Nazrana Times

ਪੰਜਾਬੀ

ਸਭਾ ਹਵਿਧਾਨਲਕਾ ਤਰਨਤਾਰਨ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ

31 Jan, 2025 05:30 AM
 ਸਭਾ ਹਵਿਧਾਨਲਕਾ ਤਰਨਤਾਰਨ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ


 ਪਿੰਡ ਚੀਮਾ ਸ਼ੁਕਰਚੱਕ ਦੇ ਮੌਜੂਦਾ ਸਰਪੰਚ ਸਮੇਤ ਸਮੁੱਚੀ ਪੰਚਾਇਤ ਨੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਕੀਤਾ ਐਲਾਨ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਕੀਤੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲੀਅਤ

 ਰਾਕੇਸ਼ ਨਈਅਰ ਚੋਹਲਾ 

 ਤਰਨਤਾਰਨ,31 ਜਨਵਰੀ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਚੀਮਾ ਸ਼ੁਕਰਚੱਕ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝੱਟਕਾ ਲੱਗਾ ਜਦ ਇਸ ਪਿੰਡ ਦੇ ਮੌਜੂਦਾ ਸਰਪੰਚ ਬੀਬੀ ਮੀਨਾ ਕੌਰ ਪਤਨੀ ਗੁਰਵੇਲ ਸਿੰਘ ਆਪਣੀ ਸਮੁੱਚੀ ਪੰਚਾਇਤ ਸਮੇਤ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖਦੇ ਹੋਏ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਸਰਗਰਮ ਪਾਰਟੀ ਆਗੂ ਅਸ਼ੀਸ਼ ਚੀਮਾ ਦੀ ਪ੍ਰੇਰਨਾ ਅਤੇ ਉੱਦਮ ਸਦਕਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।ਇਸ ਮੌਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਮੌਜੂਦਾ ਸਰਪੰਚ ਬੀਬੀ ਮੀਨਾ ਕੌਰ,ਪਤੀ ਗੁਰਵੇਲ ਸਿੰਘ,ਜਗਤਾਰ ਸਿੰਘ,ਗੁਰਚੇਤ ਸਿੰਘ,ਨਿੰਦਰ ਕੌਰ, ਪ੍ਰਮਜੀਤ ਕੌਰ,ਦਿਲਬਾਗ ਸਿੰਘ (ਸਾਰੇ ਪੰਚਾਇਤ ਮੈਂਬਰ),ਮੋਹਤਬਰ ਆਗੂ ਹਰਵੰਤ ਸਿੰਘ, ਲਖਵਿੰਦਰ ਸਿੰਘ,ਸਾਹਿਬ ਸਿੰਘ,ਪਵਨਦੀਪ ਕੌਰ,ਅਵਤਾਰ ਸਿੰਘ, ਕੁਲਵਿੰਦਰ ਕੌਰ,ਸਤਨਾਮ ਸਿੰਘ, ਬਲਵਿੰਦਰ ਸਿੰਘ ਸਮੇਤ ਸੈਂਕੜੇ ਪਰਿਵਾਰਾਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ 'ਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵਲੋਂ ਪਾਰਟੀ ਲੀਡਰਸ਼ਿਪ ਦੀ ਹਾਜਰੀ ਵਿੱਚ ਪਾਰਟੀ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ 'ਤੇ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ 'ਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਨੂੰ ਹੁਣ ਇੱਕ ਸੁਹਿਰਦ ਪਾਰਟੀ ਭਾਰਤੀ ਜਨਤਾ ਪਾਰਟੀ ਸਮੇਤ ਇੱਕ ਸੁਹਿਰਦ ਮੁੱਖ ਮੰਤਰੀ ਦੀ ਲੋੜ ਹੈ,ਜੋ ਬਿਨਾਂ ਕਿਸੇ ਲਾਲਚ ਦੇ ਸੱਤਾ 'ਤੇ ਬਿਰਾਜਮਾਨ ਹੋ ਕੇ ਲੋਕ ਸੇਵਾ ਨੂੰ ਸਮਰਿਪਤ ਹੋਵੇ।ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਮੁੱਖ ਮੰਤਰੀ,ਐਮ.ਪੀ, ਐਮ.ਐਲ.ਏ ਬਣ ਕੇ ਲੋਕ ਸੇਵਾ ਕਰ ਰਹੇ ਹਨ ਉਹੀ ਸੂਬਾ ਹਰ ਪੱਖ ਤੋਂ ਤਰੱਕੀ ਦੀਆਂ ਲੀਹਾਂ 'ਤੇ ਜਾ ਰਿਹਾ ਹੈ ਇਸੇ ਕਰਕੇ ਹੀ ਵਾਰ ਵਾਰ ਲੋਕ ਤੀਸਰੀ, ਚੌਥੀ,ਪੰਜਵੀਂ,ਸੱਤਵੀਂ ਵਾਰ ਵੀ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਪਹਿਲੀ ਪਸੰਦ ਮੰਨ ਰਹੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਲੋਕ ਸਭ ਤੋਂ ਜਿਆਦਾ ਨਸ਼ਿਆਂ ਦੇ ਵਗਦੇ ਦਰਿਆ ਤੋਂ ਪ੍ਰੇਸ਼ਾਨ ਹਨ।ਲੱਖਾਂ ਪਰਿਵਾਰ ਨਸ਼ਿਆਂ ਨੇ ਉਜਾੜ ਦਿੱਤੇ ਹਨ,ਨਿੱਤ ਦਿਹਾੜੇ ਫਿਰੌਤੀਆਂ, ਕਤਲ,ਗੈਂਗਸਟਰਵਾਦ ਅਤੇ ਡਕੈਤੀ,ਚੋਰੀਆਂ ਹੋ ਰਹੀਆਂ ਹਨ ਜਿਸ ਨੂੰ ਕਾਬੂ ਕਰਨ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀਆਂ ਪੰਜਾਬ ਸੂਬੇ ਦੀਆਂ ਸਰਕਾਰਾਂ ਵਾਂਗ ਬਿਲਕੁਲ ਫੇਲ੍ਹ ਸਾਬਤ ਹੋਈ ਹੈ।ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਅਗਰ ਪੰਜਾਬ ਦਾ ਭਲਾ ਹੋ ਸਕਦਾ ਹੈ ਤਾਂ ਭਾਰਤੀ ਜਨਤਾ ਪਾਰਟੀ ਹੀ ਕਰ ਸਕਦੀ ਹੈ।ਇਸ ਮੌਕੇ 'ਤੇ ਉਨਾਂ ਨਾਲ ਜਿਲਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ, ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ ਤੋ ਇਲਾਵਾ ਹੋਰ ਵੀ ਪਾਰਟੀ ਆਗੂ ਸਾਹਿਬਾਨ ਮੌਜੂਦ ਸਨ। 

Posted By: GURBHEJ SINGH ANANDPURI

Loading…
Loading the web debug toolbar…
Attempt #