ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਜਨਰਲ ਸਕੱਤਰ ਜਥੇਦਾਰ ਮਹਿਲ ਸਿੰਘ ਬੱਬਰ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ 30 ਮਾਰਚ ਨੂੰ
29 Mar, 2025 09:11 PM
ਪੁਰਤਗਾਲ 29 ਮਾਰਚ ,ਗੁਰਨਿਸ਼ਾਨ ਸਿੰਘ ਪੱਟੀ
ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲ ਰਹੇ ਮੌਜੂਦਾ ਸੰਘਰਸ਼ ਵਿੱਚ ਜੂਝਦਿਆਂ ਪਿਛਲੇ ਕਈ ਦਹਾਕਿਆਂ ਤੋਂ ਜਲਾਵਤਨੀ ਹੰਢਾ ਰਹੇ ਜੁਝਾਰੂ ਯੋਧੇ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਨਰਲ ਸਕੱਤਰ ਭਾਈ ਮਹਿਲ ਸਿੰਘ ਜੀ ਬੱਬਰ ਜੋ ਕਿ ਅਕਾਲ ਪੁਰਖ ਜੀਆਂ ਦੇ ਆਏ ਸੱਦੇ ਅਨੁਸਾਰ ਸਰੀਰਕ ਬਿਮਾਰੀ ਦੇ ਚੱਲਦਿਆਂ ਸੋਮਵਾਰ ਮਿਤੀ 24 ਮਾਰਚ ਨੂੰ ਅਕਾਲ ਚਲਾਣਾ ਕਰ ਗਏ ਸਨ । ਭਾਈ ਮਹਿਲ ਸਿੰਘ ਬੱਬਰ ਜੀ ਯਾਦ ਗੁਰਮਤਿ ਸਮਾਗਮ ਮਿਤੀ 30 ਮਾਰਚ 2025 ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਸੈਂਟਰ ,ਫਰੈਂਕਫਰਟ ਜਰਮਨੀ ਵਿਖੇ ਕਰਵਾਇਆ ਜਾ ਰਿਹਾ ਹੈ ,ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜਾਣਕਾਰੀ ਦੇਂਦਿਆਂ ਜਰਮਨ ਦੀਆਂ ਸਮੂਹ ਪੰਥਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਸਥਾਵਾਂ ਤੇ ਸੰਗਤਾਂ ਨੂੰ ਵੱਧ ਤੋਂ ਵੱਧ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ ਹੈ
Posted By: GURNISHAN SINGH








