Nazrana Times

ਪੰਜਾਬੀ

ਪੰਜਾਬ ਦੀ ਮਿੱਟੀ ਨਾਲ ਜੁੜੀ ਇੱਕ ਇਮੋਸ਼ਨ ਤੇ ਐਕਸ਼ਨ ਭਰਪੂਰ ਫ਼ਿਲਮ ‘ਖਿਡਾਰੀ’

20 Jan, 2025 05:30 AM

ਹਿੰਦੀ ਸਿਨੇਮਾ ਵਾਂਗ ਹੁਣ ਪੰਜਾਬੀ ਸਿਨਮਾ ਵਿੱਚ ਵੀ ਵੱਡਾ ਬਦਲਾਅ ਆ ਰਿਹਾ ਹੈ।ਪੰਜਾਬੀ ਸਿਨਮਾ ਨਾਲ ਜੁੜੇ ਨੌਜਵਾਨ ਫ਼ਿਲਮ ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਵੱਖਵੱਖ ਨਵੇਂ ਵਿਿਸ਼ਆਂ ਨੂੰ ਲੈ ਕੇ ਤਜਰਬੇ ਕਰ ਰਹੇ ਹਨ। ਇਨ੍ਹਾਂ ਨਵੇਂ ਤਜ਼ਰਬਿਆਂ ਦੀ ਲੜੀ'ਚ ਹੀ ਦਰਸ਼ਕਾਂ ਨੂੰ ਇਕ ਇਮੋਸ਼ਨ, ਡਰਾਮਾ ਅਤੇ ਜ਼ਬਰਦਸਤ ਐਕਸ਼ਨ ਵਾਲੀ  ਮਨੋਰੰਜਨਭਰਪੂਰ ਪੰਜਾਬੀ ਫ਼ਿਲਮ 'ਖਿਡਾਰੀ' 9 ਫਰਵਰੀ ਨੂੰ ਦੇਖਣ ਨੂੰ ਮਿਲੇਗੀ।'ਜੀਐਫਐਮਫਿਲਮਜ਼' ਅਤੇ 'ਰਵੀਜਿੰਗ ਇੰਟਰਟੇਨਮੈਂਟ' ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿੱਚਅਦਾਕਾਰ ਤੇ ਗਾਇਕ ਗੁਰਨਾਮ ਭੁੱਲਰ, ਅਦਾਕਾਰ ਕਰਤਾਰ ਚੀਮਾ ਅਤੇ ਟੀਵੀਅਦਾਕਾਰਾ ਸੁਰਭੀ ਜਯੋਤੀ ਇਕੱਠੇ ਸਕ੍ਰੀਨ ਸਾਂਝੀ ਕਰਦੇ ਨਜ਼ਰ ਆਉਣਗੇ।ਸੁਰਭੀ ਜੋਤੀਹੁਣ ਤੱਕ ਅਨੇਕਾਂ ਹੀ ਪੰਜਾਬੀ ਅਤੇ ਹਿੰਦੀ ਟੀਵੀ ਸੀਰੀਅਲਾਂ ਵਿੱਚ ਕੰਮ ਕਰ ਚੁੱਕੀ ਹੈ।ਗੁਰਨਾਮ ਭੁੱਲਰ ਆਪਣੀਆਂ ਹੁਣ ਤੱਕ ਆਈਆਂ ਫਿਲਮਾਂ ‘ਚ ਰੋਮਾਂਟਿਕ ਕਿਰਦਾਰਨਿਭਾਉਂਦੇ ਨਜ਼ਰ ਆਏ ਹਨ ਪਰ ਹੁਣ ਉਹ ਫਿਲਮ 'ਖਿਡਾਰੀ' 'ਚ ਇਕ ਵੱਖਰੇ ਰੂਪ 'ਚਨਜ਼ਰ ਆਉਣਗੇ ਅਤੇ ਉਹ ਇੱਕ ਰੈਸਲਰ ਦਾ ਰੋਲ ਅਦਾ ਕਰ ਕਰਨਗੇ।ਨਿਰਦੇਸ਼ਕਮਾਨਵ ਸ਼ਾਹ ਵੱਲੋਂ ਨਿਰਦੇਸ਼ਿਤ ਇਸ ਫਿਲਮ ਗੁਰਨਾਮ ਭੁੱਲਰ ਅਤੇ ਸੁਰਭੀ ਜਯੋਤੀ ਤੋਂਇਲਾਵਾ ਕਰਤਾਰ ਚੀਮਾ, ਪ੍ਰਭ ਗਰੇਵਾਲ, ਲਖਵਿੰਦਰ ਲੱਖਾ, ਨਵਦੀਪ ਕਲੇਰ ਤੇ ਮਨਜੀਤਸਿੰਘ ਆਦਿ ਕਲਾਕਾਰ ਨਜ਼ਰ ਆਉਣਗੇ।ਨਿਰਦੇਸ਼ਕ ਮਾਨਵ ਸ਼ਾਹ ਇਸ ਤੋਂ ਪਹਿਲਾਂ'ਸਿਕੰਦਰ 2', 'ਜੱਟ ਬ੍ਰਦਰਜ਼' ਅਤੇ 'ਅੜਬ ਮੁਟਿਆਰਾਂ' ਵਰਗੀਆਂ ਕਈ ਸੁਪਰ-ਡੁਪਰਹਿੱਟ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।ਨਿਰਮਾਤਾ ਪਰਮਜੀਤ ਸਿੰਘ, ਰਵੀਸ਼ਅਬਰੋਲ, ਅਕਸ਼ਦੀਪ ਚੈਲੀ ਤੇ ਗਗਨਦੀਪ ਚੈਲੀ ਵਲੋਂ ਪ੍ਰੋਡਿਊਸ ਇਸ ਫ਼ਿਲਮ ਦੀਕਹਾਣੀ ਤੇ ਸਕ੍ਰੀਨਪਲੇਅ ਧੀਰਜ ਕੇਦਾਰਨਾਥ ਰਤਨ ਨੇ ਲਿਖੀ ਹੈ ਜੋ ਕਿ ਆਮ ਪੰਜਾਬੀਫ਼ਿਲਮਾਂ ਦੀਆਂ ਕਹਾਣੀਆਂ ਤੋਂ ਬਿਲਕੁੱਲ ਹੱਟ ਕੇ ਹੋਵੇਗੀ ਅਤੇ ਦਰਸ਼ਕਾਂ ਨੂੰ ਇਸ ਫਿਲਮ‘ਚ ਇਕ ਅਲੱਗ ਕਹਾਣੀ ਦੇਖਣ ਨੂੰ ਮਿਲੇਗੀ ਕਿ ਕਿਵੇਂ ਇਕ ਬੰਦਾ ਮੈਦਾਨ ਦੀ ਖੇਡ ਦੇਨਾਲ-ਨਾਲ ਜ਼ਿੰਦਗੀ ਦੀ ਖੇਡ ਵੀ ਖੇਡਦਾ ਹੈ।ਇਸ ਫਿਲਮ ਵਿੱਚ ਇਕ ਖਿਡਾਰੀ ਦੀਜਿੰਦਗੀ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ ਅਤੇ ਕਰਤਾਰ ਚੀਮਾ ਤੇ ਗੁਰਨਾਮ ਭੁੱਲਰ ਦੋਵੇਂਹੀ ਕੁਸ਼ਤੀ ਦੇ ਖਿਡਾਰੀਆਂ ਦਾ ਕਿਰਦਾਰ ਨਿਭਾ ਰਹੇ ਹਨ।ਡਾਇਲਾਗ ਲੇਖਨ ਧੀਰਜਰਤਨ ਦੇ ਨਾਲ-ਨਾਲ ਗੁਰਪ੍ਰੀਤ ਭੁੱਲਰ ਅਤੇ ਜਿੰਮੀ ਰਾਮਪਾਲ ਵੱਲੋਂ ਕੀਤਾ ਗਿਆ ਹੈ। ਜਿੰਦ ਜਵੰਦਾ 946382800 

Posted By: GURBHEJ SINGH ANANDPURI

Latest News

Loading…
Loading the web debug toolbar…
Attempt #