Nazrana Times

ਪੰਜਾਬੀ

ਚੋਹਲਾ ਸਾਹਿਬ ਵਿਖੇ 26 ਫਰਵਰੀ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਮਹਾਂਸ਼ਿਵਰਾਤਰੀ

22 Feb, 2025 12:28 AM
ਚੋਹਲਾ ਸਾਹਿਬ ਵਿਖੇ 26 ਫਰਵਰੀ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਮਹਾਂਸ਼ਿਵਰਾਤਰੀ

ਚੋਹਲਾ ਸਾਹਿਬ ਵਿਖੇ 26 ਫਰਵਰੀ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਮਹਾਂਸ਼ਿਵਰਾਤਰੀ 

 ਰਾਤ ਨੂੰ ਹੋਵੇਗਾ ਜਾਗਰਣ, ਸੂਰਜ ਸਲੀਮ ਐਂਡ ਪਾਰਟੀ ਕਰਨਗੇ ਸ਼ਿਵ ਮਹਿਮਾ ਦਾ ਗੁਣਗਾਨ 

 ਨਈਅਰ ਚੋਹਲਾ ਸਾਹਿਬ/ਤਰਨਤਾਰਨ,21 ਫਰਵਰੀ 

 ਕਸਬਾ ਚੋਹਲਾ ਸਾਹਿਬ ਦੇ ਪੁਰਾਤਨ ਸ਼ਿਵ ਮੰਦਰ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ 26 ਫਰਵਰੀ ਦਿਨ ਬੁੱਧਵਾਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵ ਮੰਦਰ ਸੇਵਾ ਸੁਸਾਇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਵਿਜੇ ਕੁੰਦਰਾ,ਕੈਸ਼ੀਅਰ ਸ਼ਿਵ ਨਰਾਇਣ ਸ਼ੰਭੂ ਚਾਵਲਾ,ਰਾਜਨ ਕੁੰਦਰਾ ਅਤੇ ਰਾਕੇਸ਼ ਕੁਮਾਰ ਆਨੰਦ ਨੇ ਦੱਸਿਆ ਕਿ 26 ਫਰਵਰੀ ਬੁੱਧਵਾਰ ਨੂੰ ਸਵੇਰੇ ਮੰਦਰ ਦੇ ਪੁਜਾਰੀ ਪੰਡਤ ਕੁੰਦਨ ਜੀ ਵਲੋਂ ਸ਼ਿਵ ਮਹਿਮਾ ਦੀ ਅਰਾਧਨਾ ਹੋਵੇਗੀ।ਸਵੇਰ ਵੇਲੇ ਤੋਂ ਹੀ ਚਾਹ ਪਕੌੜਿਆਂ ਤੋਂ ਇਲਾਵਾ ਸਾਰਾ ਦਿਨ ਵੱਖ-ਵੱਖ ਪਕਵਾਨਾਂ ਦੇ ਲੰਗਰਾਂ ਦਾ ਅਤੁੱਟ ਭੰਡਾਰਾ ਵਰਤਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ 26 ਫਰਵਰੀ ਰਾਤ ਨੂੰ ਜਾਗਰਣ ਹੋਵੇਗਾ,ਜਿਸ ਵਿੱਚ ਮਸ਼ਹੂਰ ਭਜਨ ਮੰਡਲੀ ਸੂਰਜ ਸਲੀਮ ਐਂਡ ਪਾਰਟੀ ਵਲੋਂ ਸ਼ਿਵ ਮਹਿਮਾ ਦਾ ਗੁਣਗਾਨ ਕਰਦੇ ਹੋਏ ਸ਼ਿਵ ਭਗਤਾਂ ਨੂੰ ਨਿਹਾਲ ਕੀਤਾ ਜਾਵੇਗਾ।ਇਸ ਸਮਾਗਮ ਦੌਰਾਨ ਮੰਦਰ ਦੀ ਖੂਬਸੂਰਤ ਸਜਾਵਟ ਕੀਤੀ ਜਾਵੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮੇਟੀ ਦੇ ਸਰਪ੍ਰਸਤ ਪਰਮਜੀਤ ਜੋਸ਼ੀ,ਰਮਨ ਕੁਮਾਰ ਧੀਰ,ਤਰਸੇਮ ਨਈਅਰ,ਅਮਿਤ ਕੁਮਾਰ,ਰਕੇਸ਼ ਕੁਮਾਰ ਬਿੱਲਾ ਆੜ੍ਹਤੀਆ,ਰਿਸ਼ਵ ਧੀਰ,ਨਕਸ਼ ਨਈਅਰ,ਪ੍ਰਵੀਨ ਕੁਮਾਰ ਪੀਨਾ,ਅਨਿਲ ਕੁਮਾਰ ਬਬਲੀ ਸ਼ਾਹ,ਜਵਾਹਰ ਲਾਲ, ਪ੍ਰਦੀਪ ਕੁਮਾਰ ਹੈਪੀ,ਰਿਟਾਇਰਡ ਬੀਡੀਪੀਓ ਬਲਦੇਵ ਰਾਜ,ਭੁਪਿੰਦਰ ਕੁਮਾਰ,ਪ੍ਰਿੰਸੀਪਲ ਮਦਨ ਪਠਾਨੀਆ, ਰਾਹੁਲ ਧੀਰ,ਬਸੰਤ ਕੁਮਾਰ ਧੰਤਾ,ਗੁਰਦੇਵ ਸਿੰਘ,ਸਰਬਜੀਤ ਰਾਜਾ,ਦੀਪਕ ਕੁਮਾਰ ਸੋਨੀ,ਨਿਸ਼ੂ ਚਾਵਲਾ,ਗੁਲਸ਼ਨ ਕੁਮਾਰ,ਸੰਨੀ ਹੇਅਰ ਡਰੈਸ਼ਰ,ਚੰਦਰਮੋਹਨ ਲਾਲੀ,ਅਸ਼ਵਨੀ ਆਨੰਦ,ਰਾਜੂ ਪੁਰੀ,ਵਿਪਨ ਕੁਮਾਰ ਦਿੱਲੀ ਵਾਲੇ,ਬੱਬਲੂ ਮੁਨੀਮ,ਕ੍ਰਿਸ਼ਨ ਅਨੰਦ,ਸੋਨੂੰ ਚਾਵਲਾ, ਦਕਸ਼,ਨੈਤਿਕ,ਪਵਨ ਕੁਮਾਰ ਪੰਮਾ,ਸੁਰਿੰਦਰ ਕੁਮਾਰ ਸੋਨੀ ਆਦਿ ਹਾਜ਼ਰ ਸਨ। 

Posted By: GURBHEJ SINGH ANANDPURI

Loading…
Loading the web debug toolbar…
Attempt #