Nazrana Times

ਪੰਜਾਬੀ

ਸਿੱਖਸ ਆਫ਼ ਅਮੈਰਿਕਾ ਦੇ ਚੇਅਰਮੈਨ ਡਾ. ਜਸਦੀਪ ਸਿੰਘ  ਜੱਸੀ’ ਨੇ ਡੈਲਸ ਵਿੱਚ ਰਿਪਬਲਿਕਨ ਮਿਡਟਰਮ ਕਨਵੈਨਸ਼ਨ ਵਿੱਚ ਕੀਤੀ ਸ਼ਿਰਕਤ

11 Sep, 2026 05:38 PM

ਵਾਸ਼ਿੰਗਟਨ, 11 ਸਤੰਬਰ ਗੌਰਵ ਮੜੀਆ 

ਸਿੱਖਸ ਆਫ਼ ਅਮਰੀਕਾ ਦੇ ਚੇਅਰਮੈਨ ਅਤੇ ਸਿੱਖਸ ਫਾਰ ਟਰੰਪ ਦੇ ਸੰਸਥਾਪਕ ਡਾ. ਜਸਦੀਪ ਸਿੰਘ ਜੱਸੀ ਨੇ ਬੀਤੇਂ ਦਿਨ ਟੈਕਸਾਸ ਰਾਜ ਦੇ ਡੈਲਸ ਦੇ ਅਮੈਰੀਕਨ ਏਅਰਲਾਈਨਜ਼ ਸੈਂਟਰ ਵਿੱਚ ਰਿਪਬਲਿਕਨ ਪਾਰਟੀ ਦੀ ਪਹਿਲੀ ਮਿਡਟਰਮ ਕਨਵੈਨਸ਼ਨ ਵਿੱਚ ਸ਼ਿਰਕਤ ਕੀਤੀ।ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋ ਦਿਨਾਂ ਕਨਵੈਨਸ਼ਨ ਦੀ ਪਹਿਲੀ ਸ਼ਾਮ ਇਕੱਠ ਨੂੰ ਸੰਬੋਧਨ ਕੀਤਾ।ਅਤੇ  ਨਵੰਬਰ ਵਿੱਚ ਹੋਣ ਵਾਲੀਆਂ ਕਾਂਗਰਸ ਦੀਆਂ ਚੋਣਾਂ ਦੀਆਂ ਤਿਆਰੀਆਂ ਦੇ ਦੌਰਾਨ ਇਸ ਸਮਾਗਮ ਵਿੱਚ ਰਿਪਬਲਿਕਨ ਆਗੂਆਂ ਅਤੇ ਸਮਰਥਕਾਂ ਨੇ ਭਾਰੀ ਗਿਣਤੀ ਚ’ ਹਿੱਸਾ ਲਿਆ।

 ਡਾ. ਜੱਸੀ’  ਦੀ ਸ਼ਮੂਲੀਅਤ ਰਿਪਬਲਿਕਨ ਸਿਆਸਤ ਅਤੇ ਸਿੱਖ-ਅਮਰੀਕੀ ਭਾਈਚਾਰੇ ਦੀ ਨਾਗਰਿਕ ਭਾਗੀਦਾਰੀ ਵਿੱਚ ਉਨ੍ਹਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਸਰਗਰਮੀ ਦਾ ਹਿੱਸਾ ਸੀ। ਉਹ ਜਨਤਕ ਤੌਰ ’ਤੇ ਟਰੰਪ ਦੀ ਹਮਾਇਤ ਕਰਦੇ ਆ ਰਹੇ ਹਨ ਅਤੇ ਪਹਿਲਾਂ ਵੀ ਉਨ੍ਹਾਂ ਨਾਲ ਮੁਲਾਕਾਤਾਂ ਕਰ ਚੁੱਕੇ ਹਨ। ਉਨ੍ਹਾਂ ਨੇ ਅਮਰੀਕੀ ਸਿਆਸੀ ਪ੍ਰਕਿਰਿਆ ਵਿੱਚ ਸਿੱਖ ਭਾਈਚਾਰੇ ਦੀ ਭਾਗੀਦਾਰੀ ਨੂੰ ਅਮਰੀਕਾ ਚ’ ਉਤਸ਼ਾਹਿਤ ਕੀਤਾ ਹੈ।

ਸਿੱਖਸ ਆਫ਼ ਅਮਰੀਕਾ ਰਾਹੀਂ ਡਾ: ਜਸਦੀਪ ਸਿੰਘ ਜੱਸੀ’ ਨੇ  ਭਾਈਚਾਰਕ ਹਿੱਤਾਂ ਦੀ ਪੈਰਵੀ, ਅੰਤਰ-ਧਰਮ ਸੰਵਾਦ ਅਤੇ ਜਨਤਕ ਸੰਪਰਕ ਦੇ ਖੇਤਰਾਂ ਵਿੱਚ ਸਰਗਰਮ ਹਨ। ਉਨ੍ਹਾਂ ਦਾ ਕੰਮ ਅਮਰੀਕੀ ਜਨਤਕ ਜੀਵਨ ਵਿੱਚ ਸਿੱਖਾਂ ਦੀ ਭੂਮਿਕਾ ਮਜ਼ਬੂਤ ਕਰਨ ਅਤੇ ਸਿਆਸੀ ਆਗੂਆਂ ਤੇ ਭਾਈਚਾਰਕ ਸੰਸਥਾਵਾਂ ਨਾਲ ਸਬੰਧ ਵਿਕਸਿਤ ਕਰਨ ’ਤੇ ਕੇਂਦਰਿਤ ਰਿਹਾ ਹੈ। ਜੂਨ 2026 ਵਿੱਚ ਨੈਸ਼ਨਲ ਕੌਂਸਲ ਆਫ਼ ਏਸ਼ੀਅਨ ਇੰਡੀਅਨ ਐਸੋਸੀਏਸ਼ਨਜ਼ ਨੇ ਭਾਈਚਾਰਕ ਵਿਕਾਸ ਅਤੇ ਨਾਗਰਿਕ ਭਾਗੀਦਾਰੀ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਡਾ: ਜਸਦੀਪ ਸਿੰਘ  ਜੱਸੀ’ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਦੇ ਨਾਲ ਵੀ  ਸਨਮਾਨਿਤ ਕੀਤਾ ਸੀ।

ਚੇਅਰਮੈਨ ਡਾ: ਜੱਸੀ’ ਦੇ ਨਾਲ ਮੁਸਲਿਮਜ਼ ਆਫ਼ ਅਮਰੀਕਾ ਦੇ ਸੰਸਥਾਪਕ ਤੇ ਚੇਅਰਮੈਨ ਅਤੇ ਅਮਰੀਕਨ ਮੁਸਲਿਮਜ਼ ਫਾਰ ਟਰੰਪ ਦੇ ਸੰਸਥਾਪਕ ਡਾ. ਸਾਜਿਦ ਤਰਾਰ  ਨੇ ਵੀ ਡੈਲਸ ਕਨਵੈਨਸ਼ਨ ਵਿੱਚ ਸ਼ਿਰਕਤ ਕੀਤੀ। ਦੋਵੇਂ ਆਗੂ ਲੰਬੇ ਸਮੇਂ ਤੋਂ ਸਿਆਸੀ ਇਕੱਠਾਂ, ਅੰਤਰ-ਧਰਮ ਉਪਰਾਲਿਆਂ ਅਤੇ ਭਾਈਚਾਰਕ ਸਮਾਗਮਾਂ ਵਿੱਚ ਇਕੱਠੇ ਹਿੱਸਾ ਲੈਂਦੇ ਆ ਰਹੇ ਹਨ।

Posted By: Gaurav Maria

Latest News