ਪੰਜਾਬ ਸਿਆਂ ਹੁਣ ਵਖਤ ਵਿਚਾਰ,
- ਕਵਿਤਾ
- 20 Mar,2025
ਧੋਖਾ, ਧੋਖਾਧੜੀ, ਧੋਖੇਬਾਜ਼ੀ,
ਅਮਲੀ ਨੇ ਕਰ ਦਿੱਤੀ ਭਾਜੀ।
ਪਿੱਠ ਚ ਛੁਰਾ ਮਾਰਕੇ ਹੱਸਦੇ,
ਪਏ ਦਿੱਲੀ ਨੂੰ ਕਰਦੇ ਰਾਜ਼ੀ।
ਪਿੰਡ ਪਿੰਡ ਹੁਣ ਦੇਵੋ ਅਵਾਜ਼ਾ,
ਨਾਲ ਨਗਾਰੇ, ਜੰਗੀ ਵਾਜਾ।
ਪਿੰਡ ਵਿੱਚ ਅਮਲੀ ਵੜਨ ਨਹੀਂ ਦੇਣੇ,
ਭਾਵੇਂ ਹੁਣ ਤੂੰ ਕੱਚਾ ਖਾਜਾ।
ਤੁਸੀਂ ਜਨਰਲ ਡੈਰ ਤੇ ਬੇਅੰਤ ਬਣ ਗਏ,
ਪਹਾੜੀ ਰਾਜਿਆਂ ਦੇ ਵੰਸ਼ਜ ਬਣ ਗਏ।
ਖਾ ਕੇ ਕਸਮਾਂ, ਸਭ ਭੁੱਲੇ ਰਸਮਾਂ,
ਪਿੱਠ ਤੇ ਵਾਰ ਕਰ ਦਗ਼ਾ ਕਰ ਗਏ।
ਪੰਜਾਬ ਸਿਆਂ ਹੁਣ ਵਖਤ ਵਿਚਾਰ,
ਹੁਣ ਨਹੀਂ ਖਾਣੀ ਭੰਡਾਂ ਦੀ ਮਾਰ।
ਲਾਲਾ ਅਤੇ ਕਤੀੜ ਸਭ ਇਸਦੀ,
ਚੁੱਕ ਕੇ ਮਾਰ ਪੰਜਾਬੋ ਬ੍ਹਾਰ।
ਗੁਰਜੀਤ ਸਿੰਘ ਅਜ਼ਾਦ
Posted By:
GURBHEJ SINGH ANANDPURI
Leave a Reply