21 ਵਾਂ ਸਲਾਨਾ ਜੋੜ ਮੇਲਾ ਅਤੇ ਮਹਾਂਮਾਈ ਦਾ ਭਗਵਤੀ ਜਗਰਾਤਾ 31 ਮਿਤੀ ਜੁਲਾਈ ਦਿਨ ਸ਼ੁੱਕਰਵਾਰ ਨੂੰ ਪਿੰਡ ਹੇਰਾਂ ਵਿਖੇ-ਸੰਤ ਬੇਦੀ ਰਾਮ ਜੀ
ਕਪੂਰਥਲਾ 28 ਜੁਲਾਈ ਗੌਰਵ ਮੜੀਆ - ਇੰਟਰਨੈਸ਼ਨਲ ਗੋਲਡ ਮੈਡਲਲਿਸਟ ਮਹਾਮੰਡਲੇਸ਼ਵਰ ਸ਼੍ਰੀ ਸ਼੍ਰੀ 108 ਸੰਤ ਬੇਦੀ ਰਾਮ ਜੀ ਹੇਰਾਂ ਵਾਲਿਆ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦਸਿਆ ਕਿ ਗੁਰੂ ਪੁੰਨਿਆ ਦੇ ਸ਼ੁੱਭ ਮੌਕੇ ਅਤੇ ਸੰਤ ਬਾਬਾ ਸ਼੍ਰੀਮਾਨ 108 ਬਾਬਾ ਕੁਲਵਿੰਦਰ ਸਿੰਘ ਜੀ ਦੇ ਆਸ਼ੀਰਵਾਦ ਸਦਕਾ ਮੇਲਾ ਬਾਬਾ ਜੀ ਖੇਤਰਪਾਲ ਜੀ ਦਾ 21 ਵਾਂ ਸਲਾਨਾ ਜੋੜ ਮੇਲਾ ਅਤੇ ਮਹਾਂਮਾਈ ਦਾ ਭਗਵਤੀ ਜਗਰਾਤਾ 31 ਮਿਤੀ ਜੁਲਾਈ ਦਿਨ ਸ਼ੁੱਕਰਵਾਰ ਨੂੰ ਸਿੱਧ ਪੀਠ ਦਰਬਾਰ ਬਾਬਾ ਖੇਤਰਪਾਲ ਜੀ ,ਪਿੰਡ ਹੇਰਾਂ,ਤਹਿਸੀਲ ਨਕੋਦਰ ਜਿਲਾ ਜਲੰਧਰ ਵਿਖੇ ਸੰਗਤ ਵਲੋ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਮਿਤੀ 29 ਜੁਲਾਈ ਦਿਨ ਬੁੱਧਵਾਰ ਨੂੰ ਸਵ. ਦਾਰਾ ਰਾਮ ਸਹੋਤਾ ਦੀ ਨਿੱਘੀ ਯਾਦ ਵਿੱਚ ਸਵੇਰੇ ਤੋਂ ਦੁਪਹਿਰ ਵਜੇ ਤੱਕ ਫਰੀ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ ਜਿਸ ਵਿਚ ਵਧ ਚੜਕੇ ਲੋਕ ਲਾਹਾ ਲੈਣ ਇਸ ਤੋਂ ਅਲਾਵਾ ਜਗਰਾਤੇ ਵਾਲੇ ਦਿਨ ਠੰਡੇ ਮਿੱਠੇ ਜਲ ਦੀ ਛਬੀਲ ਨਿਰੰਤਰ ਚਲੇਗੀ ਅਤੇ ਤਰਹ ਤਰਹ ਦੇ ਪਕਵਾਨ ਬਣਾਕੇ ਅਟੁੱਟ ਲੰਗਰ ਵੀ ਛਕਾਇਆ ਜਾਵੇਗਾ ਸੋ ਬੇਨਤੀ ਹੈ ਸਾਰੀ ਸੰਗਤ ਵਧ ਚੜਕੇ ਇਸ ਧਾਰਮਿਕ ਸਮਾਗਮ ਚ ਸ਼ਿਰਕਤ ਕਰਨ ਸੰਗਤ ਦੇ ਬੈਠਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਗਰਮੀ ਦਾ ਮੌਸਮ ਦੇਖਦੇ ਹੋਏ ਭਾਰੀ ਮਾਤਰਾ ਚ ਕੂਲਰ ਪੱਖੇ ਅਤੇ ਟੈਂਟ ਦਾ ਬੰਦੋਬਸਤ ਕੀਤਾ ਗਿਆ ਹੈ
Posted By: GURBHEJ SINGH ANANDPURI