Nazrana Times

ਪੰਜਾਬੀ

ਕਪੂਰਥਲਾ ਦੇ ਵੱਖ-ਵੱਖ ਪਿੰਡਾਂ ਤੋਂ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ

21 Sep, 2026 01:05 PM

ਕਪੂਰਥਲਾ 21 ਸਿਤੰਬਰ ਗੌਰਵ ਮੜੀਆ 

ਕਪੂਰਥਲਾ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਕਈ ਨੌਜਵਾਨਾਂ ਨੇ ਅੱਜ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਐਡਵੋਕੇਟ ਕਰਮਬੀਰ ਸਿੰਘ ਚੰਦੀ, ਹਲਕਾ ਇੰਚਾਰਜ ਕਪੂਰਥਲਾ ਜੀ ਦੀ ਧਰਮਪਤਨੀ ਹਰਦੀਪ ਕੌਰ ਚੰਦੀ ਜੀ ਨੇ ਨਵੇਂ ਸ਼ਾਮਲ ਹੋਏ ਨੌਜਵਾਨਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਦੀ ਵਿਚਾਰਧਾਰਾ ਨਾਲ ਜੁੜ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ।

ਇਹ ਨੌਜਵਾਨ ਪੱਤੀ ਖਿਜ਼ਰਪੁਰ ਤੋਂ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਸ. ਪਵਿੱਤਰ ਸਿੰਘ ਸੰਘਾ ਦੀ ਨੇਕ ਅਗਵਾਈ ਅਤੇ ਪ੍ਰੇਰਨਾ ਸਦਕਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ 

ਇਸ ਮੌਕੇ ਰਾਜਨਬੀਰ ਸਿੰਘ ਚੰਦੀ, ਬਲਾਕ ਸੰਮਤੀ ਮੈਂਬਰ ਕਪੂਰਥਲਾ, ਲਖਵਿੰਦਰ ਸਿੰਘ ਬਿੱਟੂ, ਕਰਨ ਮਹਾਜਨ, ਜਸਪਾਲ ਸਿੰਘ ਪਨੇਸਰ, ਰਾਹੁਲ ਕੁਮਾਰ ਮਣਸੂ, ਅਰਮਾਨ ਥਿੰਦ, ਹਰਤੀਰਥ ਸਿੰਘ, ਅਕਾਸ਼ਦੀਪ ਸਿੰਘ ਆਹਲੂਵਾਲੀਆ, ਕਨਵ ਪਾਸੀ ਸਮੇਤ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।

ਇਸ ਮੌਕੇ ਸਾਗਰ ਜੀ, ਸਨੀ ਜੀ, ਦੀਪ ਥਾਪਰ, ਪ੍ਰਿੰਸ, ਨਵ, ਨਵਜੋਤ, ਸਨੀ, ਭਿੰਦਾ, ਰੋਹਿਤ, ਦੀਪੂ, ਸਨੀ, ਦਿਨੇਸ਼, ਵੰਸ਼, ਰਸ਼ਪਾਲ, ਗੁਰੀ, ਦੀਪ, ਕਮਲ, ਰਾਜ਼ਬੀਰ, ਸੌਰਵ, ਅਜੂ, ਰਮਨ, ਲਵ, ਮਨਿੰਦਰ ਅਤੇ ਗੁਰਪ੍ਰੀਤ ਆਦਿ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ।

ਪਾਰਟੀ ਆਗੂਆਂ ਵੱਲੋਂ ਨਵੇਂ ਸ਼ਾਮਲ ਹੋਏ ਸਾਰੇ ਨੌਜਵਾਨਾਂ ਦਾ ਸਵਾਗਤ ਕਰਦਿਆਂ ਕਿਹਾ ਗਿਆ ਕਿ ਨੌਜਵਾਨਾਂ ਦੀ ਸਰਗਰਮ ਭੂਮਿਕਾ ਨਾਲ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਮਜ਼ਬੂਤੀ ਮਿਲੇਗੀ।

Posted By: Gaurav Maria

Latest News