ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਖਿਡਾਰੀ ਦੇ ਨਾਲ-ਨਾਲ ਕੀਤਾ ਜਾ ਰਿਹਾ ਖੇਡ ਪ੍ਰਬੰਧਕਾਂ ਨੂੰ ਵੀ ਸਨਮਾਨਿਤ : ਮੇਅਰ ਸਰਬਜੀਤ ਸਿੰਘ ਸਮਾਣਾ
ਖਿਡਾਰੀਆਂ ਲਈ ਕੁੰਬੜਾ 'ਚ ਜਲਦੀ ਬਣਾਇਆ ਜਾਵੇਗਾ ਖੇਡ ਸਟੇਡੀਅਮ…
ਸਾਹਿਬਜ਼ਾਦਾ ਅਜੀਤ ਸਿੰਘ ਨਗਰ 11 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪੰਜਾਬ ਭਰ ਵਿੱਚ ਖੇਡ ਸਟੇਡੀਅਮ ਦੀ ਉਸਾਰੀ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ, ਤਾਂ ਕਿ ਨੌਜਵਾਨ ਪੀੜੀ ਨੂੰ ਜਿੱਥੇ ਤੰਦਰੁਸਤ ਰੱਖਿਆ ਜਾ ਸਕੇ। ਉੱਥੇ ਉਹ ਆਪਣੀ ਖੇਡ ਕਲਾ ਦਾ ਪ੍ਰਗਟਾਵਾ ਕਰਕੇ ਆਪਣਾ, ਆਪਣੇ ਮਾਤਾ -ਪਿਤਾ ਦਾ, ਪੰਜਾਬ ਦਾ ਨਾਮ ਅੰਤਰਰਾਸ਼ਟਰੀ ਬਰੂਹਾਂ ਤੇ ਰੌਸ਼ਨ ਕਰ ਸਕਣ। ਇਹ ਪ੍ਰਗਟਾਵਾ ਮੋਹਾਲੀ ਕਾਰਪੋਰੇਸ਼ਨ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸਰਬਜੀਤ ਸਿੰਘ ਸਮਾਣਾ ਵਿਸ਼ਾਲ ਕੁਸ਼ਤੀ ਦੰਗਲ ਵਿੱਚ ਖੇਡ ਪ੍ਰਬੰਧਕਾਂ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਦੇ ਲਈ ਇਸ ਖੇਡ ਮੇਲੇ ਵਿੱਚ ਪਹੁੰਚੇ ਸਨ, ਮੇਅਰ ਮੋਹਾਲੀ ਕਾਰਪੋਰੇਸ਼ਨ ਸਰਬਜੀਤ ਸਿੰਘ ਸਮਾਣਾ ਹੋਰਾਂ ਕਿਹਾ ਕਿ ਖੇਡ ਪ੍ਰਬੰਧਕਾਂ ਵੱਲੋਂ ਨੈਸ਼ਨਲ ਪਹਿਲਵਾਨ ਸਵਰਗੀ ਬਚਨ ਸਿੰਘ (ਕਾਲਾ ਪਹਿਲਵਾਨ) ਦੀ ਯਾਦਗਾਰ ਵਿੱਚ ਹਰ ਸਾਲ ਪਿੰਡ ਕੁੰਬੜਾ ਵਿਖੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਜਾਂਦਾ ਹੈ। ਇਸ ਦੇ ਲਈ ਸਮੁੱਚੀ ਟੀਮ ਨੂੰ ਵਧਾਈ ਦਿੰਦਾ ਹਾਂ। ਪ੍ਰਬੰਧਕਾਂ ਵੱਲੋਂ ਰੱਖੀ ਗਈ ਖੇਡ ਸਟੇਡੀਅਮ ਦੀ ਮੰਗ ਬਾਰੇ ਇਹਨਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਜਲਦੀ ਤੋਂ ਜਲਦੀ ਇਸ ਜਗ੍ਹਾ ਤੇ ਖੇਡ ਸਟੇਡੀਅਮ ਦੀ ਉਸਾਰੀ ਕਰਵਾਈ ਜਾਵੇਗੀ,ਤਾਂ ਕਿ ਆਉਣ ਵਾਲੇ ਖੇਡ ਮੇਲਾ ਅਤੇ ਕੁਸ਼ਤੀ ਦੰਗਲ ਵੀ ਉਸੇ ਥਾਂ ਤੇ ਆਯੋਜਿਤ ਕੀਤੇ ਜਾ ਸਕਣ। ਸਰਬਜੀਤ ਸਿੰਘ ਸਮਾਣਾ ਹੋਰਾਂ ਕਿਹਾ ਕਿ ਅੱਜ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਸਮੁੱਚੇ ਪੰਜਾਬ ਦੇ ਅੰਦਰ ਖੇਡਾਂ ਨੂੰ ਉਤਸਾਹਿਤ ਕਰਨ ਦੇ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਤਹਿਤ ਖੇਡ ਮੇਲਾ ਕਰਵਾਉਣ ਵਾਲੇ ਪ੍ਰਬੰਧਕਾਂ ਦੀ ਹੌਸਲਾ ਅਫਜਾਈ ਕੀਤੀ ਜਾਂਦੀ ਹੈ। ਉੱਥੇ ਜੁਝਾਰੂ ਖਿਡਾਰੀਆਂ ਦੀ ਹੌਸਲਾ ਅਫਜਾਈ ਦੇ ਲਈ ਉਹਨਾਂ ਨੂੰ ਨਕਦ ਇਨਾਮ ਵੀ ਤਕਸੀਮ ਕੀਤੇ ਜਾ ਰਹੇ ਹਨ। ਇਸ ਨਾਲ ਜਿੱਥੇ ਇਹਨਾਂ ਖਿਡਾਰੀਆਂ ਦੀ ਹੌਸਲਾ ਅਫਜਾਈ ਹੁੰਦੀ ਹੈ ,ਉੱਥੇ ਵੱਖ-ਵੱਖ ਖੇਡ ਪ੍ਰਤਿਭਾ ਦੇ ਵਿੱਚ ਆਪਣੀ ਜੋਰ ਅਜਮਾਇਸ਼ ਕਰਨ ਵਾਲੇ ਹੋਰਨਾਂ ਖਿਡਾਰੀਆਂ ਨੂੰ ਵੀ ਪ੍ਰੇਰਨਾ ਮਿਲਦੀ ਹੈ। ਉਹ ਵੀ ਪਹਿਲਾਂ ਦੇ ਮੁਕਾਬਲਤਨ ਵਧੀਆ ਖੇਡ ਪ੍ਰਤਿਭਾ ਦਾ ਪ੍ਰਗਟਾਵਾ ਕਰਨ ਦੇ ਲਈ ਵਧੇਰੇ ਕੋਸ਼ਿਸ਼ ਕਰਦੇ ਹਨ। ਮੇਅਰ ਸਰਬਜੀਤ ਸਿੰਘ ਸਮਾਣਾ ਹੋਰਾਂ ਕਿਹਾ ਕਿ ਭਗਵੰਤ ਸਿੰਘ ਮਾਨ ਹੋਰਾਂ ਨੇ ਪੰਜਾਬ ਦੇ ਵਿੱਚ ਅਜਿਹਾ ਖੇਡ ਮਾਹੌਲ ਪੈਦਾ ਕਰ ਦਿੱਤਾ ਹੈ ਕਿ ਖਿਡਾਰੀ ਆਪ ਮੁਹਾਰੇ ਹੀ ਸਵੇਰੇ ਅਤੇ ਸ਼ਾਮ ਵੇਲੇ ਖੇਡ ਮੈਦਾਨ ਵਿੱਚ ਜਾਣਾ ਵਧੇਰੇ ਪਸੰਦ ਕਰਦੇ ਹਨ ਅਤੇ ਉਹ ਇਸ ਦੇ ਨਾਲ ਨਸ਼ਿਆਂ ਦੀ ਦਲਦਲ ਵਿੱਚੋਂ ਵੀ ਨਿਕਲ ਆਉਂਦੇ ਹਨ। ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਜੋ ਵਾਅਦੇ ਸੂਬੇ ਦੇ ਲੋਕਾਂ ਨਾਲ ਕੀਤੇ ਗਏ ਸਨ, ਉਹਨਾਂ ਸਭਨਾਂ ਨੂੰ ਪੂਰੇ ਕਰ ਲਿਆ ਗਿਆ ਹੈ। ਉਸ ਤੋਂ ਵੀ ਅਗਾਂਹ ਜਾਂਦੇ ਹੋਏ ਪੰਜਾਬ ਵਿੱਚ ਵੱਖ-ਵੱਖ ਲੋਕ ਪੱਖੀ ਸਕੀਮਾਂ ਨੂੰ ਐਲਾਨ ਤੱਕ ਹੀ ਨਹੀਂ ਬਲਕਿ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਇਸ ਮੌਕੇ ਮੋਹਾਲੀ ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਖੇਡ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਕਿ ਜਿਹਨਾਂ ਨੇ ਅਜਿਹੇ ਵੱਡ -ਅਕਾਰੀ ਕੁਸ਼ਤੀ ਦੰਗਲ ਦੇ ਵਿੱਚ ਮੈਨੂੰ ਖਿਡਾਰੀਆਂ ਦੇ ਸਨਮੁਖ ਕੀਤਾ। ਮੇਅਰ ਸ੍ਰੀ ਸਮਾਣਾ ਨੇ ਇਸ ਮੌਕੇ ਪ੍ਰਬੰਧਕਾਂ ਨੂੰ ਇਹ ਵਿਸ਼ਵਾਸ਼ ਦਿਵਾਇਆ ਕਿ ਉਹ ਪ੍ਰਬੰਧਕਾਂ ਦੇ ਨਾਲ ਹਰ ਵੇਲੇ ਮੌਜੂਦ ਰਹਿਣਗੇ ਅਤੇ ਜੋ ਵੀ ਉਹਨਾਂ ਦੀ ਜਿੰਮੇਵਾਰੀ ਖੇਡ ਮੇਲਿਆਂ ਨੂੰ ਲੈ ਕੇ ਲਗਾਈ ਜਾਵੇਗੀ, ਉਸ ਜਿੰਮੇਵਾਰੀ ਨੂੰ ਉਹ ਸਮਾਂ ਰਹਿੰਦਿਆਂ ਪੂਰੀ ਕਰਨਗੇ। ਇਸ ਮੌਕੇ ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਹਰਪਾਲ ਸਿੰਘ ਚੰਨਾਂ, ਜ਼ਿਲ੍ਹਾ ਟਰੇਡ ਕਮਿਸ਼ਨ ਦੇ ਵਾਈਸ ਚੇਅਰਮੈਨ ਤਰਲੋਚਨ ਸਿੰਘ ਮਟੌਰ, ਨਸੀਬ ਸਿੰਘ ਸੰਧੂ-ਕੌਂਸਲਰ, ਕੌਂਸਲਰ ਰਵਿੰਦਰ ਸਿੰਘ ਬਿੰਦਰਾ, ਗੁਰਜੀਤ ਸਿੰਘ ਕੌਂਸਲਰ, ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਮਟੋਰ, ਸੋਨੂ ਮਟੋਰ, ਕੁਲਵਿੰਦਰ ਸਿੰਘ ਮਟੋਰ, ਮਨਪ੍ਰੀਤ ਸਿੰਘ ਬੈਰਮਪੁਰ, ਸਰਪੰਚ ਲਖਮੀਰ ਸਿੰਘ ਰਾਏਪੁਰ ਕਲਾਂ, ਵਿਸ਼ਵਪ੍ਰੀਤ ਸਿੰਘ ਮਟੋਰ, ਬਲਜੀਤ ਸਿੰਘ ਹੈਪੀ, ਪ੍ਰਗਟ ਸਿੰਘ ਰਾਏਪੁਰ ਕਲਾਂ ਹਾਜ਼ਰ ਸਨ।
Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ