ਡੇਹਰੀਵਾਲ ਵਿੱਚ ਘਰ ਅੰਦਰ ਦਾਖਲ ਹੋ ਕੇ ਫਾਇਰਿੰਗ — ਪੁਲਿਸ ਨੇ ਕਈਆਂ ਖ਼ਿਲਾਫ਼ ਮਾਮਲਾ ਦਰਜ ਕੀਤਾ

ਡੇਹਰੀਵਾਲ ਵਿੱਚ ਘਰ ਅੰਦਰ ਦਾਖਲ ਹੋ ਕੇ ਫਾਇਰਿੰਗ — ਪੁਲਿਸ ਨੇ ਕਈਆਂ ਖ਼ਿਲਾਫ਼ ਮਾਮਲਾ ਦਰਜ ਕੀਤਾ

ਤਰਸਿੱਕਾ, 7 ਅਕਤੂਬਰ ,ਸੁਰਜੀਤ ਸਿੰਘ ਖ਼ਾਲਸਾ 

ਵੇਰਵਾ
  • ਘਟਨਾ ਦੀ ਤਾਰੀਖ਼ 5 ਅਕਤੂਬਰ 2025
  • ਸਥਾਨ ਡੇਹਰੀਵਾਲ, ਥਾਣਾ ਤਰਸਿੱਕਾ
  • ਸ਼ਿਕਾਇਤਕਰਤਾ ਕੁਲਦੀਪ ਸਿੰਘ ਉਰਫ ਮੀਣਾ ਪੁੱਤਰ ਮਨਜੀਤ ਸਿੰਘ
  • ਦੋਸ਼ੀ ਅਕਾਸ਼ਦੀਪ ਸਿੰਘ, ਰਮਨਦੀਪ ਸਿੰਘ, ਬਲਬੀਰ ਸਿੰਘ, ਕਾਲੂ ਤੇ 2-3 ਅਣਪਛਾਤੇ
  • ਵਰਤੀ ਗਈ ਗੱਡੀ ਵਰਨਾ ਕਾਰ PB02DH-1022
  • ਦਰਜ ਮਾਮਲਾ ਨੰਬਰ 98/2025
  • ਲਾਗੂ ਧਾਰਾਵਾਂ 333,125,324(4)(5),351(1)(3),191(3),190 ਭੰਸ਼, 25-54-59 ਆਰਮਜ਼ ਐਕਟ
  • ਪੁਲਿਸ ਕਾਰਵਾਈ ਛਾਪੇਮਾਰੀ ਜਾਰੀ, ਖੁਫੀਆ ਸਰੋਤ ਤਾਇਨਾਤ

 ਥਾਣਾ ਤਰਸਿੱਕਾ ਦੇ ਮੁੱਖ ਅਫਸਰ ਬਲਵਿੰਦਰ ਸਿੰਘ ਬਾਜਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 5 ਅਕਤੂਬਰ 2025 ਨੂੰ ਪੁੱਲ ਸੂਆ ਡੇਹਰੀਵਾਲ ਨੇੜੇ ਗਸ਼ਤ ਦੌਰਾਨ ਕੁਲਦੀਪ ਸਿੰਘ ਉਰਫ ਮੀਣਾ ਪੁੱਤਰ ਮਨਜੀਤ ਸਿੰਘ ਵਾਸੀ ਡੇਹਰੀਵਾਲ ਵਲੋਂ ਇਕ ਗੰਭੀਰ ਘਟਨਾ ਬਾਰੇ ਬਿਆਨ ਦਰਜ ਕਰਵਾਇਆ ਗਿਆ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਸਵੇਰੇ ਲਗਭਗ 4 ਵਜੇ ਅਕਾਸ਼ਦੀਪ ਸਿੰਘ ਪੁੱਤਰ ਪ੍ਰਗਟ ਸਿੰਘ, ਰਮਨਦੀਪ ਸਿੰਘ ਪੁੱਤਰ ਅਮਰੀਕ ਸਿੰਘ, ਬਲਬੀਰ ਸਿੰਘ ਪੁੱਤਰ ਬਲਦੇਵ ਸਿੰਘ (ਸਾਰੇ ਵਾਸੀ ਡੇਹਰੀਵਾਲ), ਕਾਲੂ ਪੁੱਤਰ ਗੁਰਜੀਤ ਸਿੰਘ ਵਾਸੀ ਤਾਰਪੁਰ ਥਾਣਾ ਮੱਤੇਵਾਲ ਅਤੇ 2-3 ਅਣਪਛਾਤੇ ਵਿਅਕਤੀ ਸਾਡੇ ਘਰ ਦਾ ਮੁੱਖ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ ਅਤੇ ਫਾਇਰਿੰਗ ਕੀਤੀ।
ਉਨ੍ਹਾਂ ਨੇ ਇੱਟਾਂ ਤੇ ਰੋੜਿਆਂ ਨਾਲ ਹਮਲਾ ਕੀਤਾ। ਜਦੋਂ ਪਰਿਵਾਰ ਵਲੋਂ ਰੌਲਾ ਰੱਪਾ ਪਾਇਆ ਗਿਆ ਤਾਂ ਸਾਰੇ ਹਮਲਾਵਰ ਹਥਿਆਰਾਂ ਸਮੇਤ ਧਮਕੀਆਂ ਦਿੰਦੇ ਹੋਏ ਗੱਡੀ ਵਰਨਾ (ਨੰਬਰ PB02DH-1022) ‘ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ।
ਇਸ ਸਬੰਧ ਵਿੱਚ ਮੁਕੱਦਮਾ ਨੰਬਰ 98 ਮਿਤੀ 05-10-2025 ਧਾਰਾ 333, 125, 324(4)(5), 351(1)(3), 191(3), 190 ਭੰਸ਼, 25-54-59 ਆਰਮਜ਼ ਐਕਟ ਹੇਠ ਥਾਣਾ ਤਰਸਿੱਕਾ ਵਿੱਚ ਦਰਜ ਕੀਤਾ ਗਿਆ ਹੈ।
ਪੁਲਿਸ ਵਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਖੁਫੀਆ ਸਰੋਤ ਤਾਇਨਾਤ ਕੀਤੇ ਗਏ ਹਨ।
 


 


 

 

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.