Nazrana Times

ਪੰਜਾਬੀ

ਪਿੰਡ ਮਜਵਿੰਡ ਸਟੇਡੀਅਮ ਵਿੱਚੋਂ ਤਿੰਨ ਮਹੀਨਿਆਂ 'ਚ ਦੂਜੀ ਵਾਰ ਗੇਟ ਚੋਰੀ

24 Mar, 2026 08:03 PM
ਪਿੰਡ ਮਜਵਿੰਡ ਸਟੇਡੀਅਮ ਵਿੱਚੋਂ ਤਿੰਨ ਮਹੀਨਿਆਂ 'ਚ ਦੂਜੀ ਵਾਰ ਗੇਟ ਚੋਰੀ

ਪਹਿਲਾਂ ਵੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ- ਪੰਚਾਇਤ
ਰਾਕੇਸ਼ ਨਈਅਰ ਚੋਹਲਾ
ਜੇਠੂਵਾਲ/ਕੱਥੂਨੰਗਲ, 24 ਮਾਰਚ
ਪੁਲਿਸ ਥਾਣਾ ਕੱਥੂਨੰਗਲ ਦੇ ਪਿੰਡ ਮਜਵਿੰਡ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿੱਚ ਬੀਤੀ ਰਾਤ ਅਣਪਛਾਤੇ ਚੋਰ ਲੋਹੇ ਦੇ ਦੋ ਵੱਡ-ਆਕਾਰੀ ਗੇਟ ਚੋਰੀ ਕਰਕੇ ਲੈ ਗਏ।ਪਿੰਡ ਦੇ ਸਰਪੰਚ ਨਿਰੰਜਣ ਸਿੰਘ, ਪੰਚਾਇਤ ਮੈਂਬਰਾਂ ਅਤੇ ਮੋਹਤਬਰਾਂ ਨੇ ਪੁਲਿਸ ਥਾਣਾ ਕੱਥੂਨੰਗਲ ਦੇ ਐਸ.ਐਚ.ਓ. ਨੂੰ ਦਿੱਤੀ ਦਰਖ਼ਾਸਤ ਵਿੱਚ ਕਿਹਾ ਕਿ ਲੰਘੀ ਰਾਤ ਚੋਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੰਚਾਇਤ ਅਨੁਸਾਰ ਦਸੰਬਰ 2025 ਵਿੱਚ ਵੀ ਚੋਰ ਸਟੇਡੀਅਮ ਦੇ ਦੋ ਗੇਟ ਚੋਰੀ ਕਰਕੇ ਲੈਣ ਗਏ ਸਨ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ ਪਰ ਪੁਲਿਸ ਵੱਲੋਂ ਇਸ ਸਬੰਧੀ ਕੋਈ ਕਾਰਵਾਈ ਨਾ ਕੀਤੇ ਜਾਣ ਕਰਕੇ ਚੋਰਾਂ ਦੇ ਹੌਂਸਲੇ ਵਧ ਗਏ। ਸਰਪੰਚ ਨਿਰੰਜਣ ਸਿੰਘ ਨੇ ਕਿਹਾ ਕਿ ਪਹਿਲੀ ਚੋਰੀ ਦੀ ਘਟਨਾ ਦੇ ਬਾਅਦ ਤਿੰਨ ਵਾਰ ਥਾਣਾ ਕੱਥੂਨੰਗਲ ਵਿਖੇ ਜਾਣ ਅਤੇ ਬੇਨਤੀਆਂ ਕਰਨ ਦੇ ਬਾਵਜੂਦ ਵੀ ਚੋਰਾਂ ਨੂੰ ਲੱਭਣ ਜਾਂ ਫੜਨ ਦਾ ਯਤਨ ਨਹੀਂ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਚੋਰ ਹੁਣ ਤੱਕ ਸਟੇਡੀਅਮ ਦਾ ਦੋ ਲੱਖ ਦਾ ਨੁਕਸਾਨ ਕਰ ਚੁੱਕੇ ਹਨ। ਸਰਪੰਚ ਮੁਤਾਬਿਕ 25 ਮਾਰਚ ਤੋਂ ਸਟੇਡੀਅਮ ਵਿੱਚ ਚਾਰ ਰੋਜ਼ਾ ਟੂਰਨਾਮੈਂਟ ਸ਼ੁਰੂ ਹੋਣ ਜਾ ਰਿਹਾ ਹੈ ਪਰ ਇਸ ਵਾਰਦਾਤ ਕਾਰਨ ਲੋਕਾਂ ਤੇ ਖਿਡਾਰੀਆਂ ਵਿੱਚ ਸਹਿਮ ਦਾ ਆਲਮ ਹੈ। ਇਸ ਮੌਕੇ 'ਤੇ ਸਾਬਕਾ ਸਰਪੰਚ ਸੁਖਦੀਪ ਸਿੰਘ ਸਿੱਧੂ,ਮੈਂਬਰ ਸੁਖਵੰਤ ਸਿੰਘ ਸਿੱਧੂ, ਕਿਸਾਨ ਆਗੂ ਦਲਬੀਰ ਸਿੰਘ ਮਜਵਿੰਡ, ਡਾ:ਮਲਕੀਤ ਸਿੰਘ,ਸਾਬਕਾ ਪੰਚ ਚਰਨ ਸਿੰਘ ਪ੍ਰਧਾਨ,ਟੂਰਨਾਮੈਂਟ ਕਮੇਟੀ ਵੱਲੋਂ ਰਛਪਾਲ ਸਿੰਘ ਸਿੱਧੂ,ਸੁਖਚੈਨ ਸਿੰਘ ਗਿੱਲ, ਬਲਜੀਤ ਸਿੰਘ ਸਿੱਧੂ, ਜਸਕਰਨ ਸਿੰਘ ਮੋਮੀ,ਸੁੱਚਾ ਸਿੰਘ ਬੌਬੀ, ਸੂਰਤਾ ਸਿੰਘ,ਹਰਮਨਦੀਪ ਤੇ ਬਲਰਾਜ ਬੱਲੀ ਆਦਿ ਵੀ ਮੌਜੂਦ ਸਨ। ਪੰਚਾਇਤ ਤੇ ਮੋਹਤਬਰਾਂ ਨੇ ਘਟਨਾ ਸਬੰਧੀ ਥਾਣਾ ਕੱਥੂਨੰਗਲ ਦੇ ਮੁੱਖੀ ਹਿਮਾਂਸ਼ੂ ਭਗਤ ਨੂੰ ਲਿਖ਼ਤੀ ਤੌਰ ਤੇ ਸ਼ਿਕਾਇਤ ਦੇ ਦਿੱਤੀ ਗਈ ਹੈ ਜਿਨ੍ਹਾਂ ਨੇ ਇਸ ਮਾਮਲੇ ਨੂੰ ਪਹਿਲ ਦੇ ਆਧਾਰ ਤੇ ਨਜਿੱਠਣ ਦਾ ਭਰੋਸਾ ਦਿੱਤਾ।

Posted By: GURBHEJ SINGH ANANDPURI

Loading…
Loading the web debug toolbar…
Attempt #