ਗੁਰਦੁਆਰਾ ਭੱਠ ਸਾਹਿਬ ਪੱਟੀ ਵਿਖੇ ਕਰਵਾਏ ਦਸਤਾਰ ਦੁਮਾਲਾ ਅਤੇ ਪੇਂਟਿੰਗ ਮੁਕਾਬਲੇ
- ਗੁਰਬਾਣੀ-ਇਤਿਹਾਸ
- 06 Oct,2025
ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਸੇਵਾ ਨਿਭਾਉਣ ਵਾਲੀਆਂ ਸੰਸਥਾਵਾਂ ਅਤੇ ਪੱਤਰਕਾਰਾਂ ਦਾ ਕੀਤਾ ਗਿਆ ਸਨਮਾਨ
ਰਾਕੇਸ਼ ਨਈਅਰ ਚੋਹਲਾ
ਪੱਟੀ,/ਤਰਨਤਾਰਨ,6 ਅਕਤੂਬਰ
ਸੂਰਬੀਰ ਯੋਧੇ,ਗੁਰੂ ਭੈ ਭਾਵਨੀ ਵਿੱਚ ਜੀਵਨ ਬਸਰ ਕਰਨ ਵਾਲੇ ਗੁਰਸਿੱਖ ਬਾਬਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਬਾਬਾ ਅਵਤਾਰ ਸਿੰਘ ਜੀ ਮੁਖੀ ਦਲ ਪੰਥ ਬਾਬਾ ਬਿਧੀ ਚੰਦ ਜੀ ਸੁਰ ਸਿੰਘ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਭੱਠ ਸਾਹਿਬ ਪੱਟੀ ਵਿਖੇ ਬੱਚਿਆਂ ਦੇ ਦਸਤਾਰ ਦੁਮਾਲਾ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਬਾਬਾ ਬਸਤਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੈਰੋ,ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੈਂਡਰੀ ਪਬਲਿਕ ਸਕੂਲ,ਆਰੀਆ ਗਰਲਜ ਸਕੂਲ,ਜੈਨ ਮਾਡਲ ਸਕੂਲ,ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੇ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੀਆਂ,ਦੂਨ ਪਬਲਿਕ ਸਕੂਲ, ਕੈਂਬਰਿਜ ਸਕੂਲ ਪੱਟੀ ਦੇ ਲਗਭਗ 200 ਤੋਂ ਵੱਧ ਬੱਚਿਆਂ ਅਤੇ ਸੰਗਤਾਂ ਨੇ ਭਾਗ ਲਿਆ।ਦਸਤਾਰ ਦੁਮਾਲਾ ਮੁਕਾਬਲੇ ਵਿੱਚ ਬੱਚਿਆਂ ਦੇ ਚਾਰ ਗਰੁੱਪ ਅਤੇ ਪੇਂਟਿੰਗ ਮੁਕਾਬਲੇ ਵਿੱਚ ਦੋ ਗਰੁੱਪ ਬਣਾਏ ਗਏ।ਹਰੇਕ ਗਰੁੱਪ ਵਿੱਚੋਂ ਪਹਿਲੇ,ਦੂਸਰੇ ਅਤੇ ਤੀਸਰੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ ਕੱਪ,ਦਸਤਾਰਾਂ ਅਤੇ ਧਾਰਮਿਕ ਸਾਹਿਤ ਨਾਲ ਸਨਮਾਨਿਤ ਕੀਤਾ ਗਿਆ।ਬਾਕੀ ਹਰੇਕ ਭਾਗ ਲੈਣ ਵਾਲੇ ਬੱਚੇ ਨੂੰ ਮੈਡਲ ਅਤੇ ਧਾਰਮਿਕ ਸਾਹਿਤ ਦੇ ਕੇ ਹੌਸਲਾ ਅਫਜਾਈ ਕੀਤੀ ਗਈ।ਇਸ ਪ੍ਰੋਗਰਾਮ ਵਿੱਚ ਉਚੇਚੇ ਤੌਰ 'ਤੇ ਬਾਬਾ ਅਵਤਾਰ ਸਿੰਘ ਜੀ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਖੁਸ਼ਵਿੰਦਰ ਸਿੰਘ ਭਾਟੀਆ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ।ਉਹਨਾਂ ਨੇ ਬੱਚਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਹਾਨ ਗੁਰਸਿੱਖ ਭਾਈ ਬਿਧੀ ਚੰਦ ਜੀ ਦਾ ਜੀਵਨ ਗੁਰ ਉਪਦੇਸ਼ਾਂ ਨੂੰ ਸੁਣ ਕੇ,ਆਪਣੇ ਜੀਵਨ ਵਿੱਚ ਧਾਰਨ ਕਰਨ ਦੇ ਨਾਲ ਬਦਲਿਆ।ਬੱਚੇ ਦੀ ਜ਼ਿੰਦਗੀ ਵਿੱਚ ਸੰਗਤ ਦਾ ਬਹੁਤ ਵੱਡਾ ਰੋਲ ਹੁੰਦਾ ਹੈ।ਚੰਗੀ ਸੰਗਤ ਬੱਚੇ ਦੀ ਜ਼ਿੰਦਗੀ ਨੂੰ ਗੁਰੂ ਆਸ਼ੇ ਅਨੁਸਾਰ ਜੀਵਨ ਬਸਰ ਕਰਨ ਲਈ ਪ੍ਰੇਰਤ ਕਰਦੀ ਹੈ ਅਤੇ ਮਾੜੀ ਸੰਗਤ ਮਨੁੱਖ ਦੇ ਜੀਵਨ ਨੂੰ ਕੁਰਾਹੇ ਪਾ ਦਿੰਦੀ ਹੈ।ਭਾਈ ਬਿਧੀ ਚੰਦ ਗੁਰੂ ਜੀ ਦੇ ਗੁਰਸਿੱਖ ਲੱਧਾ ਪਰਉਪਕਾਰੀ ਜੀ ਦੇ ਰਾਹੀਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਮਿਲੇ ਅਤੇ ਉਹਨਾਂ ਦੇ ਜੀਵਨ ਤੋਂ ਐਸਾ ਪ੍ਰਭਾਵਿਤ ਹੋਏ ਕਿ ਉਹਨਾਂ ਪੱਕੇ ਤੌਰ 'ਤੇ ਸਿੱਖੀ ਧਾਰਨ ਕਰ ਲਈ।ਫਿਰ ਮਰਦੇ ਦਮ ਤੱਕ ਗੁਰੂ ਦਾ ਪੱਲਾ ਕਦੇ ਵੀ ਨਹੀਂ ਛੱਡਿਆ,ਇਸ ਲਈ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਨ ਤੌਰ ਤੇ ਭਰੋਸਾ ਅਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ।ਸੁਸਾਇਟੀ ਵੱਲੋਂ ਭਾਈ ਜਗਜੀਤ ਸਿੰਘ ਅਹਿਮਦਪੁਰ,ਮੀਤ ਸਕੱਤਰ ਭਾਈ ਹਰਚਰਨ ਸਿੰਘ ਉਬੋਕੇ,ਦਸਤਾਰ ਮੁਕਾਬਲੇ ਕੋਆਰਡੀਨੇਟਰ ਹਰਪ੍ਰੀਤ ਸਿੰਘ ਪੱਟੀ,ਵਾਈਸ ਕੋਆਰਡੀਨੇਟਰ ਅਕਾਸ਼ਦੀਪ ਸਿੰਘ ਪੱਟੀ,ਵਜ਼ੀਰ ਸਿੰਘ ਆਸਲ ਪਹੁੰਚੇ ਅਤੇ ਉਹਨਾਂ ਨੇ ਬਹੁਤ ਹੀ ਸੁਚੱਜੇ ਤਰੀਕੇ ਨਾਲ ਬੱਚਿਆਂ ਦੇ ਦਸਤਾਰ ਦੁਮਾਲਾ ਮੁਕਾਬਲੇ ਕਰਵਾਏ।ਪੇਂਟਿੰਗ ਮੁਕਾਬਲੇ ਦੇ ਵਿੱਚ ਆਪਣੇ ਵਿਸ਼ੇ ਵਿੱਚ ਮਾਹਰ ਚਮਕੌਰ ਸਿੰਘ ਵੱਲੋਂ ਜੱਜਮੈਂਟ ਦੀ ਭੂਮਿਕਾ ਬਾਖੂਬੀ ਨਿਭਾਈ ਗਈ।ਇਨ੍ਹਾਂ ਸਮਾਗਮਾਂ ਵਿੱਚ ਸੁਸਾਇਟੀ ਦੀ ਆਵਾਜ਼ ਨੂੰ ਵਿਸ਼ਵ ਦੇ ਵੱਖ-ਵੱਖ ਕੋਨਿਆਂ ਵਿੱਚ ਪਹੁੰਚਾਉਣ ਵਾਲੇ ਪੱਤਰਕਾਰ ਅਜੀਤ ਸਿੰਘ ਘਰਿਆਲਾ, ਕੁਲਵਿੰਦਰ ਪਾਲ ਸਿੰਘ ਕਾਲੇਕੇ, ਕੁਲਦੀਪ ਸਿੰਘ ਕੇ ਪੀ ਗਿੱਲ,ਸੌਰਵ ਕੁਮਾਰ,ਬੱਲੂ ਮਹਿਤਾ, ਹਰਭਜਨ ਸਿੰਘ, ਪਵਨ ਕੁਮਾਰ, ਕਵਲਜੀਤ ਸਿੰਘ ਬੇਗੇਪੁਰ ਅਤੇ ਭਾਈ ਬਲਵੀਰ ਸਿੰਘ ਖਾਲਸਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ।ਇਸ ਦੇ ਨਾਲ ਹੀ ਕੁਦਰਤੀ ਵਰਤਾਰੇ ਅਨੁਸਾਰ ਜੋ ਪੰਜਾਬ ਵਿੱਚ ਹੜਾਂ ਦੀ ਸਥਿਤੀ ਬਣੀ ਉਸ ਦੌਰਾਨ ਮਨੁੱਖਤਾ ਦੇ ਦੁੱਖ ਅਤੇ ਮੁਸੀਬਤ ਵਿੱਚ ਖੜਨ ਵਾਲੀਆਂ ਪੱਟੀ ਦੀਆਂ ਸੁਸਾਇਟੀਆਂ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ,ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ,ਬਾਬਾ ਦੀਪ ਸਿੰਘ ਕੀਰਤਨ ਦਰਬਾਰ ਸੁਸਾਇਟੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਪੱਟੀ ਦੇ ਮੁਖੀਆਂ ਨੂੰ ਇਸ ਸੁਚੱਜੇ ਕਾਰਜ ਲਈ ਸਨਮਾਨ ਕਰਨ ਦਾ ਯਤਨ ਕੀਤਾ ਗਿਆ।ਇਸ ਮੌਕੇ ਸੋਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ,ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ,ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ,ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ,ਖਜਾਨਚੀ ਭਾਈ ਗੁਰਜੰਟ ਸਿੰਘ ਭਿੱਖੀਵਿੰਡ ਅਤੇ ਜ਼ਿਲ੍ਹਾ ਕੋਆਰਡੀਨੇਟਰ ਭਾਈ ਮਨਦੀਪ ਸਿੰਘ ਘੋਲੀਆਂ ਕਲਾਂ ਵੱਲੋਂ ਸਹਿਯੋਗ ਦੇਣ ਵਾਲੀਆਂ ਸ਼ਖਸ਼ੀਅਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਭਵਿੱਖ ਵਿੱਚ ਇਹਨਾਂ ਚੰਗੇਰੇ ਕਾਰਜਾਂ ਦੇ ਲਈ ਕਿਸੇ ਤਰ੍ਹਾਂ ਸਹਿਯੋਗ ਕਰਨ ਲਈ ਬੇਨਤੀ ਕੀਤੀ।ਇਸ ਮੌਕੇ ਸੋਸਾਇਟੀ ਦੇ ਸਮੂਹ ਵੀਰ,ਭਾਈ ਗੁਰਮੀਤ ਸਿੰਘ, ਲਖਵਿੰਦਰ ਸਿੰਘ,ਮਲਕੀਤ ਸਿੰਘ, ਮਾਸਟਰ ਗੁਰਵਿੰਦਰ ਸਿੰਘ,ਜੱਸਾ ਸਿੰਘ,ਜਗਰੂਪ ਸਿੰਘ,ਇੰਟਰਨੈਸ਼ਨਲ ਦਸਤਾਰ ਕੋਚ ਗੁਰਦੇਵ ਸਿੰਘ, ਗਿਆਨੀ ਜਗਵੀਰ ਸਿੰਘ,ਹੈਡ ਗ੍ਰੰਥੀ ਗੁਰਦੁਆਰਾ ਭੱਠ ਸਾਹਿਬ ਗਿਆਨੀ ਮਾਨ ਸਿੰਘ ਅਤੇ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Posted By:
GURBHEJ SINGH ANANDPURI
Leave a Reply