ਕਾਂਗਰਸ ਸਿੱਖਾਂ ਨੂੰ ਮਾਰਦੀ ਹੈ, ਲੇਕਿਨ ਭਾਜਪਾ ਸਿੱਖਾਂ ਤੇ ਸਿੱਖੀ ਨੂੰ ਖ਼ਤਮ ਕਰਨ ਦੀ ਮੰਦਭਾਵਨਾ ਵਾਲੀ ਜਮਾਤ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 14 ਨਵੰਬਰ , ਨਜ਼ਰਾਨਾ ਟਾਈਮਜ ਬਿਊਰੋ -“ਪੰਜਾਬ ਸਾਰੇ ਮੁਲਕ ਨਾਲੋ ਉਹ ਵਿਲੱਖਣ, ਮਨੁੱਖੀ ਕਦਰਾਂ ਕੀਮਤਾਂ, ਇਨਸਾਨੀ ਤੇ ਸਮਾਜਿਕ ਬਿਹਤਰੀ ਲਈ ਹਰ ਤਰ੍ਹਾਂ ਦੀ ਕੁਰਬਾਨੀ, ਤਿਆਗ ਕਰਨ ਵਾਲਾ ਅਤੇ ਬਰਾਬਰਤਾ ਦੀ ਸੋਚ ਤੇ ਪਹਿਰਾ ਦੇਣ ਵਾਲਾ ਸੂਬਾ ਹੈ । ਜਿਸ ਨੂੰ ਗੁਰੂਆਂ, ਪੀਰਾਂ, ਫਕੀਰਾਂ ਤੇ ਦਰਵੇਸਾਂ ਦੀਆਂ ਪਵਿੱਤਰ ਰੂਹਾਂ ਦੀ ਚਰਨ ਛੋਹ ਪ੍ਰਾਪਤ ਦਾ ਸੁਭਾਗ ਹਾਸਿਲ ਹੈ । ਇਸ ਲਈ ਹੀ ਕੇਵਲ ਇੰਡੀਆ ਵਿਚ ਹੀ ਨਹੀ ਬਲਕਿ ਸਮੁੱਚੇ ਸੰਸਾਰ ਦੇ ਮੁਲਕਾਂ ਦੀਆਂ ਕੌਮਾਂ, ਧਰਮਾਂ ਵਿਚ ਅੱਜ ਗੁਲਾਬ ਦੇ ਫੁੱਲ ਦੀ ਖੂਸਬੋ ਦੀ ਤਰ੍ਹਾਂ ਅਤੇ ਸੂਰਜ ਦੀ ਰੌਸਨੀ ਦੀ ਤਰ੍ਹਾਂ ਆਪਣੇ ਅੱਛੇ ਕਰਮਾਂ ਦੀ ਬਦੌਲਤ ਚਾਨਣ ਰੌਸਨਾਉਣ ਵਿਚ ਮੋਹਰੀ ਹੈ । ਇਹੀ ਵਜਹ ਹੈ ਕਿ ਇਸ ਮੁਲਕ ਤੇ ਰਾਜ ਕਰਨ ਵਾਲੀਆ ਹਿੰਦੂਤਵ ਜਮਾਤਾਂ ਸਿੱਖਾਂ ਤੇ ਸਿੱਖੀ ਨੂੰ ਖਤਮ ਕਰਨ ਦੀ ਮੰਦਭਾਵਨਾ ਅਧੀਨ 1947 ਤੋ ਹੀ ਇਸ ਸੂਬੇ ਵਿਚ ਸਮਾਜ ਤੇ ਇਨਸਾਨ ਵਿਰੋਧੀ ਅਮਲ ਕਰਦੀਆ ਆ ਰਹੀਆ ਹਨ । ਕਾਂਗਰਸ ਸਿੱਖਾਂ ਨੂੰ ਖਤਮ ਕਰਨ ਲਈ ਸਾਜਿਸਾਂ ਕਰਦੀ ਹੈ ਅਤੇ ਬੀਜੇਪੀ-ਆਰ.ਐਸ.ਐਸ ਸਿੱਖਾਂ ਤੇ ਸਿੱਖੀ ਦੋਵਾਂ ਨੂੰ ਖਤਮ ਕਰਨ ਉਤੇ ਨਿਰੰਤਰ ਅਮਲ ਕਰਦੀ ਆ ਰਹੀ ਹੈ । ਭਾਵੇ ਦੋਵੇ ਜਮਾਤਾਂ ਆਪਣੇ ਮੰਦਭਾਵਨਾ ਭਰੇ ਮਿਸਨ ਵਿਚ ਕਾਮਯਾਬ ਨਹੀ ਹੋ ਸਕੀਆ ਅਤੇ ਨਾ ਹੀ ਹੋ ਸਕਣਗੀਆ । ਪਰ ਇਨ੍ਹਾਂ ਵੱਲੋ ਇਹ ਦੁੱਖਦਾਇਕ ਅਮਲ ਅੱਜ ਵੀ ਜਾਰੀ ਹਨ । ਇਸ ਲਈ ਕਿਸੇ ਇਕ ਵੀ ਪੰਜਾਬੀ ਜਾਂ ਇਕ ਵੀ ਸਿੱਖ ਵੱਲੋ ਇਨ੍ਹਾਂ ਦੋਵਾਂ ਸਮਾਜ ਦੀਆਂ ਦੁਸਮਣ ਜਮਾਤਾਂ ਨੂੰ 2027 ਦੀਆਂ ਆ ਰਹੀਆ ਚੋਣਾਂ ਵਿਚ 1 ਵੀ ਵੋਟ ਨਹੀ ਪਾਉਣੀ ਚਾਹੀਦੀ । ਇਸ ਗੱਲ ਨੂੰ ਪੰਜਾਬ ਦੇ ਹਰ ਬਸਿੰਦੇ ਹਿੰਦੂ ਤੇ ਸਿੱਖ ਨੂੰ ਆਪਣੇ ਜਹਿਨ ਵਿਚ ਵਸਾਉਣੀ ਪਵੇਗੀ । ਤਦ ਹੀ ਪੰਜਾਬ ਸੂਬੇ, ਪੰਜਾਬੀਆਂ, ਪੰਜਾਬੀਅਤ ਅਤੇ ਸਿੱਖ ਕੌਮ ਦੀ ਮਨੁੱਖਤਾ ਪੱਖੀ ਸੋਚ ਨੂੰ ਮਜਬੂਤ ਕੀਤਾ ਜਾ ਸਕੇਗਾ ਅਤੇ ਇਥੇ ਸਥਾਈ ਤੌਰ ਤੇ ਅਮਨ ਚੈਨ ਕਾਇਮ ਰੱਖਿਆ ਜਾ ਸਕੇਗਾ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦੋਵੇ ਮੁਤੱਸਵੀ ਕਾਂਗਰਸ, ਬੀਜੇਪੀ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਜਮਾਤਾਂ ਦੇ ਇਨਸਾਨੀਅਤ ਵਿਰੋਧੀ ਅਮਲਾਂ ਦਾ ਵੇਰਵਾ ਦਿੰਦੇ ਹੋਏ ਆਉਣ ਵਾਲੀਆ 2027 ਦੀਆਂ ਚੋਣਾਂ ਵਿਚ ਇਨ੍ਹਾਂ ਤੇ ਇਨ੍ਹਾਂ ਦੀ ਬੀ-ਟੀਮ ਆਮ ਆਦਮੀ ਪਾਰਟੀ ਅਤੇ ਬਾਦਲ ਦਲੀਆ ਨੂੰ ਕਰਾਰੀ ਹਾਰ ਦੇਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਉਚੇਚੇ ਤੌਰ ਤੇ ਪੰਜਾਬ ਵਿਚ ਵੱਸਦੇ ਹਿੰਦੂ ਵੀਰਾਂ-ਭੈਣਾਂ, ਮਾਤਾਵਾ, ਬਜੁਰਗਾਂ ਅਤੇ ਨੌਜਵਾਨਾਂ ਨੂੰ ਮਨੁੱਖੀ ਕਦਰਾਂ ਕੀਮਤਾਂ ਦੇ ਬਿਨ੍ਹਾਂ ਤੇ ਆਪਣੀ ਪੁਰਾਤਨ ਸੋਚ ਕਿ ਹਰ ਹਿੰਦੂ ਘਰ ਵਿਚ ਆਪਣੇ ਵੱਡੇ ਪੁੱਤਰ ਨੂੰ ਸਿੱਖ ਬਣਾਉਣ ਦੀ ਚੱਲਦੀ ਰਹੀ ਰਵਾਇਤ ਨੂੰ ਯਾਦ ਕਰਵਾਉਦੇ ਹੋਏ ਅਤੇ ਜਰਵਾਣਿਆ ਮੁਗਲਾਂ ਵੱਲੋ ਹਿੰਦੂ ਧੀਆਂ ਭੈਣਾਂ ਨੂੰ ਜਬਰੀ ਚੁੱਕ ਕੇ ਲਿਜਾਣ ਦੇ ਬੀਤੇ ਸਮੇ ਵਿਚ ਹੋਏ ਸ਼ਰਮਨਾਕ ਦੁਖਾਂਤ ਸਮੇ ਸਿੱਖਾਂ ਵੱਲੋ ਆਪਣੀਆ ਜਾਨਾਂ ਤੇ ਖੇਡਕੇ ਇਨ੍ਹਾਂ ਹਿੰਦੂ ਧੀਆਂ ਭੈਣਾਂ ਨੂੰ ਛੁਡਾਕੇ ਉਨ੍ਹਾਂ ਦੇ ਆਪੋ ਆਪਣੇ ਘਰੇ ਬਾਇੱਜਤ ਪਹੁੰਚਾਉਣ ਦੀ ਨਿਭਾਈ ਗਈ ਇਤਿਹਾਸਿਕ ਭੂਮਿਕਾ ਤੇ ਫਰਜਾਂ ਦੀ ਗੱਲ ਵੀ ਕੀਤੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜੇਕਰ ਪੰਜਾਬ ਦਾ ਹਿੰਦੂ ਜੋ ਕਿ ਅੱਜ ਵੀ ਮੁਲਕ ਦੀ ਸੌੜੀ ਤੇ ਸਵਾਰਥੀ ਮਨੁੱਖਤਾ ਵਿਰੋਧੀ ਹਕੂਮਤੀ ਸੋਚ ਦਾ ਸਿਕਾਰ ਹੋ ਕੇ ਪੰਜਾਬ ਵਰਗੇ ਸੋਨੇ ਦੀ ਚਿੱੜੀ ਕਹਾਉਣ ਵਾਲੇ ਸੂਬੇ ਵਿਚ ਵੱਸਦਾ ਹੈ । ਜੇਕਰ ਉਹ ਉਪਰੋਕਤ ਜਮਾਤਾਂ ਦੀ ‘ਪਾੜੋ ਅਤੇ ਰਾਜ ਕਰੋ’ ਵਾਲੀ ਹਕੂਮਤੀ ਸੋਚ ਨੂੰ ਸਮਝਕੇ ਗੁਰੂਆਂ, ਪੀਰਾਂ, ਫਕੀਰਾਂ ਦੀ ਇਸ ਧਰਤੀ ਦੇ ਹੋਏ ਅਮਲ ਅਤੇ ਮਨੁੱਖਤਾ ਪੱਖੀ ਜੀਵਨ ਦੇ ਮਕਸਦ ਨੂੰ ਸਮਝਕੇ ਇਮਾਨਦਾਰੀ ਤੇ ਦ੍ਰਿੜਤਾ ਨਾਲ ਅਮਲ ਕਰ ਸਕੇ ਤਾਂ ਇਹ ਸੂਬਾ ਅਤੇ ਇਸਦੇ ਸਭ ਵਰਗਾਂ ਨਾਲ ਸੰਬੰਧਤ ਬਸਿੰਦੇ ਸਵਰਗਰੂਪੀ ਜੀਵਨ ਦਾ ਆਨੰਦ ਮਾਣ ਸਕਦੇ ਹਨ ਅਤੇ ਆਪਣੀਆ ਆਉਣ ਵਾਲੀਆ ਨਸਲਾਂ ਲਈ ਰਾਹ ਦੁਸੇਰਾ ਬਣਕੇ ਫਿਰ ਤੋ ਪੰਜਾਬ ਨੂੰ ਸੋਨੇ ਦੀ ਚਿੜੀ ਕਹਿਲਾਉਣ ਵਿਚ ਫਖਰ ਮਹਿਸੂਸ ਕਰ ਸਕਦੇ ਹਨ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਵਿਚ ਵੱਸਣ ਵਾਲਾ ਹਰ ਵਿਅਕਤੀ ਅਤੇ ਹਰ ਘਰ 2027 ਦੀਆਂ ਚੋਣਾਂ ਵਿਚ ਆਪਣੇ ਇਨਸਾਨੀ ਫਰਜਾਂ ਦੀ ਪੂਰਤੀ ਕਰਕੇ ਇਨ੍ਹਾਂ ਤਾਕਤਾਂ ਨੂੰ ਕਰਾਰੀ ਹਾਰ ਦਿੰਦੇ ਹੋਏ ਇਥੇ ਬੇਗਮਪੁਰਾ ਦੇ ਅਰਥ ਭਰਪੂਰ ਪ੍ਰਚਾਰ ਤੇ ਪ੍ਰਸਾਰ ਕਰਦੇ ਹੋਏ ਸਹੀ ਮਾਇਨਿਆ ਵਿਚ ‘ਰਾਮ ਰਾਜ’ ਕਾਇਮ ਕਰਨ ਦੇ ਫਰਜ ਅਦਾ ਕਰਨਗੇ ।