ਗੁਰਦੁਆਰਾ ਕਿਲ੍ਹਾ ਸਾਹਿਬ ਵਿਖੇ ਮਹੰਤ ਬਾਬਾ ਅਨੂਪ ਸਿੰਘ ਦੀ ਹੋਈ ਦਸਤਾਰਬੰਦੀ
- ਧਾਰਮਿਕ/ਰਾਜਨੀਤੀ
- 16 Oct,2025
ਵੱਡੀ ਗਿਣਤੀ 'ਚ ਸੰਤ ਮਹਾਂਪੁਰਸ਼ ਹਾਜ਼ਰ ਹੋਏ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਖਡੂਰ ਸਾਹਿਬ,14 ਅਕਤੂਬਰ
ਗੁਰਦੁਆਰਾ ਸ੍ਰੀ ਕਿਲਾ ਸਾਹਿਬ ਸਮਾਧ ਭਾਈ ਧਿਆਨ ਸਿੰਘ ਜੀ ਪਿੰਡ ਭੈਲ ਢਾਏ ਵਾਲਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਮਹੰਤ ਬਾਬਾ ਅਨੂਪ ਸਿੰਘ ਜੀ ਦੀ ਦਸਤਾਰਬੰਦੀ ਕਾਰ ਸੇਵਾ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਅਤੇ ਨਿਰਮਲੇ ਸੰਤ ਬਾਬਾ ਰੇਸ਼ਮ ਸਿੰਘ ਪਟਿਆਲੇ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤੀ ਗਈ।ਇਸ ਮੌਕੇ ਮਹੰਤ ਬਾਬਾ ਅਨੂਪ ਸਿੰਘ ਨੇ ਗੁਰਦੁਆਰਾ ਕਿਲਾ ਸਾਹਿਬ ਵਿਖੇ ਪਹੁੰਚੀਆ ਹੋਈਆਂ ਸੰਪਰਦਾਵਾਂ ਅਤੇ ਸਤਿਕਾਰ ਯੋਗ ਮਹਾਂਪੁਰਸ਼ਾਂ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਉਹ ਸੰਗਤਾਂ ਦੇ ਸਹਿਯੋਗ ਨਾਲ ਮਿਲ਼ੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਵਚਨਬੱਧ ਹਨ । ਇਸ ਮੌਕੇ ਮਹੰਤ ਬਾਬਾ ਰੇਸ਼ਮ ਸਿੰਘ ਸੇਖਵਾਂ,ਬਾਬਾ ਹਾਕਮ ਸਿੰਘ ਜੀ ਗੰਡਾ ਸਿੰਘ ਵਾਲੇ,ਮਹੰਤ ਅਮਰੀਕ ਸਿੰਘ ਅੰਮ੍ਰਿਤਸਰ,ਮਹੰਤ ਸਤਨਾਮ ਸਿੰਘ ਮੋਗਾ,ਮਹੰਤ ਚਮਕੌਰ ਸਿੰਘ ਪੰਜ ਗਰਾਈ,ਮਹੰਤ ਜਗਰਾਜ ਸਿੰਘ ਨੈਣੇਵਾਲ,ਮਹੰਤ ਦੀਪਕ ਸਿੰਘ ਦੌਧਰ ਵਾਲੇ,ਮਹੰਤ ਚਰਨਜੀਤ ਸਿੰਘ,ਮਹੰਤ ਸੁੰਦਰ ਦਾਸ ਪੰਜ ਗਰਾਈ,ਮਹੰਤ ਸੁਖਪ੍ਰੀਤ ਸਿੰਘ,ਮਹੰਤ ਜਸਪਾਲ ਸਿੰਘ, ਮਹੰਤ ਸ਼ਿਆਮ ਸੁੰਦਰ,ਮਹੰਤ ਬੈਦ ਜੀ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੈਲ,ਉੱਪ ਪ੍ਰਧਾਨ ਹਰਜੀਤ ਸਿੰਘ ਨੂਰਪੁਰ ਜੱਟਾਂ,ਸੈਕਟਰੀ ਗੁਰਪ੍ਰਤਾਪ ਸਿੰਘ,ਖਜਾਨਚੀ ਦਲਜੀਤ ਸਿੰਘ,ਸਰਪੰਚ ਗੁਰਦਿਆਲ ਸਿੰਘ,ਹਰਜੀਤ ਸਿੰਘ ਮੈਂਬਰ ਪੰਚਾਇਤ, ਗੁਰਨਿਸਾਨ ਸਿੰਘ ਮੈਂਬਰ ਪੰਚਾਇਤ, ਹਰਜਿੰਦਰ ਕੌਰ ਮੈਂਬਰ ਪੰਚਾਇਤ ਅਤੇ ਨਗਰ ਦੀਆਂ ਸੰਗਤਾਂ ਹਾਜ਼ਰ ਸਨ।
Posted By:
GURBHEJ SINGH ANANDPURI
Leave a Reply