Nazrana Times

ਪੰਜਾਬੀ

ਬੀਬੀ ਕੁਲਵੰਤ ਕੌਰ ਜੀ ਦੀ ਰਿਟਾਇਰਮੈਂਟ ਤੇ ਸਟਾਫ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ।

21 Jan, 2026 12:47 AM
ਬੀਬੀ ਕੁਲਵੰਤ ਕੌਰ ਜੀ ਦੀ ਰਿਟਾਇਰਮੈਂਟ ਤੇ ਸਟਾਫ ਵੱਲੋਂ ਵਿਦਾਇਗੀ  ਪਾਰਟੀ ਦਿੱਤੀ ਗਈ।

ਟਾਂਗਰਾ - ਸੁਰਜੀਤ ਸਿੰਘ ਖਾਲਸਾ 
 

ਅੱਜ ਬਲਾਕ ਜੰਡਿਆਲਾ ਗੁਰੂ ਦੇ ਇਤਿਹਾਸਿਕ ਪਿੰਡ ਮੱਲ੍ਹੀਆ ਦੀ ਸਰਕਾਰੀ ਡਿਸਪੈਂਸਰੀ ਵਿੱਚ ਬਤੌਰ ਹੈਲਪਰ ਕੰਮ ਕਰ ਰਹੀ ਬੀਬੀ ਕਲਵੰਤ ਕੋਰ ਜੋ ਕਿ। ਪਿਛਲੇ ਲੰਮੇ ਸਮੇਂ ਤੋਂ ਹੈਲਪਰ ਦੀਆਂ, ਸੇਵਾਵਾਂ ਨਿਭਾ ਰਹੇ ਸੀ ਅੱਜ ਉਨਾਂ ਦੀਆਂ ਸੇਵਾਵਾਂ ਪੂਰੀਆਂ ਹੋਣ ਉਪਰੰਤ ਉਹਨਾਂ ਦੀ ਰਿਟਾਇਰਮੈਂਟ ਤੇ ਪਿੰਡ ਦੇ ਮੁਹਤਬਰ ਅਤੇ ਮੈਡੀਕਲ ਸਟਾਫ ਸਮੇਤ ਵਿਦਾਇਗੀ ਪਾਰਟੀ ਦਿੱਤੀ ਗਈ। ਇੱਥੇ ਇਹ ਦੱਸਣਯੋਗ ਹੈ ਕਿ ਬੀਬੀ ਕੁਲਵੰਤ ਕੌਰ ਪਿਛਲੇ ਬਹੁਤ ਲੰਮੇ ਸਮੇਂ ਤੋਂ ਪਿੰਡ ਮੱਲੀਆ ਦੀ ਸਰਕਾਰੀ ਡਿਸਪੈਂਸਰੀ ਵਿੱਚ ਹੈਲਪਰ ਦੇ ਤੌਰ ਤੇ ਬਹੁਤ ਹੀ ਵਧੀਆ ਸੇਵਾਵਾਂ ਨਿਭਾ ਚੁੱਕੀ।ਹੈ।
ਰਿਟਾਇਰਮੈਂਟ ਸਮੇਂ ਸਰਕਾਰੀ ਡਿਸਪੈਂਸਰੀ ਅਤੇ ਸਿਹਤ ਮਹਿਕਮੇ ਦੇ ਪੂਰੇ ਸਟਾਫ ਵਲੋਂ ਵਿਦਾਇਗੀ ਪਾਰਟੀ ਰੱਖੀ ਗਈ। ਜਿਸ ਵਿੱਚ ਡਾ:ਇੰਦਰਜੀਤ ਸਿੰਘ, ਬਲਬੀਰ ਸਿੰਘ ਜੰਡ, ਸੀ ਐਚ ਓ ਜਸਦੀਪ ਕੋਰ, ਸਰਬਜੀਤ ਕੋਰ, ਪਿੰਡ ਦੇ ਸਰਪੰਚ ਮੈਡਮ ਵਰਿੰਦਰ ਕੌਰ ਦੇ ਪਤੀ ਅਤੇ ਉੱਘੇ ਸਮਾਜ ਸੇਵਕ,ਨਵ ਕਿਰਨ ਸਿੰਘ, ਮੱਲ੍ਹੀ,ਕਰਮਜੀਤ ਕੋਰ, ਸੁੰਦਰ ਸਿੰਘ, ਕੁਲਦੀਪ ਕੋਰ, ਕਵਲਜੀਤ ਕੋਰ, ਰਜਵੰਤ ਕੋਰ, ਦਵਿੰਦਰ ਕੋਰ, ਨਵਦੀਪ ਕੋਰ, ਬਲਜੀਤ ਕੋਰ, ਸੁਖਵਿੰਦਰ ਸਿੰਘ ਵਰਕਰ, ਪੁਸਪਾ ਰਾਣੀ ਆਦਿ ਨੇ ਸਿਰਕਤ ਕੀਤੀ। ਇਸ ਮੌਕੇ ਤੇ ਨਵਕਿਰਨ ਸਿੰਘ ਮੱਲੀ ਵੱਲੋਂ,ਵਲੋਂ ਬੀਬੀ ਕਲਵੰਤ ਕੋਰ ਦਾ ਖਾਸ ਤੌਰ ਤੇ ਸਨਮਾਨ ਕੀਤਾ ਅਤੇ ਸਮੂਹ ਸਟਾਫ ਵਲੋਂ ਇਸ ਸਮੇਂ ਕਿਹਾ ਗਿਆ ਕਿ ਕਲਵੰਤ ਕੋਰ ਵਲੋਂ ਡਿਊਟੀ ਦੌਰਾਨ ਦਿੱਤੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਕਲਵੰਤ ਕੋਰ ਦੀ ਤੰਦਰੁਸਤੀ ਲਈ ਮਨੋਕਾਮਨਾਵਾਂ ਦਿੱਤੀਆਂ ਗਈਆਂ

Posted By: GURBHEJ SINGH ANANDPURI

Loading…
Loading the web debug toolbar…
Attempt #