏ ਦੀ ਕੀਮਤ ਘੱਟਣ ਨਾਲ ਭਾਰਤੀਆਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਸਾਡੀ ਸਰਕਾਰ ਦੀ ਖਾਮੋਸ਼ੀ ਚਿੰਤਾਜਨਕ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਜੀ ਦੇਸ਼ ਵਾਸੀਆਂ ਨੂੰ ਵਿਸ਼ਵਾਸ ਦਿਵਾਉਣ ਕਿ ਮੁਸ਼ਿਕਲ ਦੀ ਘੜੀ ਵਿੱਚ ਬਜ਼ਾਰੀ ਕੀਮਤਾਂ ਤੇ ਕੰਟਰੋਲ ਰੱਖਿਆ ਜਾਵੇਗਾ।

Posted By: GURBHEJ SINGH ANANDPURI