Nazrana Times

ਪੰਜਾਬੀ

ਛੱਪੜ ਤੇ ਨਜਾਇਜ਼ ਕਬਜਾ ਰੋਕਣ ਲਈ ਲੋਕਾਂ ਨੇ ਡੀਸੀ ਨੂੰ ਲਾਈ ਗੁਹਾਰ ,ਸਰਪੰਚ ਸਮੇਤ ਮੈਂਬਰਾਂ ਨੇ ਦੋਸ ਨਕਾਰੇ

06 Nov, 2026 03:19 PM

ਗਰੀਬਾਂ ਨੂੰ ਪੰਜ ਪੰਜ ਮਰਲੇ ਦੇਣ ਲਈ ਸਰਕਾਰ ਦੀ ਸਕੀਮ ਤਹਿਤ ਕੀਤਾ ਜਾ ਰਿਹਾ ਕੰਮ

ਖਡੂਰ ਸਾਹਿਬ, 5 ਨਵੰਬਰ ( ਰਵੀ ਖਹਿਰਾ ) - ਪਿਛਲੀਆਂ ਪੰਚਾਇਤਾਂ ਵਲੋਂ ਛੱਪੜ ਨੂੰ ਸੀਵਰੇਜ ਪਲਾਂਟ ਵਜੋਂ ਵਰਤਣ ਲਈ ਪੱਕਾ ਕੀਤਾ ਗਿਆ ਸੀ ਅਤੇ ਹੁਣ ਮੌਜੂਦਾ ਆਮ ਆਦਮੀ ਪਾਰਟੀ ਦੀ ਪੰਚਾਇਤ ਵਲੋਂ ਉਕਤ ਛੱਪੜ ਨੂੰ ਮਿੱਟੀ ਨਾਲ ਪੂਰ ਕੇ ਨਜਾਇਜ਼ ਕਬਜੇ ਦੀ ਕੋਸਿਸ ਕਰਨ ਦੇ ਪਿੰਡ ਖਡੂਰ ਸਾਹਿਬ ਵਾਸੀਆਂ ਨੇ ਸਰਪੰਚ ਪ੍ਰਤਾਪ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਉਪਰ ਦੋਸ਼ ਲਗਾਏ ਹਨ, ਅੱਜ ਖਡੂਰ ਸਾਹਿਬ ਨਗਰ ਦੀ ਪੱਤੀ ਗੁਰਮੁੱਖਾਂ ਦੇ ਮੈਂਬਰ ਪੰਚਾਇਤ ਗੁਰਮੇਜ ਸਿੰਘ, ਰਵਿੰਦਰ ਸਿੰਘ,ਪਰਮਜੀਤ ਕੌਰ, ਮਨਜੀਤ ਕੌਰ, ਕਲਵੰਤ ਸਿੰਘ, ਕੁਲਵਿੰਦਰ ਸਿੰਘ, ਮਨਜੀਤ ਕੌਰ ਸਾਰੇ ਪੰਚ, ਸੰਮਤੀ ਮੈਂਬਰ ਦਲਜੀਤ ਸਿੰਘ ਨੰਬਰਦਾਰ, ਹਰਵੰਤ ਸਿੰਘ ਨੰਬਰਦਾਰ, ਨਰਿੰਦਰ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ, ਪਲਵਿੰਦਰ ਸਿੰਘ, ਸੁਖਬੀਰ ਸਿੰਘ, ਗੁਰਮੇਲ ਸਿੰਘ, ਪ੍ਰਗਟ ਸਿੰਘ, ਦਿਆਲ ਸਿੰਘ, ਲਖਬੀਰ ਸਿੰਘ, ਜਰਮਨਦੀਪ ਸਿੰਘ, ਅਮਰਜੀਤ ਸਿੰਘ ਆਦਿ ਨੇ ਦੱਸਿਆ ਕਿ ਉਕਤ ਛੱਪੜ ਪੱਤੀ ਗੁਰਮੁੱਖਾਂ ਦੀ ਜਮੀਨ ਵਿਚੋਂ ਕੱਟ ਲਾ ਕਿ ਬਣਾਇਆ ਗਿਆ ਹੈ ਅਤੇ ਇਸ ਲਈ ਹੱਕ ਵੀ ਸਾਡੀ ਪੱਤੀ ਦਾ ਹੀ ਬਣਦਾ ਹੈ, ਉਨ੍ਹਾਂ ਕਿਹਾ ਕਿ ਜੇਕਰ ਛੱਪੜ ਪੂਰ ਦਿੱਤਾ ਜਾਂਦਾ ਹੈ ਤਾਂ ਬਰਸਾਤਾਂ ਦੌਰਾਨ ਅਤੇ ਸਾਡੇ ਘਰਾਂ ਦਾ ਨਿਕਾਸੀ ਪਾਣੀ ਕਿਥੇ ਜਾਵੇਗਾ, ਇਸ ਲਈ ਅਸੀਂ ਛੱਪੜ ਉਪਰ ਨਜਾਇਜ਼ ਕਬਜਾ ਨਹੀਂ ਕਰਨ ਦੇਵੇਂਗਾ, ਜਿਸ ਸਬੰਧੀ ਅਸੀਂ ਬੀਡੀਪੀਓ ਖਡੂਰ ਸਾਹਿਬ ਨੂੰ ਲਿਖਤੀ ਦਰਖਾਸਤ ਦੇ ਦਿੱਤੀ ਹੈ,ਇਸ ਮੌਕੇ ਉਨ੍ਹਾਂ ਡਿਪਟੀ ਕਮਿਸਨਰ ਅਤੇ ਡੀਡੀਪੀਓ ਨੂੰ ਗੁਹਾਰ ਲਗਾਈ ਕਿ ਛੱਪੜ ਤੇ ਹੋ ਰਹੇ ਨਜਾਇਜ਼ ਕਬਜੇ ਨੂੰ ਰੋਕਿਆ ਜਾਵੇ, ਇਸ ਮੌਕੇ ਬਲਵਿੰਦਰ ਸਿੰਘ, ਸਕੱਤਰ ਸਿੰਘ, ਜਸਬੀਰ ਸਿੰਘ, ਗੁਰਮੀਤ ਸਿੰਘ, ਰੁਪਿੰਦਰ ਕੌਰ, ਜਸਬੀਰ ਕੌਰ, ਬਲਵਿੰਦਰ ਕੌਰ, ਸੁਖਵਿੰਦਰ ਕੌਰ ਆਦਿ ਹਾਜਰ ਸਨ, ਇਸ ਸਬੰਧੀ ਸਰਪੰਚ ਪ੍ਰਤਾਪ ਸਿੰਘ ਨੇ ਕਿਹਾ ਕਿ ਅਸੀਂ ਛੱਪੜ ਤੇ ਨਜਾਇਜ਼ ਕਬਜਾ ਨਹੀਂ ਕਰ ਰਹੇ, ਉਨ੍ਹਾਂ ਕਿਹਾ ਛੱਪੜ ਬਿਲਕੁਲ ਸੁਕਾ ਹੈ ਪਿੰਡ ਵਿਚ ਸੀਵਰੇਜ ਪਲਾਂਟ ਚੱਲ ਰਿਹਾ ਹੈ, ਇਸ ਲਈ ਗਰੀਬ ਲੋਕਾਂ ਨੂੰ ਸਰਕਾਰ ਦੀ ਸਕੀਮ ਤਹਿਤ ਪੰਜ ਪੰਜ ਮਰਲੇ ਜਗਾ ਦੇਣ ਲਈ ਛੱਪੜ ਵਿਚ ਮਿੱਟੀ ਪਾਈ ਜਾ ਰਹੀ ਹੈ,ਉਨ੍ਹਾਂ ਕਿਹਾ ਕਿ ਛੱਪੜ ਦਾ ਰਕਬਾ ਤਾਂ ਢਾਈ ਏਕੜ ਹੈ ਜਦੋਂ ਕਿ ਮੌਜੂਦਾ ਸਥਿਤੀ ਸਿਰਫ ਇੱਕ ਏਕੜ ਦੇ ਕਰੀਬ ਹੈ ਬਾਕੀ ਰਕਬਾ ਤਾਂ ਪੱਤੀ ਵਾਲਿਆਂ ਨੇ ਨਜਾਇਜ਼ ਕਬਜਾ ਕੀਤਾ ਹੋਇਆ ਹੈ, ਜਿਸ ਨੂੰ ਛਡਾਉਣ ਲਈ ਸਬੰਧਤ ਵਿਭਾਗ ਨੂੰ ਦਰਖਾਸਤ ਦਿੱਤੀ ਜਾ ਰਹੀ ਹੈ, ਇਸ ਸਬੰਧੀ ਬੀਡੀਪੀਓ ਖਡੂਰ ਸਾਹਿਬ ਨਰਿੰਦਰ ਸਿੰਘ ਨੇ ਕਿਹਾ ਕਿ ਮੇਰੇ ਕੋਲ ਕੱਲ ਹੀ ਦਰਖਾਸਤ ਆਈ ਹੈ ਮੌਕਾ ਦੇਖ ਕਿ ਜੋ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ,

Latest News