ਸਾਬਕਾ ਪੁਲਿਸ ਅਧਿਕਾਰੀ ਮਨਦੀਪ ਸਿੰਘ ਸਿੱਧੂ ਵਗੈਰਾ ਨੂੰ 50 ਹਜਾਰ ਕੌਸਟ ।
- ਕਨੂੰਨ
- 20 May,2025
ਮੈੰ ਅਦਾਲਤੀ ਪ੍ਰੀਕਿਰਿਆ ਤੋਂ ਸੰਤੁਸਟ ਹਾਂ-ਜਨੂਹਾ
ਸੰਗਰੂਰ/ਚੰਡੀਗੜ੍ਹ, 20 ਮਈ ,ਨਜ਼ਰਾਨਾ ਟਾਈਮਜ ਬਿਊਰੋ
ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਸੀ.ਓ.ਸੀ.ਪੀ.ਨੰਬਰ 1564-2025 ਬਲਦੇਵ ਸਿੰਘ ਜਨੂਹਾ ਬਨਾਮ ਮਨਦੀਪ ਸਿੰਘ ਸਿੱਧੂ ਅਤੇ ਹੋਰਨਾਂ ਵਿਰੁੱਧ ਦਰਜ ਦਰਿਆਫਤ ਦੀ 19 ਮਈ 2025 ਨੂੰ ਸੁਣਵਾਈ ਸਮੇਂ ਸ਼੍ਰੀ ਮਤੀ ਅਨੁ ਚਤਰਥ ਸੀਨੀਅਰ ਐਡੀ.ਏ.ਜੀ.ਪੰਜਾਬ ਵੱਲੋ ਲੋੜੀਂਦੇ ਜਵਾਬ ਲਈ ਹੋਰ ਸਮਾਂ ਮੰਗਣ ਤੇ ਮਾਨਯੋਗ ਜਸਟਿਸ ਸ੍ਰੀ ਮਤੀ ਅਲਕਾ ਸਰੀਨ ਵੱਲੋਂ ਸਿੱਧੂ ਵਗੈਰਾ ਨੂੰ 50 ਹਜਾਰ ਰੁਪਏ ਕੌਸਟ ਦੇ ਦੇ ਲਿਖਤੀ ਆਦੇਸ਼ ਦਿੰਦਿਆਂ ਸੁਣਵਾਈ ਮੁਲਤਵੀ ਕੀਤੀ ਅਤੇ ਸੁਣਵਾਈ ਲਈ ਅਗਲੀ ਤਰੀਕ 10 ਜੁਲਾਈ 2025 ਮੁਕਰਰ ਕੀਤੀ ਗਈ । ਅਦਾਲਤੀ ਆਦੇਸ਼ ਵਿੱਚ ਸਾਫ ਤੌਰ ਤੇ ਲਿਖਿਆ ਗਿਆ ਕਿ 50 ਹਜਾਰ "ਚ 25 ਹਜਾਰ ਰੁਪਏ ਹਾਈ ਕੋਰਟ ਕਾਨੂੰਨੀ ਸੇਵਾਵਾਂ ਕਮੇਟੀ ਕੋਲ ਜਮ੍ਹਾ ਕਰਵਾਏ ਜਾਣਗੇ ਤੇ 25 ਹਜਾਰ ਰੁਪਏ ਪਟੀਸ਼ਨਰ ਭਾਵ ਬਲਦੇਵ ਸਿੰਘ ਜਨੂਹਾ ਨੂੰ ਦਿੱਤੇ ਜਾਣ ਗੇ ।
ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਇਸ ਆਦੇਸ਼ ਬਾਬਤ ਖੁਸ਼ੀ ਦਾ ਇਜਹਾਰ ਕਰਦਿਆਂ ਪਟੀਸ਼ਨ ਕਰਤਾ ਪੱਤਰਕਾਰ ਬਲਦੇਵ ਸਿੰਘ ਜਨੂਹਾ ਨੇ ਕਿਹਾ ਕਿ ਉਹ ਅਦਾਲਤੀ ਕਾਰਵਾਈ ਤੋਂ ਪੂਰਨ ਤੌਰ ਤੇ ਸੰਤੁਸਟ ਹਨ ।
Posted By:
GURBHEJ SINGH ANANDPURI
Leave a Reply