ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਦਿਹਾੜਾ ਸੰਘਰਸ਼ ਕਮੇਟੀ ਨੇ ਮਨਾਇਆ : ਕਿਸਾਨ ਆਗੂ
23 Mar, 2026 07:43 PM
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਦਿਹਾੜਾ ਪੰਜਾਬ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਵਿੱਚ ਮਨਾਇਆ ਗਿਆ ਜਿਸ ਤਹਿਤ ਅੰਮ੍ਰਿਤਸਰ ਜਿਲੇ ਦੇ ਪਿੰਡ ਚਾਟੀਵਿੰਡ ਵਿਖੇ ਵੱਡਾ ਇਕੱਠ ਕਰਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ
ਇਸ ਮੌਕੇ ਜਥੇਬੰਦੀ ਦੇ ਸੂਬਾ ਆਗੂ ਗੁਰ ਸਾਹਿਬ ਸਿੰਘ ਚਾਟੀਵਿੰਡ ਮੰਗਲ ਸਿੰਘ ਰਾਮਪੁਰਾ ਸੋਨੂ ਮਾਹਲ ਸੁਲਤਾਨਵਿੰਡ ਨੇ ਬੋਲਦਿਆਂ ਕਿਹਾ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਅਤੇ ਹੋਰ ਦੇਸ਼ ਆਜ਼ਾਦੀ ਦੇ ਪ੍ਰਵਾਨਿਆਂ ਤੋਂ ਅੱਜ ਸਾਨੂੰ ਸੰਘਰਸ਼ ਕਰਨ ਦੀ ਪ੍ਰੇਰਨਾ ਮਿਲਦੀ ਹੈ ਕਿਸਾਨਾਂ ਬੋਲਦਿਆਂ ਕਿਹਾ ਕਿ ਜਿਹੜੇ ਲੋਕ ਦੇਸ਼ ਬਦਲੇ ਕੌਮ ਬਦਲੇ ਕਿੱਤੇ ਬਦਲੇ ਸੰਘਰਸ਼ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕਰ ਦਿੰਦੇ ਹਨ ਉਹ ਸਦਾ ਵਾਸਤੇ ਅਮਰ ਹੋ ਜਾਂਦੇ ਹਨ ਉਹਨਾਂ ਨੂੰ ਸ਼ਹੀਦੀ ਦਾ ਰੁਤਬਾ ਮਿਲਦਾ ਹੈ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ ਉਹ ਸਦਾ ਵਾਸਤੇ ਬਰਬਾਦ ਹੋ ਜਾਂਦੀਆਂ ਹਨ ਇਸ ਮੌਕੇ ਰੁਪਿੰਦਰਜੀਤ ਸਿੰਘ ਸੁਲਤਾਨਵਿੰਡ ਸਰਬਜੀਤ ਸਿੰਘ ਰਾਮਪੁਰਾ ਹਰਦੀਪ ਸਿੰਘ ਕੋਹਾਲੀ ਗੁਰਜੰਟ ਸਿੰਘ ਚੱਬਾ ਗੁਰਪ੍ਰੀਤ ਸਿੰਘ ਪੰਡੋਰੀ ਨੇ ਜਿੱਥੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਉੱਥੇ ਮਾਨਾ ਵਾਲਾ ਰੇਲਵੇ ਸਟੇਸ਼ਨ ਤੇ ਸ਼ਹੀਦ ਅੰਗਰੇਜ਼ ਸਿੰਘ ਬਾਕੀਪੁਰ ਦੀ 22 ਵੀਂ ਬਰਸੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜੱਦੀ ਪਿੰਡ ਪੱਠੇ ਵਿੰਡ ਤਹਿਸੀਲ ਖਡੂਰ ਸਾਹਿਬ ਜਿਲਾ ਤਰਨ ਤਾਰਨ ਵਿਖੇ ਮਨਾਈ ਜਾਵੇਗੀ ਜਿਸ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਵੱਡੇ ਇਕੱਠ ਹੋਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ ਤੇ ਜਿਹੜੇ ਵੀ ਪ੍ਰੋਗਰਾਮ ਉਲੀਕੇ ਜਾਣਗੇ ਉਹਨਾਂ ਨੂੰ ਲਾਗੂ ਕਰਕੇ ਰਹਿੰਦੀਆਂ ਮੰਗਾਂ ਦੇ ਸੰਘਰਸ਼ ਕੀਤਾ ਜਾਵੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਗਟ ਸਿੰਘ ਚਾਟੀਵਿੰਡ ਬਖਸ਼ੀਸ਼ ਸਿੰਘ ਪਲਾਟਾਂ ਵਾਲੇ ਮਹਿੰਦਰ ਸਿੰਘ ਮਿਲਖਾ ਸਿੰਘ ਨਿਰਵੈਲ ਸਿੰਘ ਜਸਬੀਰ ਸਿੰਘ ਸੁਲਤਾਨਵਿੰਡ ਰਜਿੰਦਰ ਸਿੰਘ ਮੇਜਰ ਸਿੰਘ ਸੁੱਖਾ ਸਿੰਘ ਡਰਾਈਵਰ ਰਣਜੀਤ ਸਿੰਘ ਚਾਟੀਵਿੰਡ ਸ਼ਮਸ਼ੇਰ ਸਿੰਘ ਹਰਪਾਲ ਸਿੰਘ ਪੰਡੋਰੀ ਸੁਖਮਣ ਸਿੰਘ ਪ੍ਰੇਮ ਸਿੰਘ ਕੁਹਾਲੀ ਸਰਪੰਚ ਸਰਵਣ ਸਿੰਘ ਪੰਡੋਰੀ ਸਰਪੰਚ ਸੰਦੀਪ ਸਿੰਘ ਚੈਟੀਵਿੰਡ ਆਦਿ ਆਗੂ ਹਾਜਰ ਸਨ
Posted By: GURBHEJ SINGH ANANDPURI







