ਦੁਖੀ ਹਰਪ੍ਰੀਤ ਦੀ ਸਮਾਜ ਸੇਵੀਆਂ ਤੋ ਸਹਾਇਤਾ ਦੀ ਮੰਗ
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਆਪਣੇ ਪੇਕੇ ਪਿੰਡ ਰਹਿ ਰਹੀ ਹਰਪ੍ਰੀਤ ਕੌਰ ਉਮਰ 26 ਸਾਲ ਨੇ ਕਿਡਨੀਆਂ ਦੇ ਇਲਾਜ ਲਈ ਸਮਾਜ ਸੇਵੀਆਂ ਕੋਲੋ ਸਹਾਇਤਾ ਦੀ ਅਪੀਲ ਕਰਦਿਆਂ ਗੱਲਬਾਤ ਮੌਕੇ ਦੱਸਿਆ ਕਿ ਉਸ ਦੀਆਂ ਦੋਨੋ ਓ ਪਾਜਟਿਵ ਗਰੁੱਪ ਦੀਆਂ ਕਿਡਨੀਆਂ ਬੁਖਾਰ ਦੌਰਾਨ ਖਰਾਬ ਹੋ ਗਈਆਂ ਹਨ। ਹੁਣ ਤੱਕ ਉਸ ਨੇ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਕੋਲੋ ਪੈਸੇ ਉਧਾਰ ਲੈ ਕੇ ਡਾਇਲਸਿਸ ਕਰਵਾਉਂਦੀ ਆ ਰਹੀ ਹੈ। ਮਾਪੇ ਅਤੇ ਪਤੀ ਮਿਹਨਤ ਮਜ਼ਦੂਰੀ ਕਰਦੇ ਹਨ। ਉਨਾਂ ਕੋਲ ਏਨੇ ਪੈਸੇ ਨਹੀਂ ਹਨ। ਕਿ ਉਹ ਇਲਾਜ ਕਰਵਾ ਸਕਣ ਮੇਰੀ ਅਜੇ ਜਵਾਨੀ ਦੀ ਉਮਰ ਹੈ। ਇਸ ਲਈ ਮੇਰੇ ਤੇ ਤਰਸ ਖਾ ਕੇ ਐਨ ਆਰ ਆਈ ਕੋਈ ਦਾਨੀ ਸੱਜਣ ਮੇਰੀ ਸਹਾਇਤਾ ਲਈ ਅੱਗੇ ਆ ਕੇ ਮੇਰੀ ਮਦਦ ਕਰਦਿਆਂ ਪੀ ਜੀ ਆਈ ਤੋ ਇਲਾਜ ਕਰਵਾ ਦੇਣ ਤਾਂ ਕਿ ਮੈਂ ਆਪਣਾ ਦੁਬਾਰਾ ਜੀਵਨ ਸ਼ੁਰੂ ਕਰ ਸਕਾਂ ।