Nazrana Times

ਪੰਜਾਬੀ

ਰਜਿੰਦਰ ਸਿੰਘ ਸਿੱਧੂ ਦੀ ਸਿੱਖ ਕੌਮ ਨਾਲ ਗੱਦਾਰੀ ਅਤੇ ਧੋਖੇ ਦੀ ਦਾਸਤਾਨ

30 Mar, 2025 03:06 AM
ਰਜਿੰਦਰ ਸਿੰਘ ਸਿੱਧੂ ਦੀ ਸਿੱਖ ਕੌਮ ਨਾਲ ਗੱਦਾਰੀ ਅਤੇ ਧੋਖੇ ਦੀ ਦਾਸਤਾਨ

ਰਜਿੰਦਰ ਸਿੰਘ ਸਿੱਧੂ ਦੀ ਸਿੱਖ ਕੌਮ ਨਾਲ ਗੱਦਾਰੀ ਅਤੇ ਧੋਖੇ ਦੀ ਦਾਸਤਾਨ

*****************************************

ਗੁਰੂ ਪਿਆਰੀ ਸਾਧ ਸੰਗਤ ਜੀ,

ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ

ਸੰਗਤ ਜੀ ,ਸੰਨ 2007 ‘ਚ ਜਦੋਂ ਅਖੌਤੀ ਸਿਰਸਾ ਡੇਰਾ ਮੁਖੀ ਰਾਮ ਰਹੀਮ ਨਾਮ ਦੇ ਵਿਅਕਤੀ ਨੇ ਬਠਿੰਡੇ ਦੇ ਅਪਣੇ ਸਲਾਬਤਪੁਰਾ ਡੇਰੇ ‘ਚ ਅਪ੍ਰੈਲ ਮਹੀਨੇ ਦਸਮੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦੀ ਕੋਸ਼ਿਸ਼ ‘ਚ ਸਵਾਂਗ ਰਚਾ ਕੇ ਪਖੰਡ ਕੀਤਾ ਤਾਂ ਜਿਉਂ ਹੀ ਇਹ ਖ਼ਬਰ ਮਈ ਮਹੀਨੇ ‘ਚ ਅਜੀਤ ਅਖਬਾਰ ਦੇ ਇੱਕ ਇਸ਼ਤਿਹਾਰ ਰਾਹੀਂ ਸਿੱਖ ਸੰਗਤ ਕੋਲ ਪਹੁੰਚੀ ਤਾਂ ਡੇਰਾ ਮੁਖੀ ਖ਼ਿਲਾਫ਼ ਸਮੁੱਚੀ ਸਿੱਖ ਸੰਗਤ ‘ਚ ਰੋਹ ਪੈਦਾ ਹੋ ਗਿਆ,ਬਠਿੰਡੇ ਸ਼ਹੀਦ ਭਾਈ ਮਨੀ ਸਿੰਘ ਸੇਵਾ ਸੁਸਾਇਟੀ ਜਿਸਦਾ ਦਾਸ ਵੀ ਮੈਂਬਰ ਸੀ ਨੇ ਇੱਕ ਮੀਟਿੰਗ ਕਰਕੇ ਅਸੀਂ ਸਭ ਨੇ ਇਸ ਖ਼ਿਲਾਫ਼ ਬਠਿੰਡਾ ਸ਼ਹਿਰ ਅੰਦਰ ਰੋਸ ਮੁਜ਼ਾਹਰਾ ਕਰਨ ਦਾ ਪ੍ਰੋਗਰਾਮ ਉਲੀਕ ਲਿਆ,ਡੇਰਾ ਮੁਖੀ ਖ਼ਿਲਾਫ਼ ਕਾਰਵਾਈ ਕਰਾਉਣ ਹਿੱਤ ਦਾਸ ਨੇ ਇਕ ਮੈਮੋਰੰਡਮ ਤਿਆਰ ਕੀਤਾ,ਜਦੋਂ ਇਹ ਮੈਮੋਰੰਡਮ ਡੀ.ਸੀ ਨੂੰ ਉਸਦੇ ਦਫਤਰ ਦੇਣ ਸਿੱਖ ਸੰਗਤ ਜਾ ਰਹੀ ਸੀ ਤਾਂ ਰਸਤੇ ‘ਚ ਪ੍ਰੇਮੀਆਂ ਦੀ ਭੂਤਰੀ ਭੀੜ ਨੇ ਇਸਤੇ ਹਮਲਾ ਕਰ ਦਿੱਤਾ ਸੀ ਇਸ ਗੱਲ ਦਾ ਆਪ ਸਭ ਨੂੰ ਭਲੀਭਾਂਤ ਪਤਾ ਹੀ ਹੈ,

ਗੱਲ ਕਰਦੇ ਹਾਂ ਇਸਤੋਂ ਅਗਲੀ ਕਿ ਬਾਅਦ ‘ਚ ਕੀ ਹੋਇਆ ?, ਸੰਗਤ ਜੀ ਬਾਦਲ ਸਰਕਾਰ ਨੇ ਉਸੇ ਮੈਮੋਰੰਡਮ ਨੂੰ ਅਧਾਰ ਬਣਾ ਕੇ ਆਪਣੀ ਪਾਰਟੀ ਦੇ ਬਠਿੰਡਾ ਸ਼ਹਿਰ ਨਾਲ ਸਬੰਧਿਤ ਲੀਡਰ ਰਜਿੰਦਰ ਸਿੰਘ ਸਿੱਧੂ ਰਾਹੀਂ ਹੀ ਡੇਰਾ ਮੁਖੀ ਖ਼ਿਲਾਫ਼ ਐਫ.ਆਈ.ਆਰ ਦਰਜ ਕਰਵਾ ਦਿੱਤੀ ਤਾਂ ਜੋ ਕਿ ਇਸ ਕੇਸ ਨੂੰ ਕੰਟਰੋਲ ਕੀਤਾ ਜਾਵੇ ,ਐਫ.ਆਈ.ਆਰ ਸਮੁੱਚੇ ਵਿਸ਼ਵ ‘ਚ ਸਿੱਖ ਕੌਮ ਅੰਦਰ ਉੱਠੇ ਰੋਹ ਨੂੰ ਦੇਖ ਕੇ ਸਰਕਾਰ ਨੂੰ ਕਰਨੀ ਪਈ ਪਰ ਸਰਕਾਰ ਦੀ ਨੀਯਤ ਸਾਫ ਨਹੀਂ ਸੀ ,ਸਰਕਾਰ ਪ੍ਰੇਮੀਆਂ ਦੀ ਵੋਟਾਂ ਵੀ ਲੈਣੀ ਚਾਹੁੰਦੀ ਸੀ ਤੇ ਸਿੱਖਾਂ ਦੀਆਂ ਵੀ ,ਇਸ ਲਈ ਮੋਹਰਾ ਬਣਾਇਆ ਗਿਆ ਰਜਿੰਦਰ ਸਿੰਘ ਸਿੱਧੂ

ਰਜਿੰਦਰ ਸਿੰਘ ਸਿੱਧੂ ਕਿਉਂਕਿ ਬਠਿੰਡਾ ਸ਼ਹਿਰ ਦੀ ਪ੍ਰਮੁੱਖ ਸੰਸਥਾ ਸ਼੍ਰੀ ਗੁਰੂ ਸਿੰਘ ਸਭਾ ਬਠਿੰਡਾ ਦਾ ਮੌਕੇ ਤੇ ਪ੍ਰਧਾਨ ਸੀ ਅਤੇ ਪੰਥਕ ਜਥੇਬੰਦੀਆਂ ਦੀ ਹਰ ਬੈਠਕ ‘ਚ ਹਾਜ਼ਰ ਵੀ ਹੁੰਦਾ ਸੀ ਸੋ ਇਸਤੇ ਕਿਸੇ ਨੇ ਉੱਜਰ ਨਾ ਕੀਤਾ ਅਤੇ ਪੂਰਾ ਭਰੋਸਾ ਕੀਤਾ ਕਿ ਇਹ ਸਮੁੱਚੇ ਪੰਥ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖ ਕੇ ਇਸ ਕੇਸ ਨੂੰ ਮਜ਼ਬੂਤੀ ਨਾਲ ਲੜੇਗਾ ਅਤੇ ਝੂਠੇ ਪਖੰਡੀ ਨਕਲੀ ਸਾਧ ਨੂੰ ਉਸਦੇ ਕੁਕਰਮ ਬਦਲੇ ਸਜ਼ਾ ਦਿਵਾਉਣ ਲਈ ਯੱਦੋਜਹਿਦ ਕਰੇਗਾ

ਪਰ ਦੇਖੋ ਹੋਇਆ ਕੀ

ਰਜਿੰਦਰ ਸਿੰਘ ਸਿੱਧੂ ਨੇ ਇਸ ਕੇਸ ‘ਚ ਕੋਈ ਵੀ ਖਾਸ ਦਿਲਚਸਪੀ ਨਾ ਦਿਖਾਈ ਤੇ ਓਹ ਸਰਕਾਰੀ ਇਸ਼ਾਰਿਆਂ ਤੇ ਆਵਦੀ ਲੀਡਰੀ ਅਤੇ ਚੌਧਰ ਕਾਇਮ ਰੱਖਣ ਲਈ ਚੱਲਦਾ ਰਿਹਾ

ਬਾਦਲ ਸਰਕਾਰ ਨੇ ਹੌਲੀ ਹੌਲੀ ਕੇਸ ਨੂੰ ਠੰਡਾ ਕਰ ਦਿੱਤਾ ,ਸਰਕਾਰ ਇਸ ਕੇਸ ‘ਚ ਡੇਰਾ ਮੁੱਖੀ ਖ਼ਿਲਾਫ਼ ਕੋਈ ਕਾਰਵਾਈ ਕਰਨਾ ਨਹੀਂ ਸੀ ਚਾਹੁੰਦੀ ਕਿਉਂਕਿ ਮਸਲਾ ਵੋਟਾਂ ਦਾ ਸੀ ਸੋ ਸਰਕਾਰ ਨੇ ਡੇਰਾ ਮੁਖੀ ਖ਼ਿਲਾਫ਼ ਇਸ ਕੇਸ ‘ਚ ਅਦਾਲਤ ਅੰਦਰ ਚਲਾਨ ਵੀ ਪੇਸ਼ ਨਾ ਕੀਤਾ

ਰਜਿੰਦਰ ਸਿੰਘ ਸਿੱਧੂ ਮੌਜਾਂ ਨਾਲ ਘਰੇ ਬੈਠ ਗਿਆ ,ਤਿੰਨ ਸਾਲ ਬੀਤ ਜਾਣ ਤੇ ਵੀ ਜਦੋਂ ਇਸ ਕੇਸ ‘ਚ ਚਲਾਨ ਨਾ ਪੇਸ਼ ਕੀਤਾ ਗਿਆ ਤਾਂ ਰਜਿੰਦਰ ਸਿੰਘ ਸਿੱਧੂ ਨੂੰ ਕਈ ਵਾਰ ਬੇਨਤੀ ਕੀਤੀ ਕਿ ਓਹ ਇਸ ਮਾਮਲੇ ਨੂੰ ਅੱਗੇ ਹਾਈ ਕੋਰਟ,ਸੁਪਰੀਮ ਕੋਰਟ ‘ਚ ਉਠਾਵੇ,ਆਵਦੀ ਅਵਾਜ਼ ਬੁਲੰਦ ਕਰਨ ਲਈ ਪ੍ਰੈੱਸ ਕਾਨਫਰੰਸ ਕਰੇ ਜਾਂ ਸਿੱਖ ਸੰਗਤ ਦੀ ਇਕੱਤਰਤਾ ਸੱਦੇ ਪਰ ਸਿੱਧੂ ਦੇ ਕੰਨ ਤੇ ਜੂੰ ਨਾ ਸਰਕੀ ,ਇਹ ਬਹੁਤ ਛੋਟੀਆਂ ਗੱਲਾਂ ਤੇ ਉੱਤਰ ਆਇਆ ਜਿਵੇਂ ਮੇਰੇ ਕੋਲ ਚੰਡੀਗੜ੍ਹ ਜਾਣ ਨੂੰ ਕਿਰਾਇਆ ਨਹੀਂ ,ਉੱਥੇ ਸਾਨੂੰ ਕੋਈ ਵਕੀਲ ਚਾਹ ਨੀ ਪਿਆਉਂਦਾ ਆਦਿ,ਸਿੰਘ ਸਭਾ ਪ੍ਰਧਾਨ ਹੋਣ ਨਾਤੇ ਅਜੇਹੀਆਂ ਗੱਲਾਂ ਕਰਣੀਆਂ ਸ਼ੋਬਦੀਆਂ ਨਹੀਂ ਸਨ

ਪਰ ਸਿੱਧੂ ਦੇ ਮਨ’ਚ ਜੋ ਖੋਟ ਸੀ,ਬਿੱਲੀ ਤਾਂ ਥੈਲੇ ‘ਚੋ ਉਦੋਂ ਬਾਹਰ ਆਈ ਜਦੋਂ 2012 ਦੀਆਂ ਚੋਣਾਂ ਤੋਂ ਐਨ ਪਹਿਲਾਂ ਰਜਿੰਦਰ ਸਿੰਘ ਸਿੱਧੂ ਨੇ ਇਹ ਕੇਸ ਬੰਦ ਕਰਵਾਉਣ ਹਿੱਤ ਆਵਦੀ ਸ਼ਕਾਇਤ ਹੀ ਵਾਪਸ ਲੈਣ ਲਈ ਐਫੀਡੈਫਟ ਸਾਈਨ ਕਰਕੇ ਦੇ ਦਿੱਤਾ ,ਅਖਬਾਰਾਂ ‘ਚ ਖ਼ਬਰਾਂ ਆ ਗਈਆਂ ਤੇ ਵੋਟਾਂ ਵੀ ਪੈ ਗਈਆਂ ,ਸਿੱਧੂ ਨੇ ਮੌਕੇ ਤੇ ਨਾ ਇਸਦਾ ਖੰਡਨ ਕੀਤਾ ਤੇ ਨਾ ਹੀ ਕੋਈ ਬਿਆਨ ਦਿੱਤਾ ਵੀ ਇਸ ‘ਚ ਕੋਈ ਝੂਠ ਹੈ

ਸਿੱਖ ਸੰਗਤ ਨੂੰ ਇਸ ਨਾਲ ਭਾਰੀ ਠੇਸ ਪਹੁੰਚੀ ,ਦਾਸ ਨੇ ਸਾਰੀ ਗੱਲ ਪਹਿਲਾਂ ਹੀ ਭਾਂਪ ਲਈ ਸੀ ਤੇ ਇਸੇ ਕਰਕੇ ਚੰਡੀਗੜ੍ਹ ਦੇ ਮਸ਼ਹੂਰ ਵਕੀਲ ਨਵਕਿਰਨ ਸਿੰਘ ਨੂੰ ਸਾਰੀ ਗੱਲ ਫੋਨ ਤੇ ਦੱਸੀ ਕਿ ਸਰਕਾਰ ਕੇਸ ਰੱਦ ਕਰਨ ਜਾ ਰਹੀ ਹੈ ,ਸਰਦਾਰ ਨਵਕਿਰਨ ਸਿੰਘ ਵਕੀਲ ਦਾ ਕਹਿਣਾ ਸੀ ਕਿ ਇਹ ਕੇਸ ਸਿੱਧੂ ਦਾ ਕੋਈ ਨਿੱਜੀ ਕੇਸ ਨਹੀਂ ਸਮੁੱਚੇ ਪੰਥ ਦਾ ਕੇਸ ਹੈ ਸੋ ਜੇ ਸਿੱਧੂ ਇਸ ਕੇਸ ‘ਚੋਂ ਹੱਟਦਾ ਹੈ ਤਾਂ ਓਹ ਇਸ ਕੇਸ ਨੂੰ ਆਵਦੇ ਤੌਰ ਤੇ ਲੜਣਗੇ ,ਓਹਨਾਂ ਬਠਿੰਡਾ ਆ ਕੇ ਇਸ ਸਬੰਧੀ ਪ੍ਰੈੱਸ ਕਾਨਫਰੰਸ ਕੀਤੀ ਅਤੇ ਇਸ ਕੇਸ ਲਈ ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਵਕੀਲ ਜਸਪਾਲ ਸਿੰਘ ਮੰਝਪੁਰ ਰਾਹੀਂ ਅਦਾਲਤ ਅੰਦਰ ਡੇਰਾ ਮੁਖੀ ਖ਼ਿਲਾਫ਼ ਇਕ ਨਵੀਂ ਸ਼ਕਾਇਤ ਦਾਖਲ ਕਰ ਦਿੱਤੀ

ਰਜਿੰਦਰ ਸਿੰਘ ਸਿੱਧੂ ਕੱਚਾ ਹੁੰਦਾ ਹੋਇਆ ਫੇਰ ਸਫਾਈਆਂ ਦੇਣ ਲੱਗਿਆ ਕਿ ਉਸਦਾ ਐਫੀਡੈਫਟ ਝੂਠਾ ਹੈ ਅਤੇ ਇਸਤੇ ਉਸਦੇ ਸਾਈਨ ਨਹੀਂ

ਪਰ ਨਾ ਤਾਂ ਸਿੱਧੂ ਨੇ ਝੂਠੇ ਐਫੀਡੈਫਟ ਲਈ ਕੋਈ ਪੁਲਿਸ ਕੇਸ ਕੀਤਾ ਨਾ ਕੋਈ ਪੜਤਾਲ ਕਰਵਾਈ

ਬਾਅਦ ‘ਚ ਜਦੋਂ ਸਿੱਧੂ ਨੇ ਬਾਦਲ ਦਲ ਛੱਡਿਆ ਤਾਂ ਇਹ ਕਿਹਾ ਕਿ ਉਸਨੂੰ ਐਫੀਡੈਫਟ ਦੇਣ ਲਈ ਉਸਤੇ ਸੁਖਬੀਰ ਨੇ ਪਿੰਡ ਬਾਦਲ ਆਵਦੀ ਕੋਠੀ ਸੱਦ ਕੇ ਦਬਾਅ ਪਾਇਆ ਸੀ ਪਰ ਜੇ ਇਹ ਗੱਲ ਸੀ ਤਾਂ ਓਹ ਉਸੇ ਸਮੇਂ ਇਹ ਗੱਲ ਪੰਥ ਅੱਗੇ ਰੱਖਦਾ

ਅਸਲ ‘ਚ ਰਜਿੰਦਰ ਸਿੰਘ ਸਿੱਧੂ ਨੇ ਸਮੁੱਚੇ ਪੰਥ ਦੀ ਪਿੱਠ ‘ਚ ਛੁਰਾ ਮਾਰਿਆ ਸੀ ,ਪੰਥ ਨੇ ਉਸਨੂੰ ਸੇਵਾਦਾਰੀ ਦਿੱਤੀ ਸੀ ਤੇ ਇੱਜ਼ਤ ਬਖਸ਼ੀ ਸੀ ਪਰ ਉਸਨੇ ਆਵਦੇ ਫ਼ਾਇਦੇ ਲਈ ਇਸ ਸਭ ਨੂੰ ਰੋਲ਼ ਕੇ ਰੱਖ ਦਿੱਤਾ ,ਸੁਖਬੀਰ ਸਿੰਘ ਬਾਦਲ ਤਾਂ ਆਵਦੇ ਗੁਨਾਹਾਂ ਦੀ ਮਾਫ਼ੀ ਮੰਗਣ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਚੁੱਕਾ ਹੈ ਪਰ ਰਜਿੰਦਰ ਸਿੰਘ ਸਿੱਧੂ ਨੇ ਨਾਂ ਤਾਂ ਆਵਦੇ ਇਸ ਗੁਨਾਹ ਲਈ ਕਦੇ ਪੰਥ ਤੋਂ ਮਾਫੀ ਮੰਗੀ ਹੈ ਨਾ ਪੰਥ ਨੇ ਉਸ ਨੂੰ ਮਾਫ ਕੀਤਾ ਹੈ,ਯਾਦ ਰਹੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਤਾਂ ਸਿੱਧੂ ਨੂੰ ਉਸਦੇ ਇਸ ਗੁਨਾਹ ਬਦਲੇ ਉਸ ਸਮੇਂ ਪੰਥ ‘ਚੋਂ ਛੇਕਣ ਦੀ ਵੀ ਮੰਗ ਕੀਤੀ ਸੀ

ਫੇਰ ਓਹ ਕਿਸ ਮੂੰਹ ਨਾਲ ਹੁਣ ਸਿੰਘ ਸਭਾ ਦੀ ਪ੍ਰਧਾਨਗੀ ਲਈ ਸਿੱਖਾਂ ਕੋਲ਼ੋਂ ਵੋਟਾਂ ਮੰਗ ਰਿਹਾ ਹੈ ?

ਜੇ ਪ੍ਰੇਮੀਆਂ ਨਾਲ ਬਹੁਤਾ ਹੇਜ ਸੀ ਤਾਂ ਪ੍ਰੇਮੀ ਬਣ ਜਾਂਦਾ

ਜੇ ਬਾਦਲਾਂ ਨਾਲ ਹੀ ਐਨੀ ਵਫ਼ਾਦਾਰੀ ਸੀ ਤਾਂ ਫੇਰ ਬਾਦਲਾਂ ਦਾ ਹੀ ਬਣਿਆ ਰਹਿੰਦਾ

ਨਾ ਐਧਰ ਦਾ ਨਾ ਓਧਰ ਦਾ

ਗੁਰੂ ਨੂੰ ਪਿੱਠ ਦਿਖਾਉਣ ਵਾਲੇ ਧੋਖੇਬਾਜ਼ਾਂ ਨਾਲ ਇਵੇਂ ਹੀ ਹੁੰਦਾ ਹੈ

ਕਿੰਨੇ ਹੀ ਜੁਰਮ ਦੇ ਹੋਰ ਕੇਸ ਵੀ ਇਸਤੇ ਹੁਣ ਚੱਲ ਰਹੇ ਹਨ,ਸਾਰੇ ਹੀ ਗੰਭੀਰ ਕੇਸ ਹਨ

ਨਾ ਹੀ ਇਹ ਹੁਣ ਗੁਰਦੁਆਰਾ ਵੋਟਾਂ ‘ਚ ਜਿੱਤ ਸਕੇ

ਕੋਈ ਮੂਰਖ ਹੀ ਇਸਨੂੰ ਵੋਟ ਪਾਵੇਗਾ

ਗੁਰੂ ਨਾਲ ਪ੍ਰੇਮ ਕਰਨ ਵਾਲਾ ਕੋਈ ਵੀ ਸੱਚਾ ਸਿੱਖ ਇਸਨੂੰ ਵੋਟ ਨਹੀਂ ਪਾਵੇਗਾ

ਗੁਰੂ ਪੰਥ ਤੋਂ ਫਿਟਕੇ ਹੋਏ ਦੀ ਮੱਦਦ ਕਰਨ ਵਾਲਾ ਵੀ ਪੰਥ ਦੋਖੀ ਹੁੰਦਾ ਹੈ ,

ਸੰਗਤ ਜੀ ਪੰਥ ਦਾ ਸਾਰਾ ਦਾਰੋਮਦਾਰ ਡੇਰਾ ਮੁਖੀ ਦੇ ਸਵਾਂਗ ਵਾਲੇ ਕੇਸ ਤੇ ਹੀ ਸੀ

ਬਾਕੀ ਕੇਸ ਤਾਂ ਜੋ ਹੋਰ ਉਸਤੇ ਸਨ ਓਹ ਤਾਂ ਬਾਹਰੋੰ ਹੋਰ ਲੋਕਾਂ ਵੱਲੋਂ ਕੀਤੇ ਗਏ ਸਨ ਜਿਵੇਂ ਸਾਧਵੀਆੰ ਨੇ ਡੇਰਾ ਮੁਖੀ ਤੇ ਕੀਤੇ ਸਨ

ਪੰਥ ਦੇ ਕੇਸ ਦਾ ਸਿੱਧੂ ਦੀ ਗੱਦਾਰੀ ਕਰਕੇ ਕੁਸ਼ ਵੀ ਨਹੀਂ ਬਣਿਆ

ਸਿੱਧੂ ਨੇ ਕੇਸ ਨੂੰ ਐਫੀਡੈਫਟ ਦੇ ਕੇ ਕਮਜ਼ੋਰ ਕਰ ਦਿੱਤਾ ਸੀ ਜਿਸ ਕਰਕੇ ਜੱਜ ਨੇ ਓਹ ਕੇਸ ਡਿਸਮਿਸ ਕੀਤਾ

ਪਰ ਅਜੇ ਵੀ ਬਾਬਾ ਹਰਦੀਪ ਸਿੰਘ ਮਹਿਰਾਜ ਹੋਰੀਂ ਇਸ ਕੇਸ ਨੂੰ ਲੜਦੇ ਆ ਰਹੇ ਹਨ

ਜੇ ਰਜਿੰਦਰ ਸਿੰਘ ਸਿੱਧੂ ਇਸ ਕੇਸ ਨੂੰ ਸਹੀ ਤਰੀਕੇ ਨਾਲ ਲੜਦਾ ਤਾਂ ਹੋਰ ਕਿਸੇ ਨੂੰ ਸ਼ਕਾਇਤ ਕਰਤਾ ਬਨਣ ਦੀ ਕੀ ਲੋੜ ਸੀ

ਸੋ ਸੰਗਤ ਜੀ ਬੇਨਤੀ ਹੈ ਕਿ ਰਜਿੰਦਰ ਸਿੰਘ ਸਿੱਧੂ ਨੂੰ ਗੁਰਦੁਆਰਾ ਸਿੰਘ ਸਭਾ ਵੋਟਾਂ ‘ਚ ਕਰਾਰੀ ਭਾਂਜ ਦਿੱਤੀ ਜਾਵੇ ਜੋ ਪੈਸੇ ਅਤੇ ਸਰਕਾਰੀ ਜ਼ੋਰ ਤੇ ਫੇਰ ਪ੍ਰਧਾਨ ਬਨਣ ਦੇ ਸੁਪਨੇ ਲੈ ਰਿਹੈ

ਜੇ ਸਰਕਾਰ ਆਵਦੇ ਕਿਸੇ ਨਜਾਇਜ਼ ਤਰੀਕੇ ਨਾਲ ਇਸ ਨੂੰ ਪ੍ਰਧਾਨਗੀ ਦੇਣ ਦੀ ਕੋਈ ਕੋਸ਼ਿਸ਼ ਕਰੂਗੀ ਤਾਂ ਉਸਨੂੰ ਇਸ ਸਬੰਧੀ ਪੰਥ ਦਾ ਰੋਹ ਜ਼ਰੂਰ ਝੱਲਣਾ ਪਵੇਗਾ,ਸੋ ਸਰਕਾਰ ਨੂੰ ਚਾਹੀਦਾ ਹੈ ਕਿ ਓਹ ਸਿੱਖਾਂ ਦੇ ਇਸ ਧਾਰਮਿਕ ਮਸਲੇ ‘ਚ ਸਿੱਧੂ ਦੀ ਕੋਈ ਮੱਦਦ ਨਾ ਕਰੇ

ਬਾਕੀ ਜੋ ਗੁਰਦੁਆਰਾ ਸਿੰਘ ਸਭਾ ਨਾਲ ਜੁੜੇ ਅਦਾਰਿਆਂ ਦੇ ਕਰਮਚਾਰੀ ਹਨ ,ਵਿੱਦਿਅਕ ਅਦਾਰਿਆਂ ਦੇ ਜਾਂ ਹੋਰ ਓਹਨਾਂ ਨੂੰ ਵੀ ਬੇਨਤੀ ਹੈ ਕਿ ਓਹ ਸਿੱਧੂ ਦਾ ਇਸ ਮਾਮਲੇ ‘ਚ ਸਾਥ ਨਾ ਦੇਣ ,ਗੁਰੂ ਵੱਲ ਪਿੱਠ ਕਰਕੇ ਪੰਥ ਧਰੋਹੀ ਬਨਣ ਦਾ ਕਲੰਕ ਨਾ ਖੱਟਣ ਬਲਕਿ ਸੱਚ ਦਾ ਸਾਥ ਦੇਣ ਤੇ ਸਿੱਖ ਸੰਗਤ ਦਾ ਨਾਲ ਖੜ੍ਹਣ ,ਜੇਕਰ ਕਿਸੇ ਵੀ ਸੱਜਣ ਨੂੰ ਇਸ ਲਿਖਤ ਪ੍ਰਤੀ ਕੋਈ ਸ਼ੰਕਾ ਹੋਵੇ ਤਾਂ ਮਸ਼ਹੂਰ ਵਕੀਲ ਨਵਕਿਰਨ ਸਿੰਘ,ਬਾਬਾ ਹਰਦੀਪ ਸਿੰਘ ਜਾਂ ਵਕੀਲ ਜਸਪਾਲ ਸਿੰਘ ਮੰਝਪੁਰ ਨਾਲ ਗੱਲ ਕਰਕੇ ਇਸਦੀ ਪੁਸ਼ਟੀ ਕਰ ਸਕਦਾ ਹੈ

ਗੁਰਫਤਿਹ

ਗੁਰੂ ਪੰਥ ਦਾ ਦਾਸ

ਗੁਰਸੇਵਕ ਸਿੰਘ ਚਹਿਲ

ਬਠਿੰਡਾ,29 ਮਾਰਚ 2025

Posted By: GURBHEJ SINGH ANANDPURI

Loading…
Loading the web debug toolbar…
Attempt #