ਯੁਵਕ ਸੇਵਾਵਾਂ ਵਿਭਾਗ ਵੱਲੋ ਏਡਜ਼ ਤੇ ਨਸ਼ਿਆ ਵਿਰੁੱਧ ਜਾਗਰੂਕਤਾ ਲਈ ਮੈਰਾਥਨ ਆਯੋਜਿਤ
- ਸਿੱਖਿਆ/ਵਿਗਿਆਨ
- 01 Oct,2025
ਲੁਧਿਆਣਾ, 01 ਅਕਤੂਬਰ ,ਮਨਜਿੰਦਰ ਸਿੰਘ ਭੋਗਪੁਰ
ਡਾਇਰੈਕਟਰ, ਯੁਵਕ ਸੇਵਾਵਾਂ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਰਾਜ਼ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਲੁਧਿਆਣਾ ਦਵਿੰਦਰ ਸਿੰਘ ਲੋਟੇ ਦੀ ਅਗਵਾਈ ਬੀਤੇ ਦਿਨੀਂ ਐਚ.ਆਈ.ਵੀ ਏਡਜ਼ ਅਤੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੁਕਤਾ ਪੈਦਾ ਕਰਨ ਲਈ ਐਸ.ਸੀ.ਡੀ.ਸਰਕਰੀ ਕਾਲਜ਼ ਲੁਧਿਆਣਾ ਵਿਖੇ 5 ਕਿਲੋਮੀਟਰ ਮੈਰਾਥਾਨ (ਰੈਡ ਰਨ) ਮੁਕਾਬਲਾ ਕਰਵਾਇਆ ਗਿਆ।
ਇਸ ਮੈਰਾਥਨ ਨੂੰ ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਨੇ ਦੱਸਿਆ ਕਿ ਇਹ ਮੈਰਾਥਾਨ ਸਵੇਰੇ 6 ਵਜੇ ਐਸ.ਸੀ.ਡੀ.ਸਰਕਾਰੀ ਕਾਲਜ਼(ਲੜਕੇ) ਲੁਧਿਆਣਾ ਤੋਂ ਚਲਕੇ ਫੁਹਾਰਾ ਚੋਕ ਤੋਂ ਹੁੰਦੀ ਹੋਈ ਗੁਰੂ ਨਾਨਕ ਸਟੇਡੀਅਮ ਪਹੁੰਚੀ ਅਤੇ ਵਾਪਸ ਕਾਲਜ਼ ਪਰਤੀ। ਇਸ ਮੈਰਾਥਾਨ ਵਿੱਚ ਜਿ਼ਲ੍ਹੇ ਵਿੱਚ ਚਲ ਰਹੇ ਵੱਖ-ਵੱਖ ਕਾਲਜ਼ਾਂ ਦੇ ਕਰੀਬ 125 ਵਲੰਟੀਅਰਜ਼ ਨੇ ਭਾਗ ਲਿਆ।
ਉਨ੍ਹਾਂ ਦੱਸਿਆ ਕਿ ਪਹਿਲੇ ਤਿੰਨ ਸਥਾਨਾ ਤੇ ਰਹਿਣ ਵਾਲੇ ਵਿਦਿਆਰਥੀਆਂ (ਲੜਕੇ ਅਤੇ ਲੜਕੀਆਂ) ਨੂੰ ਕ੍ਰਮਵਾਰ 2000/— , 1500/— ਅਤੇ 1000/— ਰੁਪਏ ਦੇ ਚੈਕ, ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਪਹਿਲੇ ਸਥਾਨ 'ਤੇ ਸੁਸ਼ਾਂਤ ਸਿੰਘ, ਜੀ.ਐਚ.ਜੀ ਖਾਲਸਾ ਕਾਲਜ਼, ਗੁਰੂਸਰ ਸੁਧਾਰ ਦੂਜੇ ਸਥਾਨ 'ਤੇ ਸੁਮੀਤ ਯਾਦਵ ਐਸ.ਸੀ.ਡੀ ਸਰਕਾਰੀ ਕਾਲਜ਼ ਅਤੇ ਤੀਜੇ ਸਥਾਨ 'ਤੇ ਰਣਵੀਰ ਸਿੰਘ ਐਸ.ਸੀ.ਡੀ. ਸਰਕਾਰੀ ਕਾਲਜ਼ ਦਾ ਵਿਦਿਆਰਥੀ ਰਿਹਾ। ਲੜਕੀਆਂ ਵਿਚੋਂ ਵੀਰਪਾਲ ਕੌਰ, ਜੀ.ਐਚ.ਜੀ ਖਾਲਸਾ ਕਾਲਜ਼, ਸੁਧਰ ਅਤੇ ਦੂਜੇ ਸਥਾਨ 'ਤੇ ਸਨੇਹਾ ਖਾਲਸਾ ਕਾਲਜ਼ (ਲੜਕੀਆਂ) ਲੁਧਿਆਣਾ ਅਤੇ ਤੀਜ਼ੇ ਸਥਾਨ 'ਤੇ ਮੁਸਕਾਨ ਜੀ.ਐਚ.ਜੀ ਖਾਲਸਾ ਕਾਲਜ਼, ਗੁਰੂਸਰ ਸੁਧਰ ਦੀਆਂ ਵਿਦਿਆਰਥਣਾ ਰਹੀਆਂ। ਇਸ ਉਪਰੰਤ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ।
ਸੰਜੀਵ ਕੁਮਾਰ, ਸੀਨੀਅਰ ਕੋਚ ਖੇਡ ਵਿਭਾਗ, ਦੀਪਕ ਕੁਮਾਰ ਡੀ.ਪੀ. ਅਤੇ ਗੁਰਦੀਪ ਸਿੰਘ ਸੈਫਾਲੀ ਪਬਲਿਕ ਸਕੂਲ ਨੇ ਵੀ ਇਸ ਪ੍ਰੋਗਰਾਮ ਨੁੰ ਸਫਲਾ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ।
ਅਖੀਰ ਵਿੱਚ, ਦਵਿੰਦਰ ਸਿੰਘ ਲੋਟੇ ਨੇ ਸਾਰੇ ਆਏ ਹੋਏ ਮਹਿਮਾਨਾਂ ਅਤੇ ਵਲੰਟੀਅਰਜ਼ ਦਾ ਧੰਨਵਾਦ ਕੀਤਾ। ਪ੍ਰੋ: ਰੀਨਾ ਢਾਂਡਾ, ਅਨੁਰਾਗ ਅਰੋੜਾ ਅਤੇ ਗੁਰਜ਼ੰਟ ਸਿੰਘ ਐਸ.ਸੀ.ਡੀ ਕਾਲਜ਼, ਲੁਧਿਆਣਾ ਨੇ ਬਾਖੂਬੀ ਆਪਣੀ ਭੁਮਿਕਾ ਨਿਭਾਈ।
ਇਸ ਮੌਕੇ ਪ੍ਰੋ: ਸੰਜੀਵ ਸ਼ਰਮਾ, ਪ੍ਰੋ: ਕੁਲਦੀਪ ਸਿੰਘ ਸੇਖੋਂ, ਪ੍ਰੋ: ਅਮਨਦੀਪ ਕੋਰ, ਪ੍ਰੋ:ਸੂਖਮ ਸਿੰਘ, ਪ੍ਰੋ: ਕੰਵਲ ਵੀ ਹਾਜ਼ਰ ਸਨ।
Posted By:
GURBHEJ SINGH ANANDPURI
Leave a Reply