ਬਲਾਕ ਤਰਸਿੱਕਾ ਬਚਾਓ ਮੋਰਚਾ" ਵੱਲੋਂ ਸਰਦਾਰ ਸੁਖਰਾਜ ਸਿੰਘ ਮੁੱਛਲ ਦੇ ਪਿਤਾ ਜੀ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ
- ਸੋਗ /ਦੁੱਖ ਦਾ ਪ੍ਰਗਟਾਵਾ
- 23 Oct,2025
ਤਰਸਿੱਕਾ (ਅੰਮ੍ਰਿਤਸਰ): ਸੁਰਜੀਤ ਸਿੰਘ ਖ਼ਾਲਸਾ
"ਬਲਾਕ ਤਰਸਿੱਕਾ ਬਚਾਓ ਮੋਰਚਾ" ਦੇ ਸਰਗਰਮ ਆਗੂ ਅਤੇ ਅਕਾਲੀ ਦਲ ਦੇ ਸਰਕਲ ਪ੍ਰਧਾਨ, ਸਰਦਾਰ ਸੁਖਰਾਜ ਸਿੰਘ ਮੁੱਛਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ । ਉਹਨਾਂ ਸਤਿਕਾਰਯੋਗ ਪਿਤਾ, ਸਰਦਾਰ ਨਾਹਰ ਸਿੰਘ ਜੀ (ਲਗਭਗ 85 ਸਾਲ) ਬੀਤੇ ਸੋਮਵਾਰ ਨੂੰ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਹਨ। ਪਿਤਾ ਜੀ ਦੇ ਅਚਾਨਕ ਵਿਛੋੜੇ ਨਾਲ ਮੁੱਛਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਜਿਸ 'ਤੇ ਸਮੁੱਚੇ ਇਲਾਕੇ ਅਤੇ ਜਥੇਬੰਦੀ ਵੱਲੋਂ ਗਹਿਰੇ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਸਰਦਾਰ ਨਾਹਰ ਸਿੰਘ ਜੀ ਦੀ ਮੌਤ 'ਤੇ "ਬਲਾਕ ਤਰਸਿੱਕਾ ਬਚਾਓ ਮੋਰਚਾ" ਦੀ ਸਮੁੱਚੀ ਲੀਡਰਸ਼ਿਪ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਸਮਾਂ ਸਰਦਾਰ ਸੁਖਰਾਜ ਸਿੰਘ ਮੁੱਛਲ ਅਤੇ ਪਰਿਵਾਰ ਲਈ ਬਹੁਤ ਔਖਾ ਹੈ। ਮੋਰਚੇ ਦੇ ਆਗੂਆਂ ਨੇ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਅਕਾਲ ਪੁਰਖ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਇੱਥੇ ਇਹ ਦੱਸਣਾ ਮਹੱਤਵਪੂਰਨ ਹੈ ਕਿ ਸਰਦਾਰ ਸੁਖਰਾਜ ਸਿੰਘ ਜੀ ਮੁੱਛਲ, ਜੋ ਅਕਾਲੀ ਦਲ ਦੇ ਸਰਕਲ ਪ੍ਰਧਾਨ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ, ਉਹ "ਬਲਾਕ ਤਰਸਿੱਕਾ ਬਚਾਓ ਮੋਰਚਾ" ਦੇ ਵੀ ਇੱਕ ਸਰਗਰਮ ਮੈਂਬਰ ਵਜੋਂ ਲਗਾਤਾਰ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਨੇ ਹਮੇਸ਼ਾ ਸਿਆਸਤ ਤੋਂ ਉੱਪਰ ਉੱਠ ਕੇ ਸਮੇਂ-ਸਮੇਂ 'ਤੇ ਆਪਣੀ ਟੀਮ ਨਾਲ ਸ਼ਮੂਲੀਅਤ ਕਰਕੇ ਇਸ ਮੋਰਚੇ ਨੂੰ ਬਹੁਤ ਵੱਡੀ ਤਾਕਤ ਦਿੱਤੀ ਹੈ। ਮੋਰਚੇ ਦੇ ਆਗੂਆਂ ਨੇ ਉਨ੍ਹਾਂ ਦੇ ਇਸ ਨਿਰਸਵਾਰਥ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਲਈ ਮੋਰਚਾ ਹਮੇਸ਼ਾ ਧੰਨਵਾਦੀ ਰਹੇਗਾ।
ਇਸ ਮੌਕੇ ਦੁੱਖ ਪ੍ਰਗਟਾਉਣ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਸਿਮਰਨਜੀਤ ਸਿੰਘ ਤਰਸਿੱਕਾ, ਮਨਦੀਪ ਸਿੰਘ ਧਰਦਿਉ, ਹਰਜੀਤ ਸਿੰਘ ਗੋਲੂ, ਨਿਸ਼ਾਨ ਸਿੰਘ ਜੰਡ, ਕਾਬਲ ਸਿੰਘ ਤਰਸਿੱਕਾ, ਬਲਜੀਤ ਸਿੰਘ ਲਾਲੀ ਪ੍ਰਧਾਨ, ਸ਼ਿਵਰਾਜ ਸਿੰਘ ਪ੍ਰਧਾਨ, ਚੇਅਰਮੈਨ ਮਨਜੀਤ ਸਿੰਘ, ਮਨਜੀਤ ਸਿੰਘ ਪੰਚਾਇਤ ਮੈਂਬਰ, ਨਰਿੰਦਰ ਸਿੰਘ ਸ਼ਾਹ, ਨਛੱਤਰ ਸਿੰਘ ਮੈਂਬਰ ਪੰਚਾਇਤ, ਤਰਸੇਮ ਸਿੰਘ ਗ੍ਰੰਥੀ, ਸਰਬਜੀਤ ਸਿੰਘ ਕਾਲਾ, ਆਜਾਦਵਿੰਦਰ ਸਿੰਘ ਜੀ ਸੋਭਾ, ਹਰਮੀਤ ਸਿੰਘ ਬੱਬੂ, ਬਲਵਿੰਦਰ ਸਿੰਘ ਬਿੱਲਾ, ਬਲਜੀਤ ਸਿੰਘ ਨੰਬਰਦਾਰ, ਅਜਮੇਰ ਸਿੰਘ ਨੰਬੜਦਾਰ, ਦਿਲਬਾਗ ਸਿੰਘ ਸ਼ਾਹ, ਜਸਪਾਲ ਸਿੰਘ ਸ਼ਾਹ, ਬਲਵੰਤ ਸਿੰਘ ਬਾਬੇ, ਗਗਨਦੀਪ ਸਿੰਘ ਰਸੂਲਪੁਰ, ਮਲਕੀਤ ਸਿੰਘ ਸਰਜਾ ਸਾਬਕਾ ਸਰਪੰਚ , ਤਲਵਿੰਦਰ ਸਿੰਘ ਯੋਧਾਨਗਰੀ , ਜਰਨੈਲ ਸਿੰਘ ਚੇਅਰਮੈਨ ਐਗਰੋਫੈਡ, ਕੰਵਲ ਰਸੂਲਪੁਰ, ਸੁਖਵੰਤ ਸਿੰਘ ਕੋਟ ਖਹਿਰਾ ਆਦਿ ਬਹੁਤ ਸਾਰੇ ਮੋਰਚੇ ਦੇ ਆਗੂ ਅਤੇ ਪਤਵੰਤੇ ਸ਼ਾਮਲ ਸਨ।
Posted By:
GURBHEJ SINGH ANANDPURI
Leave a Reply