ਫਰੈਂਕਫੋਰਟ ਚੋਣਾਂ ਵਿੱਚ ਸਰਦਾਰ ਨਰਿੰਦਰ ਸਿੰਘ ਘੋਤੜਾ ਨੂੰ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ- ਸਰਦਾਰ ਅਨੂਪ ਸਿੰਘ ਪ੍ਰਧਾਨ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ
01 Feb, 2026 10:56 AM
ਸ੍ਰ: ਨਰਿੰਦਰ ਸਿੰਘ ਘੋਤੜਾ ਵਿਦੇਸ਼ੀ ਸਿਟੀ ਕੌਂਸਲ ਅਤੇ ਸ਼ਹਿਰ ਦੀ ਪਾਰਲੀਮੈਂਟ ਚੋਣਾਂ ਲਈ ਉਮੀਦਵਾਰ ਹਨ ।
ਜਰਮਨੀ , 1 ਫ਼ਰਵਰੀ , ਨਜ਼ਰਾਨਾ ਟਾਈਮਜ ਬਿਊਰੋ
ਜਦੋਂ ਅਸੀਂ ਬਾਜ਼ਾਰ ਕੋਈ ਵੀ ਚੀਜ਼ ਖਰੀਦਣ ਵਾਸਤੇ ਜਾਂਦੇ ਹਾਂ ਤਾਂ ਬੜੀ ਜਿੰਮੇਵਾਰੀ ਅਤੇ ਤਹਿ ਤੱਕ ਜਾਈਦਾ ਹੈ ਕਿ ਕਿਤੇ ਸਾਡਾ ਕਮਾਇਆ ਹੋਇਆ ਧਨ ਵਿਅਰਥ ਨਾ ਜਾਵੇ , ਇਸੇ ਤਰ੍ਹਾਂ ਸਿਆਸਤ ਦੇ ਮੈਦਾਨ ਦੇ ਵਿੱਚ ਹੁੰਦਾ ਹੈ ਅਗਰ ਚੰਗੇ ਸਿਆਸਤਦਾਨ ਸਮਾਜ ਦੀ ਵਾਗਡੋਰ ਨੂੰ ਸਾਂਭ ਲੈਣ ਤਾਂ ਸਮਾਜ ਦੀ ਕਾਂਇਆਕਲਪ ਹੋ ਜਾਂਦੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਦੇ ਮੌਜੂਦਾ ਪ੍ਰਧਾਨ ਸਰਦਾਰ ਅਨੂਪ ਸਿੰਘ ਨੇ ਕੀਤਾ ਉਹਨਾਂ ਨੇ ਕਿਹਾ ਕਿ ਇਹਨੀ ਦਿਨੀ ਗੁਰਸਿੱਖ ਅੰਮ੍ਰਿਤਧਾਰੀ ਸਰਦਾਰ ਨਰਿੰਦਰ ਸਿੰਘ ਘੋਤੜਾ ਜੋ ਕਿ ਫਰੈਂਕਫੋਰਟ ਦੀਆਂ ਦੋ ਸੀਟਾਂ ਤੋਂ ਚੋਣਾਂ ਲੜ ਰਹੇ ਹਨ ਅਤੇ ਉਹ ਬਹੁਤ ਹੀ ਮਿਹਨਤੀ ਤਜਰਬੇਕਾਰ ਅਤੇ ਸਿੱਖ ਮਸਲਿਆਂ ਨੂੰ ਡੂੰਘਿਆਈ ਦੇ ਨਾਲ ਜਾਨਣ ਵਾਲੇ ਹਨ, ਜਿੱਥੇ ਉਨਾਂ ਨੇ ਹੋਰ ਕੰਮ ਕਰਨੇ ਹਨ ਉਥੇ ਜੋ ਸਿੱਖ ਅਤੇ ਪੰਜਾਬੀ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ ਹਨ ਉਹਨਾਂ ਦਾ ਵੀ ਹੱਲ ਵਧੀਆ ਤਰੀਕੇ ਨਾਲ ਕਰ ਸਕਦੇ ਹਨ, ਇਸ ਲਈ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਉਹਨਾਂ ਨੂੰ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਕਰੀਏ ਅਗਰ ਅਜਿਹੇ ਸਖਸ਼ ਵੋਟਾਂ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਸਿਆਸਤ ਵਿੱਚ ਅੱਗੇ ਆਉਂਦੇ ਹਨ ਤਾਂ ਇਸ ਦੇ ਨਾਲ ਜਿੱਥੇ ਸਾਡੇ ਸਿੱਖ ਭਾਈਚਾਰੇ ਦਾ ਨਾਮ ਰੋਸ਼ਨ ਹੁੰਦਾ ਹੈ ਉਥੇ ਦੇਸ਼ ਪੰਜਾਬ ਦੀ ਸ਼ਾਨ ਵਿੱਚ ਵੀ ਵਾਧਾ ਹੋਵੇਗਾ, ਉਹਨਾਂ ਕਿਹਾ ਕਿ ਕਈ ਵਾਰੀ ਅਸੀਂ ਧੜਿਆਂ ਦੇ ਪਿੱਛੇ ਪੈ ਕੇ ਆਪਣੀ ਵੋਟ ਦਾ ਗਲਤ ਇਸਤੇਮਾਲ ਕਰ ਲੈਂਦੇ ਹਾਂ ਜਿਸ ਨਾਲ ਸਾਨੂੰ ਸਦਾ ਲਈ ਪਛਤਾਵਾ ਹੀ ਪੱਲੇ ਪੈਂਦਾ ਹੈ, ਉਹਨਾਂ ਨੇ ਪੰਜਾਬ ਦੀ ਗੱਲ ਕਰਦਿਆਂ ਕਿਹਾ ਕਿ ਅੱਜ ਅਸੀਂ ਪੰਜਾਬ ਦੇ ਵਿਚਲੀ ਸਿਆਸਤ ਨੂੰ ਦੇਖ ਕੇ ਆਪਣੇ ਹੱਥਾਂ ਉੱਤੇ ਦੰਦੀਆਂ ਵੱਢਦੇ ਹਾਂ ਕਿਉਂਕਿ ਉੱਥੇ ਲੀਡਰਸ਼ਿਪ ਅਤੇ ਸਿਆਸ ਗੰਧਲੀ ਹੋ ਚੁੱਕੀ ਹੈ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਇਥੋਂ ਦੀ ਜੋ ਸਿਆਸਤ ਹੈ ਉਹ ਚੰਗੀ ਅਤੇ ਸਾਫ ਸੁਥਰੀ ਹੋਵੇ ਇਸ ਲਈ ਸਰਦਾਰ ਨਰਿੰਦਰ ਸਿੰਘ ਵਰਗੇ ਮਿਹਨਤੀ ਅਤੇ ਤਜਰਬੇਕਾਰ ਵਿਅਕਤੀਆਂ ਨੂੰ ਹੀ ਅੱਗੇ ਲਿਆ ਕੇ ਅਸੀਂ ਆਪਣੀ ਕੌਮ ਦਾ ਸਿਰ ਉੱਚਾ ਕਰ ਸਕਦੇ ਹਾਂ। ਯਾਦ ਰਹੇ ਕਿ ਸਰਦਾਰ ਨਰਿੰਦਰ ਸਿੰਘ ਪਿਛਲੇ ਲੰਮੇ ਸਮੇਂ ਤੋ ਪੰਜਾਬੀ ਤੇ ਸਿੱਖ ਭਾਈਚਾਰੇ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਹਰ ਵੇਲੇ ਤਤਪਰ ਰਹਿੰਦੇ ਹਨ।
Posted By: GURBHEJ SINGH ANANDPURI








