ਪੰਜਾਬ ਸਕੂਲ ਸਿੱਖਿਆ ਬੋਰਡ ਵਿਦਿਆਰਥੀਆਂ ਨੂੰ ਤਰੁਟੀ ਸੋਧਣ ਦਾ ਇੱਕ ਹੋਰ ਮੌਕਾ ਦੇਵੇ -ਪ੍ਰਿੰ: ਬਚਿਤਰ ਸਿੰਘ ਤਰਸਿੱਕਾ
24 Feb, 2026 06:50 PM
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਹਰ ਸਾਲ ਵਿਦਿਆਰਥੀਆਂ ਦੇ ਉਹਨਾਂ ਦੇ ਨਾਂ, ਜਨਮ ਤਰੀਕ, ਮਾਤਾ ਪਿਤਾ ਦੇ ਨਾਂ ਚ ਕਿਸੇ ਨਾ ਕਿਸੇ ਕਾਰਨ ਕੋਈ ਤਰੁਟੀ ਰਹਿ ਜਾਂਦੀ ਹੈ ਜਾਂ ਗਲਤ ਨਾ ਭਰਿਆ ਜਾਂਦਾ ਹੈ | ਉਸਨੂੰ ਸੋਧ ਕਰਨ ਦਾ ਮੌਕਾ ਜਰੂਰ ਦਿੰਦੀ ਹੈ ਬੇਸ਼ੱਕ ਪਹਿਲਾਂ ਵੀ ਇੱਕ ਦੋ ਮੌਕੇ ਦਿੱਤੇ ਗਏ ਨੇ ਲੇਕਿਨ ਫਿਰ ਵੀ,ਅਜੇ ਵੀ ਕੁਝ ਕੁ ਵਿਦਿਆਰਥੀਆਂ ਦੀਆਂ ਤਰੁਟੀਆਂ ਰਹਿ ਗਈਆਂ ਨੇ ਤੇ ਇਹਦੇ ਸੰਬੰਧ ਵਿੱਚ ਅੱਜ ਬਹੁਤ ਸਾਰੇ ਵਿਦਿਆਰਥੀਆਂ ਨੇ ਆਪਣੀਆਂ ਦੁੱਖ ਤਕਲੀਫਾਂ ਦੀ ਕਹਾਣੀ ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੂੰ ਦੱਸਦਿਆਂ ਕਿਹਾ ਕਿ ਕਿ ਸਾਡੇ ਨਾਂ ਵਿੱਚ ਕਿਸੇ ਨਾ ਕਿਸੇ ਕਾਰਨ ਕੋਈ ਤਰੁਟੀਆਂ ਰਹਿ ਗਈਆਂ ਨੇ ਤੇ ਜਿਸ ਕਾਰਨ ਅਸੀਂ ਕਾਫੀ ਪਰੇਸ਼ਾਨ ਹਾਂ ਪ੍ਰਿੰਸੀਪਲ ਤਰਸਿੱਕਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਪੇਪਰਾਂ ਤੋਂ ਪਹਿਲਾਂ ਪਹਿਲਾਂ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਇੱਕ ਇੱਕ ਹੋਰ ਮੌਕਾ ਤਰੁਟੀਆਂ ਨੂੰ ਸੋਧਣ ਦਾ ਦਿੱਤਾ ਜਾਵੇ ਤਾਂ ਕਿ ਵਿਦਿਆਰਥੀ ਆਪਣੇ ਨਾਂ ਜਨਮ ਤਰੀਕ ਮਾਂ ਬਾਪ ਜਾਂ ਕੋਈ ਹੋਰ ਸਪੈਲਿੰਗ ਨੂੰ ਠੀਕ ਕਰਵਾ ਸਕਣ ਇਹ ਪੰਜਾਬ ਸਰਕਾਰ ਦਾ ਬਹੁਤ ਵੱਡਾ ਚੰਗਾ ਕੰਮ ਹੋਵੇਗਾ ਤਾਂ ਕਿ ਵਿਦਿਆਰਥੀਆਂ ਨੂੰ ਇਸ ਦੁਵਿਧਾ ਵਿੱਚੋਂ ਕੱਢਿਆ ਜਾ ਸਕੇ
Posted By: GURBHEJ SINGH ANANDPURI







