ਪੰਜਾਬ ਵਿਚ ਰੋਜਾਨਾ ਗੋਲੀਆਂ ਚਲਣਾ ਆਮ ਗਲ ਬਣ ਚੁਕੀ ਹੈ ਸ਼ਰਾਬ ਦੇ ਠੇਕੇ ਤੇ ਗੋਲੀਆਂ ਨਾਲ ਹਮਲਾ, ਵਾਲ ਵਾਲ ਬਚਿਆ ਠੇਕੇਦਾਰ
- ਅਪਰਾਧ
- 22 Nov,2025
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਪੰਜਾਬ ਵਿੱਚ ਗੋਲੀਆਂ ਚੱਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ । ਬੀਤੀ ਦੇਰ ਸ਼ਾਮ ਪਿੰਡ ਖਲਚੀਆਂ ਸ਼ਰਾਬ ਦੇ ਠੇਕੇ ਤੇ ਵੀ ਗੋਲੀਆਂ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜਸਪਨੀਤ ਸਿੰਘ ਪੁੱਤਰ ਵਰਿੰਦਰ ਸਿੰਘ ਭਿੰਡਰ ਨੇ ਦੱਸਿਆ ਕਿ ਓਹਨਾਂ ਦੇ ਜੰਡਿਆਲਾ ਗੁਰੂ ਅਤੇ ਖਲਚੀਆਂ ਇਲਾਕੇ ਵਿਚ ਸ਼ਰਾਬ ਦੇ ਠੇਕੇ ਹਨ । ਬੀਤੇ ਦਿਨ ਉਹ ਸਰਕਲ ਇੰਚਾਰਜ ਸਨੀ ਸਲਵਾਨ ਅਤੇ 5-6 ਹੋਰ ਸਾਥੀਆਂ ਨਾਲ ਠੇਕਿਆਂ ਦੀ ਚੈਕਿੰਗ ਕਰ ਰਹੇ ਸਨ ਅਤੇ ਜਦ ਉਹ ਪਿੰਡ ਖਲਚੀਆਂ ਰਤਨਗੜ੍ਹ ਰੋਡ ਠੇਕਾ ਨੰਬਰ ਇਕ ਤੇ ਦੇਰ ਸ਼ਾਮ ਕਰੀਬ 8 ਵਜੇ ਪਹੁੰਚੇ ਤਾਂ ਉਹ ਆਪਣੇ ਸਾਥੀਆਂ ਸਮੇਤ ਠੇਕੇ ਦੇ ਬਾਹਰ ਖੜ੍ਹੇ ਸੀ ਤਾਂ ਠੇਕੇ ਦੇ ਸਾਹਮਣੇ ਸੂਏ ਵਾਲੀ ਸਾਈਡ ਤੋਂ ਗੋਲੀਆਂ ਚੱਲਣ ਦੀ ਆਵਾਜ਼ ਆਈ । ਅਸੀ ਤੁਰੰਤ ਠੇਕੇ ਦੇ ਅੰਦਰ ਵੱਲ ਹੋ ਗਏ ਅਤੇ ਆਪਣੇ ਲਾਇਸੰਸੀ ਹਥਿਆਰਾਂ ਨਾਲ ਸੂਏ ਵਾਲੀ ਸਾਈਡ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਿਸਤੋਂ ਬਾਅਦ ਹਮਲਾਵਰ ਹਨੇਰੇ ਦਾ ਫਾਇਦਾ ਉਠਾਕੇ ਭੱਜਣ ਵਿਚ ਕਾਮਯਾਬ ਹੋ ਗਏ । ਪੁਲਿਸ ਵਲੋ ਮੌਕੇ ਤੇ ਪਹੁੰਚਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਖਲਚੀਆਂ ਵਿਖੇ ਧਾਰਾ 109 BNS, 25-54-59 ਆਰਮਸ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ
Posted By:
GURBHEJ SINGH ANANDPURI
Leave a Reply