Nazrana Times

ਪੰਜਾਬੀ

ਜ਼ਹਿਰੀਲੀ ਸ਼ਰਾਬ ਤੇ ਸਰਕਾਰ

14 May, 2025 01:00 AM
ਜ਼ਹਿਰੀਲੀ ਸ਼ਰਾਬ ਤੇ ਸਰਕਾਰ

ਜ਼ਹਿਰੀਲੀ ਸ਼ਰਾਬ ਤੇ ਸਰਕਾਰ

ਮਜੀਠੇ ਹਲਕੇ ਦੇ 14 ਬੰਦੇ ਜ਼ਹਿਰੀਲੀ ਸ਼ਰਾਬ ਪੀ ਕੇ ਮਰ ਗਏ ਭਗਵੰਤ ਮਾਨ ਸਰਕਾਰ ਪੱਬਾਂ ਭਾਰ ਹੈ, ਨਸ਼ਿਆਂ ਵਿਰੁੱਧ ਯੁੱਧ ਦੌਰਾਨ ਇੱਕ ਸ਼ਪਾਟਣ ਅਤੇ ਮੌਜੂਦਾ ਆਮ ਆਦਮੀ ਐਮ ਐੱਲ ਏ ਦਾ ਡਰਾਈਵਰ ਚਿੱਟੇ ਸਮੇਤ ਕਾਬੂ ਹੋਣ ਦੀਆਂ ਖ਼ਬਰਾਂ ਦੀ ਤਾਂ ਸਿਆਹੀ ਵੀ ਨਹੀਂ ਸੁੱਕੀ ਤੇ ਆਹ ਜ਼ਹਿਰੀਲੀ ਸ਼ਰਾਬ ਪੀਣ ਨਾਲ 14 ਮੌਤਾਂ ਦੀ ਖ਼ਬਰ ਆ ਗਈ ਸਰਕਾਰੀ ਖਾਨਾਪੂਰਤੀ ਵਜੋਂ ਕੁੱਝ ਪੁਲਸ ਮੁਲਾਜ਼ਮ ਸਸਪੈਂਡ ਕੀਤੇ ਗਏ ਕੁਝ ਮੁਆਵਜ਼ੇ ਐਲਾਨੇ ਗਏ ਪਰ ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਜਦੋਂ ਕਾਂਗਰਸ ਸਰਕਾਰ ਵੇਲੇ ਤਰਨ ਤਾਰਨ ਦੇ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਸੈਂਕੜੇ ਮੌਤਾਂ ਹੋਈਆਂ ਸੀ ਤਾਂ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਦੀ ਅਗਵਾਈ ਵਿੱਚ ਬਹੁਤ ਵੱਡਾ ਰੋਸ ਪ੍ਰਦਰਸ਼ਨ ਕੀਤਾ ਸੀ ਉਸ ਵੇਲੇ ਵੀ ਸਰਕਾਰ ਨੇ ਕੁਝ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਸੀ ਤੇ ਕੁਝ ਦਿਨਾਂ ਦੀ ਰਸਮੀਂ ਜਾਂਚ ਹੋਈ ਕੁਝ ਦੋਸ਼ੀ ਵੀ ਫੜੇ ਗਏ ਮਹੀਨੇ ਕੁ ਮਗਰੋਂ ਦੋਸ਼ੀ ਵੀ ਅਜ਼ਾਦ ਤੇ ਪੁਲਿਸ ਅਧਿਕਾਰੀ ਵੀ ਵਾਪਸ ਡਿਊਟੀਆਂ ਤੇ ਆ ਗਏ, ਰੌਲੇ ਰੱਪੇ ਮਗਰੋਂ ਆਮ ਆਦਮੀ ਦੀ ਸਰਕਾਰ ਬਣ ਗਈ, ਜੋ ਦੋਸ਼ੀ ਸਨ ਉਹ ਪਹਿਲਾਂ ਕਾਲੀ ਦਲ ਦੇ ਖਾਸ ਸਨ ਫਿਰ ਕਾਂਗਰਸ ਦੇ ਐਮ ਐੱਲ ਏ ਦੇ ਖਾਸ ਬਣ ਗਏ ਤੇ ਅਖੀਰ ਝਾੜੂ ਨਾਲ ਸੈਟਿੰਗ ਕਰ ਗਏ ਹੁਣ ਸਵਾਲ ਇਹ ਹੈ ਕਿ ਸੈਂਕੜੇ ਜਾਨਾਂ ਗਈਆਂ ਪਰ ਕਿਸੇ ਦੇ ਕੰਨ ਤੇ ਜੂੰ ਕਿਉਂ ਨਾ ਸਰਕੀ ਕੌਣ ਸੀ ਇਹਨਾਂ ਮੌਤਾਂ ਦਾ ਜ਼ਿੰਮੇਵਾਰ? ਕੀ ਸੌ ਬੰਦੇ ਮਰਨ ਮਗਰੋਂ ਵੀ ਸਰਕਾਰ ਤੇ ਪੁਲਿਸ ਕੋਈ ਸਬਕ ਕਿਉਂ ਨਹੀਂ ਲੈ ਸਕੀ ?

ਹੁਣ ਸੌ ਬੰਦੇ ਮਰਨ ਕਾਰਨ ਧਰਨੇ ਮਾਰਨ ਵਾਲਿਆਂ ਦੀ ਸਰਕਾਰ ਹੈ ਤੇ ਇਸ ਸਰਕਾਰ ਵੱਲੋਂ ਨਸ਼ਿਆਂ ਵਿਰੋਧ ਯੁੱਧ ਦੌਰਾਨ ਵੀ 14 ਬੰਦੇ ਉਹੋ ਜਹੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰ ਗਏ, ਇਹ ਕਿਹੜੀ ਕਿਸਮ ਦਾ ਰਾਜ ਚੱਲ ਰਿਹਾ ਇਹ ਕਿਹੜਾ ਲੋਕਤੰਤਰ ਹੈ ਇਹ ਕਿਹੜੀ ਅਮਨ ਸ਼ਾਂਤੀ ਹੈ ਇਹ ਕਿਹੜਾ ਰੰਗਲਾ ਪੰਜਾਬ ਹੈ

ਕੀ ਇਹ ਸਮਝਿਆ ਜਾਵੇ ਕਿ ਸਭ ਡਰਾਮੇਬਾਜੀ ਹੈ ਪੰਜਾਬ ਦਾ ਕੋਈ ਵਾਲੀ ਵਾਰਿਸ ਨਹੀ, ਬੰਦਾ ਇੱਕ ਨਹੀਂ ਮਰਦਾ ਪਰ ਸੌ ਬੰਦਾ ਜੇਲ ਵਿੱਚ ਵੱਖਵਾਦੀ ਵਿਚਾਰਾਂ ਕਾਰਨ ਧੱਕ ਦਿੱਤਾ ਜਾਂਦਾ ਕੋਈ ਇਨਸਾਫ ਨਹੀਂ ਕੋਈ ਸੁਣਵਾਈ ਨਹੀਂ,ਇੱਧਰ ਬੰਦੇ ਸੈਂਕੜੇ ਨਹੀਂ ਹਜਾਰਾਂ ਮਰ ਰਹੇ ਪਰ ਕੋਈ ਜਿਮੇਵਾਰ ਨਹੀ ? ਇਹ ਕਿਹੜੀ ਕਮੇਡੀ ਸਰਕਸ ਚੱਲ ਰਹੀ ਹੈ ?

ਕੀ ਨਸ਼ਾ ਦੇਸ਼ ਦੀ ਏਕਤਾ ਅਖੰਡਤਾ ਲਈ ਖ਼ਤਰਾ ਨਹੀ ? ਜਦੋਂ ਜਵਾਨੀ ਹੀ ਨਾ ਬਚੀ ਏਕਤਾ ਅਖੰਡਤਾ ਦਾ ਕੀ ਅਚਾਰ ਪਾਉਣਾ?

ਪੰਜਾਬੀਓ ਯਾਰ ਤੁਸੀਂ ਸੰਗ ਕਰੋ ਜੇ ਦੇਸ਼ ਦਾ ਹਾਕਮ ਹੀ ਤੁਹਾਡੀ ਸ਼ਰਾਬ ਵਰਗਾ ਹੋ ਗਿਆ ਇਸ ਦਾ ਇਹ ਮਤਲਬ ਤਾਂ ਨਹੀਂ ਕਿ ਅਸੀਂ ਮਰ ਹੀ ਜਾਈਏ, ਸ਼ਰਮ ਆਉਂਦੀ ਹੈ ਕਿ ਕਿਸ ਮੂੰਹ ਨਾਲ ਅਸੀਂ ਲੁਕਾਈ ਨੂੰ ਦੱਸਾਂਗੇ ਕਿ ਇਹ ਪੰਜਾਬ ਗੁਰੂਆਂ ਦੇ ਨਾਮ ਤੇ ਵੱਸਦਾ ਤੇ ਇਸ ਦੀ ਮਿੱਟੀ ਵਿੱਚ ਗੁਰੂ ਗੋਬਿੰਦ ਸਿੰਘ ਦੇ ਸਾਰੇ ਪਰਿਵਾਰ ਦਾ ਲਹੂ ਡੁੱਲ੍ਹਿਆ, ਇਸ ਪੰਜਾਬ ਦੀ ਅਣਖ ਗੈਰਤ ਲਈ ਲੱਖਾਂ ਸਿੱਖ ਸ਼ਹੀਦ ਹੋਏ ਹਨ ਇਹ ਜਗਤ ਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਰਮ ਭੂਮੀ ਹੈ

ਜੇ ਸਾਡੇ ਰਾਖੇ ਵਪਾਰੀ ਬਣ ਕੇ ਲਾਸ਼ਾਂ ਦਾ ਵਪਾਰ ਕਰਕੇ ਨੋਟ ਤੇ ਵੋਟ ਹਾਸਲ ਕਰਦੇ ਨੇ ਤਾਂ ਅਸੀਂ ਲਾਸ਼ਾਂ ਥੋੜੀ ਬਣ ਜਾਣਾ ! ਇਤਿਹਾਸ ਗਵਾਹ ਹੈ ਕਿ ਪੰਜਾਬ ਦੀ ਮਿੱਟੀ ਮੁਰਦਿਆਂ ਵਿੱਚ ਜਾਨ ਪਾਉਣ ਵਾਲੀ ਹੈ ਪਰ ਅੱਜ ਪੰਜਾਬ ਨਸ਼ਿਆਂ ਕਰਕੇ ਮੁਰਦਿਆਂ ਦੀ ਮੰਡੀ ਬਣ ਰਿਹਾ

ਆਓ ਪੰਜਾਬੀਓ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਤੇ ਸਿਰ ਰੱਖੀਏ ਉਸ ਨੇ ਇਸ ਕੌਮ ਨੂੰ ਦੁਨੀਆਂ ਤੇ ਰਾਜ ਕਰਨ ਦੀ ਤਾਕਤ ਬਖਸ਼ੀ ਸੀ ਐਵੇਂ ਦੁਸ਼ਮਣ ਦੀ ਨੀਤ ਤੇ ਨੀਤੀ ਦਾ ਸ਼ਿਕਾਰ ਹੋਕੇ ਖੁਆਰ ਨਾ ਹੋਵੇ

ਗੁਰੂ ਨਾਨਕ ਪਾਤਸ਼ਾਹ ਦੇ ਦਰ ਤੋਂ ਬਿਨਾਂ ਤੁਹਾਡੇ ਭਵਿੱਖ ਦਾ ਕੋਈ ਸਕਾ ਨਹੀਂ ਸੋ ਗੁਰੂ ਦੇ ਦਰ ਤੋਂ ਜ਼ਿੰਦਗੀ ਦਾ ਸੁਨੇਹਾ ਲੈਕੇ ਪੰਜਾਬ ਦੇ ਹੱਕਾਂ ਦੀ ਜੰਗ ਦਾ ਹਿੱਸਾ ਬਣੀਏ

ਪਰਮਪਾਲ ਸਿੰਘ ਸਭਰਾਅ

Posted By: GURBHEJ SINGH ANANDPURI

Loading…
Loading the web debug toolbar…
Attempt #