Nazrana Times

ਪੰਜਾਬੀ

ਦੇਸ਼ ਦੇ ਸਾਧਨ ਮੂਲ ਨਿਵਾਸੀ ਅਤੇ ਪੱਛੜੇ ਵਰਗਾਂ ਦੀ ਸੰਪਤੀ --: ਅਧਿਕਾਰ ਸੰਘਰਸ਼ ਪਾਰਟੀ।

21 Jan, 2026 05:17 PM
ਦੇਸ਼ ਦੇ ਸਾਧਨ ਮੂਲ ਨਿਵਾਸੀ ਅਤੇ ਪੱਛੜੇ ਵਰਗਾਂ ਦੀ ਸੰਪਤੀ --: ਅਧਿਕਾਰ ਸੰਘਰਸ਼ ਪਾਰਟੀ।

ਟਾਂਗਰਾ - ਸੁਰਜੀਤ ਸਿੰਘ ਖਾਲਸਾ
 

ਅੱਜ ਮਿਤੀ 21/01/2026 ਨੂੰ ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਦਫ਼ਤਰ ਤੋਂ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਪਾਰਟੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਅਜਾਦੀ ਤੋਂ ਬਾਅਦ ਸਾਰੇ ਦੇਸ਼ ਵਾਸੀਆਂ ਨੇ ਬਹੁਤ ਮਿਹਨਤ ਕਰਕੇ ਇਸ ਜ਼ਮੀਨ ਨੂੰ ਅਬਾਦ ਕਰਨ ਦੇ ਨਾਲ ਨਾਲ ਪਬਲਿਕ ਸੈਕਟਰ ਵਿੱਚ ਕਾਰਖਾਨੇ ਲਗਾ ਕੇ ਸਾਰੇ ਵਰਗਾਂ ਲਈ ਰੋਜ਼ਗਾਰ ਅਤੇ ਦੇਸ਼ ਦੇ ਖਜ਼ਾਨੇ ਵਿਚ ਵਡਮੁੱਲਾ ਯੋਗਦਾਨ ਪਾਇਆ। ਸਰਕਾਰੀ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਅਤੇ ਪੈਨਸ਼ਨਰਾਂ ਮਿਲਦੀਆਂ ਰਹੀਆਂ, ਪੰਜਾਬ ਸਮੇਤ ਕਈ ਰਾਜਾਂ ਦਾ ਬਜਟ ਵੀ 1982 ਤੱਕ ਮੁਨਾਫ਼ੇ ਵਾਲਾ ਰਿਹਾ। ਉਦੋਂ ਤੱਕ ਸਾਰੀਆਂ ਹੀ ਪਾਰਟੀਆਂ ਦੇ ਏਜੰਡੇ ਤੇ ਗਰੀਬੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਮਹਿਗਾਈ ਮੁੱਦੇ ਹੁੰਦੇ ਸਨ। ਦੇਸ਼ ਵਿਰੋਧੀ ਅਨਸਰਾਂ ਨੇ ਅਸਲ ਮੁਦਿਆਂ ਤੋਂ ਹਟਕੇ ਜਾਤ ਅਤੇ ਧਰਮ ਦੀ ਰਾਜਨੀਤੀ ਨੂੰ ਪਰਮੋਟ ਕੀਤਾ। ਅੱਜ ਦੇ ਲੀਡਰ ਭਵਿੱਖ ਦੀ ਵਿਉਂਤਬੰਦੀ ਤੋਂ ਹੱਟ ਕੇ ਦੇਸ ਦੇ ਸਾਧਨਾਂ, ਕੁਦਰਤੀ ਸੋਮਿਆਂ, ਮਹਿਕਮੇ ਅਤੇ ਜ਼ਮੀਨਾ਼ ਸਰਮਾਏਦਾਰਾਂ ਨੂੰ ਵੇਚਕੇ ਡੰਗ ਟਪਾਈ ਕਰ ਰਹੇ ਹਨ। ਕੁਝ ਲੋਕ ਉਨ੍ਹਾਂ ਦੇ ਵਿਕੇ ਹੋਣ ਜਾ ਉਨ੍ਹਾਂ ਦੇ ਚਰਿੱਤਰ ਤੇ ਛੱਕ ਕਰ ਰਹੇ ਹਨ। ਹਾਲਾਤ ਏਨੇ ਤਰਸਯੋਗ ਹੋ ਗਏ ਕਿ ਲੋਕ ਤਾਂ ਸਾਡੀ ਨਿਆਂ ਪ੍ਰਣਾਲੀ ਤੇ ਵੀ ਉਂਗਲਾਂ ਉਠਾਉਣ ਲੱਗ ਪਏ ਹਨ। ਇੰਜ ਸ਼ੇਰਗਿੱਲ ਨੇ ਕਿਹਾ ਕਿ ਭਾਰਤ ਦੇਸ਼ ਦੀ ਸੰਪਤੀ ਇਥੋਂ ਦੇ ਮੂਲ ਨਿਵਾਸੀਆਂ/ਪਛੜੇ ਵਰਗਾਂ ਦੀ ਹੈ ਇਸ ਨੂੰ ਰਾਜ਼ ਕਰੇਂਦੇ ਲੋਕਾਂ ਵਲੋਂ ਧਾੜਵੀਆਂ ਨੂੰ ਕੌਡੀਆਂ ਦੇ ਭਾਅ ਵੇਚਣਾ ਕਦਾਚਿੱਤ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਦੇਸ਼ ਦੀ ਹੋ ਰਹੀ ਲੁੱਟ ਖਸੁੱਟ ਨੂੰ ਬਚਾਉਣ ਲਈ ਇਕ ਮੁੱਠ ਹੋਣ। ਇਹ ਲੋਕ ਸਾਰਾ ਕੁਝ ਵੇਚ ਵੱਟ ਕੇ ਆਪਣੇ ਪਰਿਵਾਰ ਬਾਹਰਲੇ ਮੁਲਕਾਂ ਵਿੱਚ ਐਡਜਟ ਕਰਨ ਲੱਗੇ ਹੋਏ ਹਨ। ਮੌਜੂਦਾ ਹਾਕਮਾਂ ਵਲੋਂ ਸਰਮਾਏਦਾਰਾਂ ਦੇ ਕਹਿਣ ਤੇ ਉਨ੍ਹਾਂ ਦੇ ਹੱਕ ਵਿੱਚ ਕਨੂੰਨ ਬਣਾਕੇ ਜਾ ਰਹੇ ਹਨ।ਇਕ ਸਾਜ਼ਿਸ਼ ਤਹਿਤ ਦੇਸ਼ ਦੇ ਵਾਰਸਾਂ, ਮਾਲਕਾਂ ਨੂੰ ਬੁਰਜੂਆਂ ਦੇ ਮਹੁਤਾਜ ਬਣਾਉਣ ਲਈ ਸਕੀਮਾਂ ਘੜੀਆਂ ਜਾ ਰਹੀਆਂ ਹਨ। ਅੰਬੇਡਕਰ ਜੀ ਵਲੋਂ ਦਿੱਤੇ ਕੀਮਤੀ ਵੋਟ ਦੇ ਅਧਿਕਾਰ ਦੀ ਕੀਮਤ ਲਗਾ ਦਿੱਤੀ ਗਈ ਹੈ। ਸਾਨੂੰ ਇਸ ਨੂੰ ਸਮਝਣ ਦੀ ਲੋੜ ਹੈ ਜੇਕਰ ਤੁਸੀਂ ਨਾ ਜਾਗੇ ਤਾਂ ਇਸ ਨੂੰ ਬਰਬਾਦ ਹੁੰਦਾ ਤੁਸੀਂ ਖੁਦ ਦੇਖੋਗੇ।
ਅਖੀਰ ਵਿਚ ਇੰਜ ਸ਼ੇਰਗਿੱਲ ਨੇ ਕਿਹਾ ਕਿ ਜਿਨ੍ਹਾਂ ਮੁਲਕਾਂ ਵਿੱਚ ਇਹ ਕਨੂੰਨ/ਪਾਲਸੀਆਂ ਲਾਗੂ ਹੋਈਆ ਹਨ । ਉਥੇ ਸ਼ਾਹੂਕਾਰ ਮਾਲਾ ਮਾਲ ਹੋਏ ਪਰ ਆਮ ਅਵਾਮ ਦੇ ਹਾਲਤ ਤਰਸਯੋਗ ਹੋ ਗਏ। ਅਧਿਕਾਰ ਸੰਘਰਸ਼ ਪਾਰਟੀ ਅਪੀਲ ਕਰਦੀ ਹੈ ਕਿ ਭਾਰਤ ਦੀ ਗੌਰਵਮਈ ਵਿਰਾਸਤ ਨੂੰ ਬਚਾਉਣ ਲਈ ਸਾਨੂੰ ਵੋਟ ਦੀ ਕੀਮਤ ਨੂੰ ਸਮਝਣ ਅਤੇ ਸਵਿੰਧਾਨ ਨੂੰ ਬਚਾਉਣ ਦੀ ਲੋੜ ਹੈ। ਇਹ ਹਰ ਭਾਰਤੀ ਦਾ ਫਰਜ਼ ਹੈ।

Posted By: GURBHEJ SINGH ANANDPURI

Loading…
Loading the web debug toolbar…
Attempt #