ਭਗਵੰਤ ਮਾਨ ਦੱਸਣ ਗੜਗੱਜ ਸਾਬ੍ਹ ਨੂੰ ਦਿੱਤੇ ਕਾਲ਼ੇ ਬੈਗ ਵਿੱਚ ਆਖਿਰ ਹੈ ਕੀ?
06 Mar, 2026 07:48 PM
14 ਮਾਰਚ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਦੇ ਘਰ ਨੂੰ ਕੂਚ ਕੀਤਾ ਜਾਵੇਗਾ- ਭਾਈ ਵਡਾਲਾ ਭਾਈ ਖੋਸੇ ਭਾਈ ਸਿਰਸਾ।
ਅੰਮ੍ਰਿਤਸਰ, ਨਜ਼ਰਾਨਾ ਟਾਈਮਜ ਬਿਊਰੋ
ਜਿਕਰਯੋਗ ਹੈ ਕਿ ਗਿ:ਕੁਲਦੀਪ ਸਿੰਘ ਜੀ ਗੜਗੱਜ ਵੱਲੋ ਸ,ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 15 ਜਨਵਰੀ 2026 ਨੂੰ ਇਸ ਕਰਕੇ ਤਲਬ ਕੀਤਾ ਗਿਆ ਸੀ। ਕਿ ਮੁੱਖ ਮੰਤਰੀ ਪੰਜਾਬ ਸਪਸ਼ਟ ਕਰਨ ਉਨਾਂ ਸਿੱਖ ਰਹਿਤ ਮਰਿਆਦਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਬਉੱਚਤਾ ਅਤੇ ਦਸਵੰਧ ਗੁਰੂ ਕੀ ਗੋਲਕ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਕਿਉਂ ਮਾਰੀ?
ਗੁਰੂ ਸਾਹਿਬਾਨ ਅਤੇ ਵੀਂਹਵੀਂ ਸਦੀ ਦੇ ਕੌਮੀ ਸ਼ਹੀਦ ਸੰਤ ਗਿ: ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਨਾਲ ਅਤਿ ਇਤਰਾਜ਼ਯੋਗ ਹਰਕਤਾਂ ਕਿਉਂ ਕੀਤੀਆਂ?ਜਿਸ ਦਾ ਸਪਸ਼ਟੀਕਰਨ ਮੁੱਖ ਮੰਤਰੀ ਪੰਜਾਬ ਵੱਲੋਂ ਨਿਮਾਣੇ ਸਿੱਖ ਵਜੋਂ ਪੇਸ਼ ਹੋ ਕੇ ਦਿੱਤਾ ਗਿਆ ਪੇਸ਼ ਹੋਕੇ ਜਿੱਥੇ ਸਪਸ਼ਟੀਕਰਨ ਦਿੱਤਾ ਉੱਥੇ ਕਾਲ਼ੇ ਬੈਗ ਚ ਦਸਤਾਵੇਜ ਵੀ ਪੇਸ਼ ਕੀਤੇ। ਹੁਣ ਸਵਾਲ ਹੈ ਕਿ ਅਗਲੀ ਪੇਸ਼ੀ ਹੁਣ ਤੱਕ ਕਿਉਂ ਨਹੀ ਪਾਈ ? ਦੋਸ਼ ਸਾਬਤ ਕੀ ਹੋਏ ਜਨਤਕ ਕਿਉਂ ਨਹੀ ਕੀਤੇ? ਵਿਭਾਗੀ ਜਾਂ ਕਾਨੂੰਨੀ ਸਜਾ ਕੀ ਦਿੱਤੀ ਗਈ? ਭਵਿੱਖ ਲਈ ਕੀ ਫੈਸਲਾ ਹੋਇਆ? ਇਸ ਤੇ ਮਾਣਯੋਗ ਗੜਗੱਜ ਸਾਬ੍ਹ ਹੁਣ ਤੱਕ ਚੁੱਪ ਕਿਉਂ? ਤੇ ਮੁੱਖ ਮੰਤਰੀ ਪੰਜਾਬ ਆਪਣਾ ਪੱਖ ਰੱਖਣ ਉਪਰੰਤ ਚੁੱਪ ਕਿਉਂ? ਉਨ੍ਹਾਂ ਸਪਸ਼ਟ ਕਿਉਂ ਨਹੀ ਕੀਤਾ ਉਨਾਂ ਇਲਜ਼ਾਮ ਸੱਚੇ ਸੀ ਕਿ ਝੂਠੇ ਸਨ ? ਮੁੱਖ ਮੰਤਰੀ ਵੱਲੋਂ ਗੜਗੱਜ ਸਾਬ੍ਹ ਨੂੰ ਦਿੱਤਾ ਗਿਆ ਕਾਲ਼ਾ ਬੈਗ ਕੀ ਡਰਾਮਾ ਸੀ? ਜੇਕਰ ਇਹ ਸੱਚ ਹੈ ਤਾਂ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਕੱਤਰੇਤ ਨੂੰ ਢਾਹ ਲਾਉਣ ਵਾਲੀ ਇੱਕ ਪੰਥਕ ਅਖਵਾਉਣ ਵਾਲ਼ੀ ਸ਼ਖਸੀਅਤ ਤੇ ਦੂਸਰੀ ਸਵਿੰਧਾਨ ਕਾਨੂੰਨ ਜਮਹੂਰੀਅਤ ਨੂੰ ਮਲੀਆਮੇਟ ਕਰਨ ਦੀ ਜਿੰਮੇਵਾਰ ਸ਼ਖਸੀਅਤ ਹੈ ਤੇ ਕੀ ਦੋਵਾਂ ਪਾਸਿਉਂ ਰਲਮਿਲ ਕਰਕੇ ਸਭ ਕੁੱਝ ਵੇਚਤਾ? ਕੀ 328 ਪਾਵਨ ਸਰੂਪ,ਗੁਰੂ ਕੀਆਂ ਗੋਲਕਾਂ ਜਮੀਨਾ ਜਾਇਦਾਦਾਂ ਚ ਹੋਏ ਘਪਲੇ,ਗੁਰੂ ਕੇ ਇਤਿਹਾਸ ਦੀ ਹੋਈ ਕਿਰਦਾਰਕੁਸ਼ੀ,ਸ੍ਰੋਮਣੀ ਕਮੇਟੀ ਚੋਣਾਂ, ਸਭ ਕਾਹੇ ਦਾ ਸਉਦਾ ਹੋ ਗਿਆ?
ਕੀ ਗੜਗੱਜ ਸਾਬ੍ਹ ਨਾਲ ਮੁੱਖ ਮੰਤਰੀ ਪੰਜਾਬ ਦੀ ਸੰਧੀ ਹੋ ਗਈ? ਮਾਨ ਸਾਬ੍ਹ ਠੰਡੇ ਰਿਹੋ ਸਾਡੇ ਵੱਲੋਂ ਵੀ ਠੰਡੇ ਬੁੱਲੇ ਆਉਣਗੇ? ਆਖਿਰ ਇਹ ਚੁੱਪ ਕਿਉ? ਦੱਸ ਦੇਈਏ ਇਹ ਸਿੱਖ ਸੰਗਤ ਨਾਲ ਧੋਖਾ ਹੈ।ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਬਉੱਚਤਾ ਨੂੰ ਢਾਹ ਲਾਉਣ ਵਾਲੀ ਗੱਲ ਹੈ।ਇਹ ਜਥੇਦਾਰ ਸਾਹਿਬ ਅਤੇ ਮੁੱਖ ਮੰਤਰੀ ਦੇ ਅਹੁਦੇ ਦੀ ਤੌਹੀਨ ਹੈ। ਜਿਸ ਲਈ ਸੰਗਤ ਵੱਲੋਂ ਇਨਾਂ ਦੋਵਾਂ ਸ਼ਖਸੀਅਤਤਾਂ ਨੂੰ ਮਿਤੀ 3 ਮਾਰਚ ਨੂੰ 72 ਘੰਟਾਂ ਦਾ ਸਮਾ ਦੇ ਕੇ ਸਪਸ਼ਟੀਕਰਨ ਮੰਗਿਆ ਗਿਆ ਸੀ।ਜਿਸ ਦੀ ਕਿਸੇ ਵੱਲੋਂ ਕੋਈ ਪ੍ਰਵਾਹ ਨਹੀ ਕੀਤੀ ਗਈ।ਅਸੀਂ ਸਿੱਖ ਸੰਗਤ ਤਰਫੋਂ ਇਹ ਪੁੱਛਣ ਲਈ ਮਿਤੀ 14 ਮਾਰਚ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਦੇ ਘਰ ਨੂੰ ਕੂਚ ਕਰਾਂਗੇ।ਇਹ ਸਪਸ਼ਟੀਕਰਨ ਲੈਣ ਕਿ ਮਾਨ ਸਾਬ੍ਹ ਸਪਸ਼ਟ ਕਰੋ ਆਖਿਰ ਕਾਲ਼ੇ ਬੈਗ ਚ ਹੈ ਕੀ ਸੀ? ਹਾਜਰ ਨੁਮਾਇੰਦਿਆ ਚ ਭਾਈ ਬਲਦੇਵ ਸਿੰਘ ਵਡਾਲਾ ,ਭਾਈ ਬਲਦੇਵ ਸਿੰਘ ਸਿਰਸਾ , ਭਾਈ ਸੁਖਜੀਤ ਸਿੰਘ ਖੋਸੇ ,ਭਾਈ ਬਲਰਾਜ ਸਿੰਘ ਫਰੀਦਕੋਟ, ਭਾਈ ਅਮਰਪਾਲ ਸਿੰਘ , ਮਾਤਾ ਭੁਪਿੰਦਰ ਕੌਰ ਫਰੀਦਕੋਟ ਸਿੱਖ ਸਦਭਾਵਨਾ ਦਲ , ਭਾਈ ਅਮਨਪ੍ਰੀਤ ਸਿੰਘ ਮਹੱਦੀਪੁਰ , ਭਾਈ ਗਗਨਪ੍ਰੀਤ ਸਿੰਘ , ਭਾਈ ਹਰਭਿੰਦਰ ਸਿੰਘ , ਭਾਈ ਸਰਬਜੀਤ ਸਿੰਘ , ਸਿੱਖ ਪ੍ਰਚਾਰਕ ਭਾਈ ਮਖਣ ਸਿੰਘ ਜੀ ਮੁਸਾਫਿਰ , ਭਾਈ ਹਰਪ੍ਰੀਤ ਸਿੰਘ ਮਖੂ , ਭਾਈ ਪ੍ਰਗਟ ਸਿੰਘ ਮੁੱਦਕੀ , ਭਾਈ ਸੁਖਰਾਜ ਸਿੰਘ ਨਿਆਮੀ ਵਾਲਾ ,ਭਾਈ ਰੁਪਿੰਦਰ ਸਿੰਘ ਪੰਜ ਗਰਾਂਈ,ਭਾਈ ਪਿੱਪਲ ਸਿੰਘ ,ਭਾਈ ਦਇਆ ਸਿੰਘ , ਕਿਸਾਨ ਯੂਨੀਅਨ ਫਤਿਹ ਤੋਂ ਮਾਸਟਰ ਹਰਜਿੰਦਰ ਸਿੰਘ ,ਭਾਈ ਅੰਮ੍ਰਿਤਪਾਲ ਸਿੰਘ ਹਰੀ ਨੌ , ਭਾਈ ਜਗਜੀਵਨ ਸਿੰਘ , ਭਾਈ ਅਮਰੀਕ ਸਿੰਘ , ਭਾਈ ਤਲਵਿੰਦਰ ਸਿੰਘ ਦੁੱਗਲ , ਭਾਈ ਹਰਪਾਲ ਸਿੰਘ ਮੱਖੂ ਆਦਿ ਸ਼ਾਮਲ ਸਨ।
Posted By: GURBHEJ SINGH ANANDPURI







