ਲਾਹੌਰ ਦੇ ਕ੍ਰਿਸ਼ਨਾ ਮੰਦਰ ਵਿੱਚ 21 ਅਕਤੂਬਰ ਨੂੰ ਮਨਾਈ ਜਾਵੇਗੀ ਦੀਵਾਲੀ
- ਖੇਡ
- 18 Oct,2025
ਲਾਹੌਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ
ਹਿੰਦੂ ਭਾਈਚਾਰੇ ਵੱਲੋਂ ਚਾਨਣਾਂ ਦਾ ਤਿਉਹਾਰ ਦੀਵਾਲੀ 21 ਅਕਤੂਬਰ ਨੂੰ ਰਵੀ ਰੋਡ, ਲਾਹੌਰ ਦੇ ਕ੍ਰਿਸ਼ਨਾ ਮੰਦਰ ਵਿੱਚ ਮਨਾਈ ਜਾਵੇਗੀ। ਇਹ ਸਮਾਗਮ ਇਵੈਕਿਊਈ ਟਰਸਟ ਪ੍ਰਾਪਰਟੀ ਬੋਰਡ (ETPB) ਦੀ ਸਰਪਰਸਤੀ ਹੇਠ ਕਰਵਾਇਆ ਜਾ ਰਿਹਾ ਹੈ। ਮੰਦਰ ਨੂੰ ਰੰਗ-ਬਿਰੰਗੀਆਂ ਬੱਤੀਆਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਹੈ।
ਐਡੀਸ਼ਨਲ ਸਕੱਤਰ ਸ਼੍ਰਾਈਨ ਨਾਸਿਰ ਮੁਸ਼ਤਾਕ ਦੀ ਦੇਖਰੇਖ ਹੇਠ ਸੁਰੱਖਿਆ, ਸਫਾਈ, ਰੋਸ਼ਨੀ, ਪਾਰਕਿੰਗ ਅਤੇ ਪੀਣ ਵਾਲੇ ਪਾਣੀ ਦੇ ਇੰਤਜ਼ਾਮ ਪੂਰੇ ਕਰ ਲਏ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨਾਲ ਮਿਲ ਕੇ ਭਗਤਾਂ ਦੀ ਆਵਾਜਾਈ ਲਈ ਖ਼ਾਸ ਪ੍ਰਬੰਧ ਕੀਤੇ ਗਏ ਹਨ।
ਨਾਸਿਰ ਮੁਸ਼ਤਾਕ ਨੇ ਕਿਹਾ ਕਿ ਅਲਪਸੰਖਿਆਕਾਂ ਦੇ ਧਾਰਮਿਕ ਤਿਉਹਾਰਾਂ ਦੀ ਸਹੀ ਪ੍ਰਬੰਧਨਾ ਕਰਨਾ ਬੋਰਡ ਦਾ ਫਰਜ ਹੈ। ਉਨ੍ਹਾਂ ਨੇ ਕਿਹਾ, “ਈਟੀਪੀਬੀ ਸਭ ਭਗਤਾਂ ਲਈ ਸੁਰੱਖਿਅਤ ਤੇ ਸਤਿਕਾਰਯੋਗ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਹੈ।”
ਦੀਵਾਲੀ, ਜਿਸ ਨੂੰ ਚਾਨਣਾਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ, ਭਗਵਾਨ ਰਾਮ ਦੀ ਅਯੋਧਿਆ ਵਾਪਸੀ ਅਤੇ ਅੰਧਕਾਰ ‘ਤੇ ਪ੍ਰਕਾਸ਼ ਦੀ ਜਿੱਤ ਦਾ ਪ੍ਰਤੀਕ ਹੈ। ਕ੍ਰਿਸ਼ਨਾ ਮੰਦਰ ਵਿੱਚ ਹੋਣ ਵਾਲੇ ਸਮਾਗਮ ਦੌਰਾਨ ਪੂਜਾ ਪਾਠ, ਦੀਵੇ ਤੇ ਦੇਸ਼ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸਾਂ ਕੀਤੀਆਂ ਜਾਣਗੀਆਂ।
Posted By:
TAJEEMNOOR KAUR
Leave a Reply