ਮਾਨ ਸਰਕਾਰ ਨੇ ਲੋਕਾਂ ਦੀ ਰਸੋਈ ਦੀ ਚਿੰਤਾ ਦੂਰ ਕੀਤੀ : ਗੁਰਦੀਪ ਸਿੰਘ ਕੋਟਲ਼ਾ
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਆਮ ਆਦਮੀ ਪਾਰਟੀ ਦੀ ਸਰਕਾਰ ਮੁਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਨੇ ਗਰੀਬ ਲੋਕਾਂ ਨੂੰ ਰਸੋਈ ਕਿੱਟਾਂ ਦੇ ਕੇ ਉੱਨਾਂ ਦੀ ਰਸੋਈ ਦੀ ਚਿੰਤਾ ਦੂਰ ਕਰ ਦਿਤੀ ਹੈ ।ਓਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਪ ਦੇ ਸੀਨੀਅਰ ਆਗੂ ਅਤੇ ਸਰਪੰਚ ਡਾ. ਗੁਰਦੀਪ ਸਿੰਘ ਕੋਟਲਾ ਬਥੂੰਨਗੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਤੋਂ ਵਧੇਰੇ ਕੰਮ ਕਰਕੇ ਵਿਖਾ ਦਿਤਾ ਹੈ ।ਜੋ ਕੰਮ ਪਿਛਲੀਆ ਸਰਕਾਰਾਂ ਨਹੀਂ ਕਰਾ ਸਕੀਆਂ ਉਹ ਕੰਮ ਕਰਕੇ ਵਿਖਾ ਦਿਤੇ ਹਨ ।ਉੱਨਾਂ ਕਿਹਾ ਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਵੱਲੋ ਲੋਕਾਂ ਦੀਆਂ ਆਸਾਂ ਤੇ ਖਰੇ ਉਤਰਦਿਆਂ ਹਲਕੇ ਦਾ ਵਿਕਾਸ ਜੰਗੀ ਪੱਧਰ ਤੇ ਕਰਵਾਇਆ ਜਾ ਰਿਹਾ ਹੈ । ਇਸ ਸਮੇਂ ਪ੍ਰਮੁਖ ਆਗੂ ਸਰਪੰਚ ਡਾ. ਗੁਰਦੀਪ ਸਿੰਘ ਕੋਟਲਾ ਬਥੂੰਨਗੜ , ਵੀਰ ਸਿੰਘ ਡਿਪੂ ਹੋਹਡਰ, ਰਛਪਾਲ ਸਿੰਘ , ਗੁਰਦੇਵ ਸਿੰਘ ਮੈਂਬਰ, ਮਾਸਟਰ ਜਰਨੈਲ ਸਿੰਘ, ਮਾਸਟਰ ਸੂਬਾ ਸਿੰਘ, ਸਰਬਜੀਤ ਸਿੰਘ, ਬਚਨ ਸਿੰਘ, ਹਰਵਿੰਦਰ ਸਿੰਘ, ਅਮਨਦੀਪ ਸਿੰਘ, ਸੁਖਜਿੰਦਰ ਸਿੰਘ, ਸੱਜਣ ਸਿੰਘ, ਪ੍ਰੀਤਮ ਸਿੰਘ, ਮਲਕੀਤ ਸਿੰਘ, ਅਮਰ ਸਿੰਘ, ਬੱਬੂ ਮਾਸਟਰ ਹਾਜਰ ਸਨ
Posted By: GURBHEJ SINGH ANANDPURI