ਸਪੋਰਟਸ ਨੂੰ ਵਧਾਵਾ ਦੇਣ ਲਈ ਲੀਡਰਾਂ ਅਤੇ ਸਮਾਜ ਭਲਾਈ ਬੰਦਿਆ ਨੂੰ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਉਪਰਾਲੇ ਕਰਨ ਦੀ ਲੋੜ - ਅਵੀ ਰਾਜਪੂਤ ਆਜ਼ਾਦ ਕੈਂਡੀਡੇਟ ਕਪੂਰਥਲਾ MLA
ਕਪੂਰਥਲਾ 4 ਅਗਸਤ ਗੌਰਵ ਮੜੀਆ
ਔਲਡ ਸਕੂਲ ਜਿਮ ਵੱਲੋਂ 4 ਸਾਲ ਪੂਰੇ ਹੋਣ ਤੇ ਆਪਣੇ ਜਿਮ ਵਿਚ ਬੱਚਿਆ ਦੇ ਹੌਸਲਾ ਅਫਜ਼ਾਈ ਲਈ ਅਤੇ ਯੂਥ ਨੂੰ ਪ੍ਰੇਰਿਤ ਕਰਨ ਲਈ ਵਿਪਨ ਕੁਮਾਰ ਅਤੇ ਸੁਖਪ੍ਰੀਤ ਜਿਮ ਦੇ ਮਾਲਕਾ ਵੱਲੋ ਕਸਰਤ ਜਿਮ ਖੇਡ ਮੁਕਾਬਲੇ ਕਰਵਾਏ ਗਏ ਜਿਸ ਵਿਚ ਅਵੀ ਰਾਜਪੂਤ ਆਜ਼ਾਦ ਗਰੁੱਪ mla ਕੈਂਡੀਡੇਟ ਨੂੰ ਮੁੱਖ ਮਹਿਮਾਨ ਵੱਜੋਂ ਬੱਚਿਆ ਦਾ ਹੌਂਸਲਾ ਵਧਾਉਣ ਲਈ ਬੁਲਾਇਆ ਗਿਆ
ਅਵੀ ਰਾਜਪੂਤ ਨੇ ਜਿੱਥੇ ਜਿਮ ਵਿਚ ਜੇਤੂ ਬੱਚਿਆ ਨੂੰ ਮੋਮੈਂਟੋ ਦੇ ਕੇ ਸਨਮਾਨਤ ਕੀਤਾ ਉੱਥੇ ਹੀ ਓਲਡ ਸਕੂਲ ਦੇ MD ਵਿਪਨ ਅਤੇ ਸੁਖਪ੍ਰੀਤ ਨੂੰ ਮੁਬਾਰਕਾ ਦਿੱਤੀਆ ਯੂਥ ਨੂੰ ਪ੍ਰਤੀਨਿਧਤਾ (ਨੁਮਾਇੰਦਗੀ) ਕਰਨ ਦੇ ਨਾਤੇ ਅਵੀ ਰਾਜਪੂਤ ਨੇ ਆਪਣਾ ਫਰਜ਼ ਸਮਝਦਿਆ ਦੱਸਣਾ ਚਾਹਿਆ ਕਿ ਜਿੱਥੇ ਉਹ ਆਪ ਆਪਣੇ ਸ਼ਰੀਰ ਨੂੰ ਨਸ਼ਿਆ ਤੋ ਦੂਰ ਰੱਖ ਕੇ ਯੂਥ ਨੂੰ ਨਸ਼ਿਆ ਤੋ ਦੂਰ ਰਹਿਣ ਲਈ ਜਾਗਰੂਕ ਕਰਦੇ ਨੇ ਉੱਥੇ ਹੀ ਸਾਰੇ ਪਾਰਟੀਆ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਸਬ ਨੂੰ ਇਕ ਪਲੇਟਫਾਰਮ ਤੇ ਆ ਕੇ ਨਸ਼ੇ ਦੇ ਕੋੜ੍ਹ ਨੂੰ ਖਤਮ ਕਰਨ ਲਈ ਕੋਸ਼ਿਸ਼ ਕਰਨੀ ਪਵੇਗੀ ਤਾ ਫਿਰ ਪੰਜਾਬ ਮੁੜ ਸੋਹਣੇ ਦੀ ਚਿੜੀ ਬਣ ਪਾਵੇਗਾ ਇਹੋ ਜਹੇ ਯੂਥ ਦੇ ਆਗੂਆਂ ਦਾ ਸਬ ਨੂੰ ਸਨਮਾਨ ਕਰਨਾ ਚਾਹੀਦਾ ਹੈ ਜੋ ਇੱਦਾ ਦੇ ਨੇਕ ਉਪਰਾਲੇ ਕਰ ਕ ਯੂਥ ਦਾ ਹੌਂਸਲਾ ਵਧਾਉਣ ਵਿੱਚ ਸਾਡਾ ਸਬ ਦਾ ਵੀ ਯੋਗਦਾਨ ਪਵਾਉਂਦੇ ਨੇ ਇਸ ਮੌਕੇ ਵਿੱਕੀ ਕੋਚ , ਜੇ ਚਾਵਲਾ , ਰਿੱਕੀ, ਸਾਹਿਲ ਕੋਚ , ਜੱਸੀ , ਹਾਜ਼ਿਰ ਰਹੇ
Posted By: GURBHEJ SINGH ANANDPURI