ਗਲੋਬਲ ਸਿੱਖ ਕੌਂਸਲ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਹਫਤਾਵਾਰੀ ਆਨਲਾਈਨ ਕਲਾਸਾਂ ਦੀ ਸ਼ੁਰੂਆਤ।
01 Feb, 2026 11:01 AM
ਜਰਮਨੀ ,1 ਫ਼ਰਵਰੀ, ਨਜ਼ਰਾਨਾ ਟਾਈਮਜ ਬਿਊਰੋ
ਗਲੋਬਲ ਸਿੱਖ ਕੌਂਸਲ ਵਲੋਂ ਸਿੱਖ ਪੰਥ ਵਿੱਚ ਜਾਗਰੂਕਤਾ ਅਤੇ ਗਿਆਨ ਵਾਧੇ ਦੇ ਉਦੇਸ਼ ਨਾਲ ਮੂਲ ਨਾਨਕਸ਼ਾਹੀ ਕੈਲੰਡਰ ਸੰਬੰਧੀ ਹਫਤਾਵਾਰੀ ਆਨਲਾਈਨ (Zoom) ਕਲਾਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਨ੍ਹਾਂ ਕਲਾਸਾਂ ਦਾ ਮਕਸਦ ਸੰਗਤ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਦੀ ਅਸਲ ਭਾਵਨਾ, ਉਸ ਦੀ ਲੋੜ ਅਤੇ ਸਿੱਖ ਪੰਥ ਲਈ ਉਸ ਦੇ ਮਹੱਤਵ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੈ।
ਇਨ੍ਹਾਂ ਕਲਾਸਾਂ ਦੌਰਾਨ ਇਹਨਾਂ ਮੁੱਖ ਵਿਸ਼ਿਆਂ ‘ਤੇ ਵਿਚਾਰ ਕੀਤਾ ਜਾਵੇਗਾ ਕਿ ਮੂਲ ਨਾਨਕਸ਼ਾਹੀ ਕੈਲੰਡਰ ਕੀ ਹੈ, ਇਸ ਦੀ ਲੋੜ ਕਿਉਂ ਮਹਿਸੂਸ ਹੋਈ ਅਤੇ ਸਿੱਖ ਪੰਥ ਦੀ ਇਕਸੁਰਤਾ ਲਈ ਇਸ ਦੀ ਕੀ ਅਹਿਮੀਅਤ ਹੈ।
ਕਲਾਸਾਂ ਵਿੱਚ ਪ੍ਰਸਿੱਧ ਕੈਲੰਡਰ ਮਾਹਿਰ ਸ੍ਰ. ਕਿਰਪਾਲ ਸਿੰਘ ਜੀ (ਬਠਿੰਡਾ) ਅਤੇ ਸ੍ਰ. ਸਰਬਜੀਤ ਸਿੰਘ ਜੀ (ਸੈਕਰਾਮੈਂਟੋ) ਆਪਣੇ ਵਿਚਾਰ ਸਾਂਝੇ ਕਰਨਗੇ, ਜਦਕਿ ਇਨ੍ਹਾਂ ਕਲਾਸਾਂ ਦੀ ਮੌਡਰੇਸ਼ਨ ਸਰਦਾਰਨੀ ਮਨਦੀਪ ਕੌਰ (ਮੀਤ ਪ੍ਰਧਾਨ, ਗਲੋਬਲ ਸਿੱਖ ਕੌਂਸਲ) ਵੱਲੋਂ ਕੀਤੀ ਜਾਵੇਗੀ।
ਇਹ ਹਫਤਾਵਾਰੀ ਕਲਾਸਾਂ ਹਰ ਸ਼ਨਿੱਚਰਵਾਰ ਨੂੰ ਸ਼ਾਮ 6 ਵਜੇ (ਭਾਰਤੀ ਸਮੇਂ ਅਨੁਸਾਰ) Zoom ਰਾਹੀਂ ਆਨਲਾਈਨ ਆਯੋਜਿਤ ਕੀਤੀਆਂ ਜਾਣਗੀਆਂ।
ਗਲੋਬਲ ਸਿੱਖ ਕੌਂਸਲ ਵੱਲੋਂ ਸਮੂਹ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਗਿਆਨਵਰਧਕ ਯਤਨ ਦਾ ਹਿੱਸਾ ਬਣਨ ਅਤੇ ਆਪਣੇ ਸਵਾਲ ਵੀ ਵਿਚਾਰ-ਵਟਾਂਦਰੇ ਦੌਰਾਨ ਸਾਂਝੇ ਕਰਨ।
Zoom ਕਲਾਸਾਂ ਲਈ ਕੁਝ ਨਿਯਮ ਵੀ ਨਿਰਧਾਰਤ ਕੀਤੇ ਗਏ ਹਨ, ਜਿਨ੍ਹਾਂ ਅਨੁਸਾਰ ਭਾਗੀਦਾਰ ਅਸਲੀ ਨਾਮ ਨਾਲ ਹੀ ਜੋਇਨ ਕਰਨ, ਵਿਦਵਾਨਾਂ ਦੇ ਵਿਚਾਰ ਸੁਣਨ ਤੋਂ ਬਾਅਦ ਹੀ ਸਵਾਲ ਪੁੱਛਣ ਅਤੇ ਸੰਭਵ ਹੋਵੇ ਤਾਂ ਵੀਡੀਓ ਆਨ ਰੱਖਣ।
ਅੰਤ ਵਿੱਚ, ਗਲੋਬਲ ਸਿੱਖ ਕੌਂਸਲ ਵੱਲੋਂ ਵਿਸ਼ੇਸ਼ ਬੇਨਤੀ ਕੀਤੀ ਗਈ ਹੈ ਕਿ ਸਿੱਖਣ ਦੀ ਪ੍ਰਕਿਰਿਆ ਦੌਰਾਨ ਪੂਰਾ ਅਨੁਸ਼ਾਸਨ ਅਤੇ ਮਰਿਆਦਾ ਕਾਇਮ ਰੱਖੀ ਜਾਵੇ।
Posted By: GURBHEJ SINGH ANANDPURI








