Nazrana Times

ਪੰਜਾਬੀ

ਖਲਚੀਆਂ ਡਰੇਨ ਦੇ ਪੁਲ ਤੇ ਰੇਲਿੰਗ ਦੀਵਾਰ ਨਾ ਹੋਣ ਕਾਰਣ ਕਾਰ ਨਾਲ ਹਾਦਸਾ ਜਾਨੀ ਨੁਕਸਾਨ ਤੋਂ ਬਚਾਅ

11 Mar, 2026 05:43 PM
ਖਲਚੀਆਂ ਡਰੇਨ  ਦੇ ਪੁਲ ਤੇ ਰੇਲਿੰਗ ਦੀਵਾਰ ਨਾ ਹੋਣ ਕਾਰਣ ਕਾਰ ਨਾਲ ਹਾਦਸਾ ਜਾਨੀ ਨੁਕਸਾਨ ਤੋਂ ਬਚਾਅ

ਪਹਿਲਾਂ ਵੀ ਕਈ ਵਾਰ ਹਾਦਸੇ ਵਾਪਰ ਚੁਕੇ ਹਨ ਪਰ ਕਿਸੇ ਨੇ ਧਿਅ ਨਹੀਂ ਦਿਤਾ
 

ਟਾਂਗਰਾਂ - ਸੁਰਜੀਤ ਸਿੰਘ ਖਾਲਸਾ
 

ਬੀਤੀ ਰਾਤ ਕਾਰ ਤੇ ਜਾ ਰਹੇ ਕਾਰ ਸਵਾਰਾਂ ਦੀ ਖਲਚੀਆਂ ਸਥਿਤ ਡਰੇਨ ਦੇ ਪੁਲ ਤੋਂ ਪਿੰਡ ਚੀਮੇ ਬਾਠ ਨੂੰ ਜਾਂਦੇ ਸਮੇ ਐਲਟੋ ਗੱਡੀ ਅਚਨਚੇਤ ਹੇਠਾਂ ਜਾ ਡਿੱਗੀ ਰੋਹੀ ਵਿਚ ਪਾਣੀ ਘੱਟ ਹੋਣ ਕਾਰਨ ਚਾਰ ਜਾਣੇ ਵਾਲ ਵਾਲ ਬਚ ਗਏ ।ਲੋਕਾਂ ਨੂੰ ਪਤਾ ਲੱਗਣ ਤੇ ਕਾਰ ਸਵਾਰਾਂ ਨੂੰ ਬਾਹਰ ਕੱਢਿਆ ਗਿਆ । ਇਸ ਸਮੇਂ ਪਿੰਡ ਅਤੇ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਪੁਲ ਉੱਪਰ ਰੇਲਿੰਗ ਨਾ ਹੋਣ ਕਾਰਨ ਇੱਥੇ ਕਈ ਵਾਰ ਹਾਦਸੇ ਹੋ ਚੁੱਕੇ ਹਨ। ਕਈ ਲੋਕਾਂ ਨੂੰ ਬਚਾਇਆ ਗਿਆ ਹੈ। ਪਰ ਪ੍ਰਸ਼ਾਸਨ ਨੂੰ ਚਾਹੀਦਾ ਹੈ । ਕਿ ਇਸ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਉੱਨਾਂ ਕਿਹਾ ਕਿ ਨਸੇੜੀ ਲੋਕ ਰੇਲਿੰਗ ਤੋੜ ਕੇ ਕਈ ਵਾਰੀ ਲਿਜਾ ਚੁੱਕੇ ਹਨ। ਚੰਗਾ ਮਟੀਰੀਅਲ ਲਾ ਕੇ ਪੁਲ ਖੁਲਾ ਕਰਕੇ ਮੋਟੇ ਐਗਲ ਰੇਲਿੰਗ ਲਈ ਲਾਏ ਜਾਣ ਤਾਂ ਕਿ ਇਸ ਤਰਾਂ ਦੇ ਖਤਰਨਾਕ ਹਾਦਸੇ ਹੋਣ ਦਾ ਡਰ ਸਦਾ ਲਈ ਖਤਮ ਕੀਤਾ ਜਾਵੇ । ਤਾਂ ਕਿ ਕੀਮਤੀ ਜਾਂਨਾ ਹਾਦਸਿਆਂ ਦੀ ਭੇਟ ਚੜਨੋ ਬਚ ਸਕਣ ।ਇਸ ਸਬੰਧੀ ਮਹਿਕਮੇ ਦੇ ਅਧਿਕਾਰੀ ਤਰਲੋਚਨ ਸਿੰਘ ਨੇ ਦੱਸਿਆ ਕਿ ਕਿ ਰੇਲਿੰਗ ਦਾ ਕੰਮ ਕਰਵਾਇਆ ਸੀ । ਪਰ ਚੋਰ ਰਾਤ ਐਗਲ ਕੱਟ ਕੇ ਲੈ ਗਏ ਸਨ।ਹੁਣ ਇਸ ਦੀ 27 ਫੁੱਟ ਚੌੜਾਈ ਵਾਲੀ ਮਨਜ਼ੂਰੀ ਮਿਲੀ ਹੈ ਜਲਦੀ ਬਣਾਇਆ ਜਾਵੇਗਾ

Posted By: GURBHEJ SINGH ANANDPURI