ਪਿੰਡ ਪੱਧਰ ਤੇ ਭਾਜਪਾ ਦਾ ਆਧਾਰ ਹੋ ਰਿਹਾ ਹੋਰ ਮਜ਼ਬੂਤ-ਚੇਤਨ ਸੂਰੀ
ਵੱਡੀ ਗਿਣਤੀ ਵਿੱਚ ਨੌਜਵਾਨ ਭਾਜਪਾ ਪਾਰਟੀ ਚ ਹੋਏ ਸ਼ਾਮਲ,ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਕੀਤਾ ਸਵਾਗਤ
ਕਿਹਾ-ਪੰਜਾਬ ਵਿੱਚ ਭਾਜਪਾ ਦੀ ਅਗਵਾਈ ਵਾਲੀ ਡਬਲ ਇੰਜਣ ਵਾਲੀ ਸਰਕਾਰ ਵਿਕਾਸ ਦੀ ਰਫ਼ਤਾਰ ਵਧਾਏਗੀ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਵੇਗੀ
ਕਪੂਰਥਲਾ 6 ਸਿਤੰਬਰ ਗੌਰਵ ਮੜੀਆ
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਵਲੋਂ ਆਪਣੀ ਨਿਯੁਕਤੀ ਤੋਂ ਬਾਅਦ ਪਾਰਟੀ ਦੀ ਮਜ਼ਬੂਤੀ ਲਈ ਲਗਾਤਾਰ ਕੀਤੇ ਜਾ ਲੋਕਾਂ ਨਾਲ ਸੰਪਰਕ ਦੇ ਤਹਿਤ ਸ਼ੁੱਕਰਵਾਰ ਨੂੰ ਹਲਕੇ ਦੇ ਇੱਕ ਨਿਜੀ ਪੈਲੇਸ ਵਿਚ ਆਯੋਜਿਤ ਇੱਕ ਮੀਟਿੰਗ ਦੇ ਭਾਜਪਾ ਪਾਰਟੀ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ,ਜਦੋਂ ਨੌਜਵਾਨ ਆਗੂ ਕੁਸ਼ਲਦੀਪ ਸਿੰਘ ਨੇ ਆਪਣੇ ਅਨੇਕਾਂ ਸਾਥੀਆਂ ਸਮੇਤ ਭਾਜਪਾ ਪਾਰਟੀ ਦਾ ਪੱਲਾ ਫੜ ਲਿਆ।ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੀ ਅਗਵਾਈ ਹੇਠ ਨਵੇਂ ਸ਼ਾਮਲ ਹੋਏ ਮੈਂਬਰਾਂ ਕੁਸ਼ਲਦੀਪ ਸਿੰਘ,ਹੈਰੀ,ਅਮਨ ਬਾਜਵਾ,ਹੈਰੀ,ਜੱਸਾ ਅਦਾਨਾਂਵਾਲੀ,ਪ੍ਰਣਵ ਤਯਾਲ, ਦੀਪਕ ਕਨੀਲੀ,ਜਿਵੇਸ਼ ਅਦਾਨਾਂਵਾਲੀ,ਅਰਸ਼ ਰਤਨਾਪਾਲ,ਅਜੇ ਕੂਨੇਰ,ਅਜੈ ਰੰਧਾਵਾ,ਰਣਜੀਤ ਖਹਿਰਾ, ਕੁਲਵੀਰ ਡੋਗਰਾਵਾਲ,ਹਾਰਦਿਕ ਸ਼ਰਮਾ,ਤਰੁਣ ਪੱਲਾਂ ਦਾ ਪਾਰਟੀ ਚ ਨਿੱਘਾ ਸਵਾਗਤ ਕੀਤਾ ਗਿਆ।ਚੇਤਨ ਸੂਰੀ ਨੇ ਭਰੋਸਾ ਦਿਵਾਇਆ ਕਿ ਭਾਜਪਾ ਪਰਿਵਾਰ ਚ ਉਨ੍ਹਾਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ।ਇਸ ਮੌਕੇ ਨਵੇਂ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਉਹ ਭਾਜਪਾ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਆਏ ਹਨ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਡਟਣਗੇ।ਇਸ ਮੌਕੇ ਤੇ ਚੇਤਨ ਸੂਰੀ ਆਗਾਮੀ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਉਲੀਕਦਿਆਂ ਸੰਗਠਨ ਦੀ ਮਜ਼ਬੂਤੀ ਅਤੇ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਤੇ ਜ਼ੋਰ ਦਿੰਦਿਆਂ ਨਵੇਂ ਤੇ ਪੁਰਾਣੇ ਸਾਰੇ ਅਹੁਦੇਦਾਰਾਂ ਨੂੰ ਸੰਗਠਨ ਦੀਆਂ ਜੜ੍ਹਾਂ ਹੋਰ ਡੂੰਘੀਆਂ ਕਰਨ ਲਈ ਹਲਕੇ ਦੇ ਹਰ ਪਿੰਡ,ਹਰ ਵਾਰਡ ਅਤੇ ਬੂਥ ਪੱਧਰ ਤੇ ਪਾਰਟੀ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਨੂੰ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਣ ਲਈ ਲੋਕਾਂ ਦੀ ਇੱਕੋ-ਇੱਕ ਤੇ ਆਖਰੀ ਉਮੀਦ ਹੁਣ ਭਾਰਤੀ ਜਨਤਾ ਪਾਰਟੀ ਹੀ ਹੈ।ਉਨ੍ਹਾਂ ਪੰਜਾਬ ਦੇ ਮੌਜੂਦਾ ਹਾਲਾਤ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫ਼ਰੰਟ ਤੇ ਨਾਕਾਮ ਸਾਬਤ ਹੋਈ ਹੈ।ਸੂਬੇ ਵਿੱਚ ਅਮਨ- ਕਾਨੂੰਨ ਦੀ ਵਿਗੜਦੀ ਸਥਿਤੀ,ਦਿਨੋਂ-ਦਿਨ ਵਧਦਾ ਨਸ਼ਾ,ਗੈਂਗਸਟਰਵਾਦ, ਬੇਲਗਾਮ ਕਰਜ਼ਾ,ਬੇਰੁਜ਼ਗਾਰੀ ਅਤੇ ਹੋਰ ਕਈ ਮੁੱਦੇ ਪੰਜਾਬ ਲਈ ਵੱਡਾ ਸੰਕਟ ਬਣ ਚੁੱਕੇ ਹਨ।ਉਨ੍ਹਾਂ ਚੋਣਾਂ ਦੀ ਤਿਆਰੀ ਵਜੋਂ ਵਰਕਰਾਂ ਨੂੰ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਲੋਕ-ਪੱਖੀ ਅਤੇ ਵਿਕਾਸਮੁਖੀ ਨੀਤੀਆਂ ਨੂੰ ਪੰਜਾਬ ਦੇ ਹਰ ਘਰ-ਘਰ ਤੱਕ ਪਹੁੰਚਾਇਆ ਜਾਵੇ।
ਚੇਤਨ ਸੂਰੀ ਨੇ ਕਿਹਾ ਕਿ ਵੱਡੇ ਪੱਧਰ ਤੇ ਲੋਕਾਂ ਦਾ ਭਾਜਪਾ ਨਾਲ ਜੁੜਨਾ ਇਸ ਗੱਲ ਦਾ ਸਬੂਤ ਹੈ ਕਿ ਲੋਕ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਔਕ ਚੁੱਕੇ ਹਨ ਤੇ ਹੁਣ ਅਗਾਮੀ ਵਿਧਾਨ ਸਭਾ ਚ ਸੂਬੇ ਵਿਚ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਬਣਾਉਣ ਲਈ ਤਿਆਰ ਹਨ।ਚੇਤਨ ਸੂਰੀ ਨੇ ਕਿਹਾ ਕਿ ਸਰਕਾਰ ਦੀ ਡਿਊਟੀ ਭ੍ਰਿਸ਼ਟਾਚਾਰ ਵਧਾਉਣਾ ਨਹੀਂ ਹੁੰਦੀ। ਕਾਂਗਰਸ ਦੇ ਭ੍ਰਿਸ਼ਟਾਚਾਰ ਤੋਂ ਤੰਗ ਆ ਕੇ ਪੰਜਾਬ ਦੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਸੀ,ਪਰ ਅੱਜ ਪੰਜਾਬ ਵਿੱਚ ਭ੍ਰਿਸ਼ਟਾਚਾਰ ਸਿਖਰਾਂ ਤੇ ਹੈ।ਪੰਜਾਬ ਨਸ਼ਿਆਂ ਦੀ ਦਲਦਲ ਵਿੱਚ ਫਸਿਆ ਹੋਇਆ ਹੈ।ਆਮ ਆਦਮੀ ਪਾਰਟੀ ਨੇ ਪੰਜਾਬ ਦੀ ਭੋਲੀ-ਭਾਲੀ ਜਨਤਾ ਨੂੰ ਸਬਜ਼ਬਾਗ ਦਿਖਾ ਕੇ ਧੋਖਾ ਦੇਣ ਦਾ ਕੰਮ ਕੀਤਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਅਗਵਾਈ ਵਿੱਚ ਬਣਨ ਵਾਲੀ ਡਬਲ ਇੰਜਣ ਵਾਲੀ ਸਰਕਾਰ ਸੂਬੇ ਦੇ ਵਿਕਾਸ ਨੂੰ ਤੇਜ਼ ਗਤੀ ਦੇਵੇਗੀ ਅਤੇ ਭ੍ਰਿਸ਼ਟਾਚਾਰ ਤੇ ਰੋਕ ਲਗਾਏਗੀ।ਉਨ੍ਹਾਂ ਕੇਂਦਰ ਵਿੱਚ ਲਾਗੂ ਯੋਜਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਸਰਕਾਰ ਬਣਨ ਤੇ ਇਨ੍ਹਾਂ ਯੋਜਨਾਵਾਂ ਦਾ ਲਾਭ ਜਨਤਾ ਨੂੰ ਮਿਲੇਗਾ।ਇਸ ਮੌਕੇ ਤੇ ਪਰਸ਼ੋਤਮ ਪਾਸੀ,ਯਸ਼ ਮਹਾਜਨ,ਡਾ.ਰਣਵੀਰ ਕੋਸ਼ਲ,ਮਨੂੰ ਧੀਰ,ਉਮੇਸ਼ ਸ਼ਾਰਦਾ, ਕਪੂਰਚੰਦ ਥਾਪਰ,ਅਸ਼ੋਕ ਮਾਹਲਾ ,ਜਗਦੀਸ਼ ਸ਼ਰਮਾ, ਨਿਰਮਲ ਸਿੰਘ ਨਾਹਰ,ਪ੍ਰਦੀਪ ਸਿੰਘ ਠਾਕੁਰ,ਚੇਤਨ ਮੱਲਣ, ਬਲਵਿੰਦਰ ਸਿੰਘ ਰਾਇਆਵਾਲ਼, ਬਲਜਿੰਦਰ ਸਾਵਰ,ਲੱਕੀ ਸਰਪੰਚ,ਕਮਲ ਪ੍ਰਭਾਕਰ,ਮੱਸਾ ਸਿੰਘ,ਵਿਸ਼ਾਲ ਸੌਧੀ,ਰਾਜਨਬੀਰ, ਸਰਵਣ ਸਿੰਘ,ਗੁਰਪ੍ਰੀਤ ਰੰਧਾਵਾ, ਸੁਖਵਿੰਦਰ ਜਿੰਮੀ,ਸੰਦੀਪ ਵਾਲਿਆ,ਯਾਦਵਿੰਦਰ ਸਿੰਘ ਪਾਸੀ,ਹੈਪੀ ਪੰਡਿਤ,ਕੁਸ਼ਲਦੀਪ ਸਿੰਘ,ਸੰਤੋਸ਼ ਠੇਕੇਦਾਰ, ਐਡਵੋਕੇਟ ਚੰਦਰ ਸ਼ੇਖਰ,ਦਵਿੰਦਰ ਧੀਰ, ਸ਼ਿੰਦਰ ਸਿੰਘ,ਸੁਨੀਲ ਅਰੋੜਾ, ਸੰਜੀਵ ਖੰਨਾ,ਕਮਲ ਸਿੱਕਾ,ਭੀਸ਼ਮ ਸੂਦ,ਰਾਜ ਸੇਮਵਾਲ,ਮਿਰਜ਼ਾ ਰਾਮ,ਧਰਮ ਵੀਰ ਕੰਡਾ, ਮਨਮੋਹਨ ਸ਼ਰਮਾ,ਧਰਮਵੀਰ ਬੌਬੀ, ਅਸ਼ਵਨੀ ਭੋਲਾ, ਵਿਕਾਸ ਸ਼ਾਸਤਰੀ,ਰਾਜਿੰਦਰ ਰਾਜੂ ਆਦਿ ਹਾਜ਼ਰ ਸਨ।
Posted By: Gaurav Maria