ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਲਈ ਤਿਆਰੀਆਂ ਪੂਰੀਆਂ — ਰਮੇਸ਼ ਸਿੰਘ ਅਰੋੜਾ ਨੇ ਨਨਕਾਣਾ ਸਾਹਿਬ ਦਾ ਦੌਰਾ ਕੀਤਾ
- ਅੰਤਰਰਾਸ਼ਟਰੀ
- 24 Oct,2025
ਲਾਹੌਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ
ਪੰਜਾਬ ਦੇ ਅਲਪ ਸੰਖਿਯਕ ਮਾਮਲਿਆਂ ਤੇ ਮਨੁੱਖੀ ਹੱਕਾਂ ਦੇ ਵਜ਼ੀਰ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦਾ ਦੌਰਾ ਕਰਕੇ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਉਨ੍ਹਾਂ ਦੇ ਨਾਲ ਈਟੀਪੀਬੀ ਦੇ ਐਡੀਸ਼ਨਲ ਸੈਕਟਰੀ ਸ਼ਰਾਇਨ ਨਾਸਿਰ ਮੁਸ਼ਤਾਕ ਤੇ ਡਿਪਟੀ ਕਮਿਸ਼ਨਰ ਨਨਕਾਣਾ ਸਾਹਿਬ ਵੀ ਮੌਜੂਦ ਸਨ।
ਨਾਸਿਰ ਮੁਸ਼ਤਾਕ ਨੇ ਦੱਸਿਆ ਕਿ ਨੇਹਰੂ–ਲਿਆਕਤ ਸਮਝੌਤੇ ਤਹਿਤ ਲਗਭਗ 3 ਹਜ਼ਾਰ ਭਾਰਤੀ ਯਾਤਰੀ ਸਮਾਰੋਹ ਵਿੱਚ ਸ਼ਿਰਕਤ ਕਰਨਗੇ, ਜਦਕਿ ਯੂਕੇ, ਅਮਰੀਕਾ ਤੇ ਕੈਨੇਡਾ ਤੋਂ ਵੀ ਹਜ਼ਾਰਾਂ ਸਿੱਖ ਯਾਤਰੀ ਆਉਣਗੇ।
ਉਨ੍ਹਾਂ ਕਿਹਾ ਕਿ ਰਿਹਾਇਸ਼, ਲੰਗਰ, ਡਾਕਟਰੀ ਸਹੂਲਤਾਂ, ਆਵਾਜਾਈ ਤੇ ਸੁਰੱਖਿਆ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ। ਗੁਰਦੁਆਰੇ ਦੀ ਮੁਰੰਮਤ ਤੇ ਸਜਾਵਟ ਵੀ ਪੂਰੀ ਕਰ ਲਈ ਗਈ ਹੈ।
ਰਮੇਸ਼ ਸਿੰਘ ਅਰੋੜਾ ਨੇ ਈਟੀਪੀਬੀ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸਮਾਰੋਹ ਅੰਤਰਧਾਰਮਿਕ ਭਾਈਚਾਰੇ ਤੇ ਅਮਨ ਦੀ ਨਿਸ਼ਾਨੀ ਹੈ।
Posted By:
TAJEEMNOOR KAUR
Leave a Reply