ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਕੇ ਘਰ ਘਰ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਪੁਛ ਕੇ ਉਹਨਾਂ ਦਾ ਹੱਲ ਵੀ ਕੀਤਾ ਜਾਵੇਗਾ।
- ਰਾਜਨੀਤੀ
- 30 Jan, 2026 04:32 PM (Asia/Kolkata)
ਵਿਕਾਸ ਪੱਖੋਂ ਪਛੜਿਆ ਟਾਂਗਰਾ ਪਿੰਡ ਨੂੰ ਬਹੁਤ ਜਲਦੀ ਇਕ ਮਾਡਲ ਬਣਾਇਆ ਜਾਵੇਗਾ-ਹਰਭਜਨ ਸਿੰਘ ਈ ਟੀ ਓ
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਆਮ ਅਦਮੀ ਪਾਰਟੀ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਤਕਰੀਬਨ ਪੂਰੇ ਕਰ ਦਿਤੇ ਹਨ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕੈਬਨਿਟ ਸ੍ਰ ਹਰਭਜਨ ਸਿੰਘ ਈ ਟੀ ਓ ਨੇ ਟਾਂਗਰਾ ਪਿੰਡ ਦੀ ਪੰਚਾਇਤ ਕੋਲੌਂ ਪਿੰਡ ਦੇ ਵਿਕਾਸ ਦੇ ਰਹਿੰਦੇ ਕੰਮਾਂ ਦੀ ਜਾਣਕਾਰੀ ਪ੍ਰਾਪਤ ਕਰਦਿਆਂ ਕਿਹਾ ਕਿ ਵਿਕਾਸ ਦੇ ਰਹਿੰਦੇ ਕੰਮ ਬਹੁਤ ਜਲਦੀ ਕਰਵਾਏ ਜਾਣਗੇ।ਪਿੰਡ ਟਾਂਗਰਾ ਦੀ ਪੰਚਾਇਤ ਸਰਪੰਚ ਲਖਵਿੰਦਰ ਕੌਰ ਚਾਹਲ ਨੇ ਦੱਸਿਆ ਬਹੁਤ ਲੰਮੇ ਤੋਂ ਲੋਕਾਂ ਦੀ ਮੁਖ ਮੁਸ਼ਕਲ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਦੀ ਹੈ।ਪਿਛਲੀਆਂ ਸਰਕਾਰਾਂ ਵਲੋਂ ਲਾਰੇ ਲੱਪੇ ਲਗਾਏ ਜਾਂਦੇ ਰਹੇ ਹਨ ਪਰ ਇਸ ਮੁਸ਼ਕਲ ਦਾ ਕੋਈ ਹੱਲ ਨਹੀਂ ਕੀਤਾ।ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਤੋਂ ਵੀ ਮੁਖ ਤੌਰ ਤੇ ਗੰਦੇ ਪਾਣੀ ਦੇ ਨਿਕਾਸ ਦਾ ਸਦੀਵੀ ਹੱਲ ਕਰਵਾਉਣ ਦੀ ਮੰਗ ਕੀਤੀ ਗਈ ਹੈ।ਹਰਭਜਨ ਸਿੰਘ ਈ ਟੀ ਓ ਵੱਲੋਂ ਕਈ ਚਿਰਾਂ ਤੋਂ ਲਟਕਦੇ ਕੰਮ ਪੂਰੇ ਕਰਵਾਏ ਗਏ ਹਨ।ਸ੍ਰ ਹਰਭਜਨ ਸਿੰਘ ਈ ਟੀ ਓ ਨੇ ਪੰਚਾਇਤ ਨੂੰ ਵਿਸ਼ਵਾਸ ਦਿਵਇਆ ਕਿ ਗੰਦੇ ਪਾਣੀ ਦੇ ਨਿਕਾਸ ਦਾ ਕੰਮ ਵੀ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇਗਾ।ਇਸ ਸਮੇਂ ਪਿੰਡ ਦੇ ਕੋਆਰਡੀਨੇਟਰ ਇਕਬਾਲ ਸਿੰਘ ਚਾਹਲ,ਸ੍ਰੀ ਮਤੀ ਸ਼ਸ਼ੀ ਮੈਂਬਰ ਪੰਚਾਇਤ ਆਦਿ ਹਾਜਰ ਸਨ।
Leave a Reply