ਲਾਹੌਰ ਹਾਈ ਕੋਰਟ ਵਿੱਚ ਸਰਬਜੀਤ ਕੌਰ ਮਾਮਲੇ ਦੀ ਸੁਣਵਾਈ
26 Feb, 2026 01:50 AM
ਲਾਹੌਰ | ਨਜ਼ਰਾਨਾ ਟਾਈਮਜ਼
ਰਿਪੋਰਟ: ਅਲੀ ਇਮਰਾਨ ਚੱਠਾ
Lahore High Court ਵਿੱਚ ਜਸਟਿਸ Farooq Haider ਨੇ ਸਰਬਜੀਤ ਕੌਰ ਦੇ ਭਾਰਤੀ ਪਤੀ ਕਰਨਲ ਸਿੰਘ ਵੱਲੋਂ ਦਾਇਰ ਕੀਤੀ ਗਈ ਅਰਜ਼ੀ ’ਤੇ ਸੁਣਵਾਈ ਕੀਤੀ।
ਵਕੀਲ ਅਲੀ ਚੰਗੇਜ਼ੀ ਸੰਧੂ ਅਤੇ ਮੁਹੰਮਦ ਨਵਾਜ਼ ਸ਼ੇਖ ਨੇ ਰਜਿਸਟਰਾਰ ਦਫ਼ਤਰ ਵੱਲੋਂ ਲਗਾਈਆਂ ਐਤਰਾਜ਼ਾਂ ’ਤੇ ਦਲੀਲਾਂ ਪੇਸ਼ ਕੀਤੀਆਂ। ਅਦਾਲਤ ਨੇ ਸਪੈਸ਼ਲ ਪਾਵਰ ਆਫ ਅਟਾਰਨੀ ਸਬੰਧੀ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਨਿਆਂਇਕ ਨਜ਼ੀਰਾਂ ਪੇਸ਼ ਕਰਨ ਦੇ ਹੁਕਮ ਜਾਰੀ ਕਰਦੇ ਹੋਏ ਸੁਣਵਾਈ 2 ਮਾਰਚ 2026 ਤੱਕ ਮੁਲਤਵੀ ਕਰ ਦਿੱਤੀ।
ਅਦਾਲਤ ਨੇ ਪੁੱਛਿਆ ਕਿ ਭਾਰਤੀ ਨਾਗਰਿਕ ਦੀ ਸਪੈਸ਼ਲ ਪਾਵਰ ਆਫ ਅਟਾਰਨੀ ਨੂੰ ਵਿਦੇਸ਼ ਮੰਤਰਾਲੇ ਵੱਲੋਂ ਪ੍ਰਮਾਣਿਤ ਕਿਉਂ ਨਹੀਂ ਕੀਤਾ ਗਿਆ?
ਇਸ ’ਤੇ ਅਲੀ ਚੰਗੇਜ਼ੀ ਸੰਧੂ ਐਡਵੋਕੇਟ ਨੇ ਦਲੀਲ ਦਿੱਤੀ ਕਿ ਸਪੈਸ਼ਲ ਪਾਵਰ ਆਫ ਅਟਾਰਨੀ ਐਕਟ ਦੀ ਲਾਗੂਤਾ ਸਿਰਫ਼ ਪਾਕਿਸਤਾਨੀ ਨਾਗਰਿਕਾਂ ਅਤੇ ਓਵਰਸੀਜ਼ ਪਾਕਿਸਤਾਨੀਆਂ ਤੱਕ ਸੀਮਿਤ ਹੈ। ਕਰਨਲ ਸਿੰਘ ਭਾਰਤੀ ਨਾਗਰਿਕ ਹਨ ਅਤੇ ਪਾਕਿਸਤਾਨੀ ਪਛਾਣ ਪੱਤਰ ਨਾ ਹੋਣ ਕਾਰਨ ਲੰਡਨ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਇਹ ਪ੍ਰਕਿਰਿਆ ਰਜਿਸਟਰ ਨਹੀਂ ਕਰਦਾ, ਜਿਸ ਕਰਕੇ ਪਾਵਰ ਆਫ ਅਟਾਰਨੀ ਨੂੰ ਸਾਲਿਸਟਰ ਵੱਲੋਂ ਪ੍ਰਮਾਣਿਤ ਕੀਤਾ ਗਿਆ।
ਅਦਾਲਤ ਨੇ ਇਹ ਵੀ ਪੁੱਛਿਆ ਕਿ ਕਿਸੇ ਵਿਦੇਸ਼ੀ ਨਾਗਰਿਕ ਵੱਲੋਂ ਪਾਕਿਸਤਾਨੀ ਵਿਅਕਤੀ ਨੂੰ ਸਪੈਸ਼ਲ ਪਾਵਰ ਆਫ ਅਟਾਰਨੀ ਦੇਣ ਬਾਰੇ ਪਾਕਿਸਤਾਨੀ ਕਾਨੂੰਨ ਕੀ ਕਹਿੰਦਾ ਹੈ? ਵਕੀਲ ਨੇ ਜਵਾਬ ਦਿੱਤਾ ਕਿ ਇਸ ਮਾਮਲੇ ’ਤੇ ਪਾਕਿਸਤਾਨੀ ਕਾਨੂੰਨ ਖਾਮੋਸ਼ ਹੈ, ਇਸ ਲਈ ਇਹ ਵਿਲੱਖਣ ਕੇਸ ਹੈ ਜਿਸਨੂੰ ਸੰਯੁਕਤ ਰਾਸ਼ਟਰ ਦੇ ਕਾਨੂੰਨੀ ਢਾਂਚੇ ਅਨੁਸਾਰ ਦੇਖਿਆ ਜਾਣਾ ਚਾਹੀਦਾ ਹੈ।
ਅਦਾਲਤ ਨੇ ਅਗਲੀ ਸੁਣਵਾਈ ’ਤੇ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਨਜ਼ੀਰਾਂ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ।
ਜ਼ਿਕਰਯੋਗ ਹੈ ਕਿ ਕਰਨਲ ਸਿੰਘ ਨੇ ਅਰਜ਼ੀ ਦਾਇਰ ਕਰਕੇ ਆਪਣੀ ਪਤਨੀ ਸਰਬਜੀਤ ਕੌਰ ਦੀ ਪਾਕਿਸਤਾਨੀ ਨਾਗਰਿਕ ਨਾਲ ਹੋਈ ਸ਼ਾਦੀ ਨੂੰ ਤਲਾਕ ਬਿਨਾਂ ਕਰਾਰ ਦਿੰਦਿਆਂ ਅਵੈਧ ਘੋਸ਼ਿਤ ਕਰਨ ਅਤੇ ਉਸਦੀ ਹਵਾਲਗੀ ਦੀ ਮੰਗ ਕੀਤੀ ਹੈ।
Posted By: GURBHEJ SINGH ANANDPURI







