ਐੱਮਐੱਸਐੱਮ ਕਾਨਵੇਂਟ ਸਕੂਲ ਵਿੱਚ ਮਨਾਇਆ ਤੀਆਂ ਦਾ ਤਿਓਹਾਰ
ਬੱਚਿਆਂ ਵਲੋਂ ਪੇਸ਼ ਕੀਤਾ ਗਿਆ ਸੱਭਿਆਚਾਰਕ ਪ੍ਰੋਗਰਾਮ
ਨਈਅਰ
ਚੋਹਲਾ ਸਾਹਿਬ/ਤਰਨਤਾਰਨ,8 ਅਗਸਤ
ਸਾਉਣ ਮਹੀਨੇ ਨੂੰ ਮੁੱਖ ਰੱਖਦਿਆਂ ਹੋਇਆ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐੱਮਐੱਸਐੱਮ ਕਾਨਵੇਂਟ ਸਕੂਲ ਚੋਹਲਾ ਸਾਹਿਬ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ।ਜਿਸ ਵਿੱਚ ਵਿਦਆਰਥੀਆਂ ਵੱਲੋਂ ਰੰਗਾਂ-ਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਿਆ।ਇਸ ਦੌਰਾਨ ਤੀਸਰੀ ਕਲਾਸ ਤੋਂ ਬਾਰਵੀਂ ਕਲਾਸ ਤੱਕ ਲੜਕੀਆਂ ਦੇ ਮਹਿੰਦੀ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਚਾਰਾਂ ਹਾਊਸਾਂ ਦੇ ਬੱਚਿਆਂ ਨੇ ਭਾਗ ਲਿਆ ਅਤੇ ਪੁਜ਼ੀਸ਼ਨਾਂ ਹਾਸਲ ਕੀਤੀਆਂ। 6ਵੀੱ ਤੋਂ 12ਵੀਂ ਕਲਾਸ ਦੀਆਂ ਲੜਕੀਆਂ ਵੱਲੋਂ ਸੋਲੋ ਪ੍ਰਫਾਰਮੈਂਸ ਦਿੱਤੀਆਂ ਗਈਆਂ।ਤੀਆਂ ਦੇ ਤਿਉਹਾਰ ਦਾ ਪ੍ਰਸਿੱਧ ਗਿੱਧਾ ਵੀ ਲੜਕੀਆਂ ਵੱਲੋਂ ਪੇਸ਼ ਕੀਤਾ ਗਿਆ।ਉਹਨਾਂ ਦੁਆਰਾ ਪਾਏ ਗਿੱਧੇ ਨੇ ਪੁਰਾਣੇ ਸਭਿਆਚਾਰ ਦੀ ਯਾਦ ਤਾਜ਼ਾ ਕਰਵਾਈ।ਇਸ ਮੌਕੇ 'ਤੇ ਸਕੂਲ ਦੇ ਚੇਅਰਮੈਨ ਡਾ.ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ- ਨਾਲ ਸਾਡੇ ਸਭਿਆਚਾਰ ਅਤੇ ਕਦਰਾਂ-ਕੀਮਤਾਂ ਦੀ ਜਾਣਕਾਰੀ ਵੀ ਜ਼ਰੂਰੀ ਹੈ ਜੋ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਭਾਗ ਲੈ ਕੇ ਹੀ ਵਿਦਿਆਰਥੀ ਸਿੱਖਦੇ ਹਨ।
ਉਹਨਾਂ ਦੱਸਿਆ ਕਿ ਇਸ ਰੁੱਤ ਵਿਚ ਕਦੇ ਕੜਕਦੀ ਧੁੱਪ ਤੇ ਕਦੇ ਇਕ ਦਮ ਆਸਮਾਨ ਵਿੱਚ ਕਾਲੀਆਂ ਘਟਨਾਵਾਂ ਛਾ ਜਾਂਦੀਆਂ ਹਨ ਤੇ ਕਿਣ-ਮਿਣ,ਕਿਣ-ਮਿਣ ਸ਼ੁਰੂ ਹੋ ਜਾਂਦੀ ਹੈ ਚਾਰੇ ਪਾਸੇ ਖੁ਼ਸਹਾਲੀ ਹੁੰਦੀ ਹੈ ਅਤੇ ਦਰਖਤ ਵੀ ਝੂਮਣ ਲੱਗ ਪੈਂਦੇ ਹਨ।ਉਹਨਾਂ ਦੱਸਿਆ ਕਿ ਇਸ ਰੁੱਤ ਨਵੇਂ ਬੂਟੇ ਵੀ ਉੱਗਦੇ ਹਨ ਅਤੇ ਚਾਰੇ ਪਾਸੇ ਹਰਿਆਲੀ ਨਜ਼ਰ ਆਉਂਦੀ ਹੈ।ਉਹਨਾਂ ਦੱਸਿਆ ਕਿ ਇਸ ਰੁੱਤ ਵਿਚ ਮੁਟਿਆਰਾਂ ਇੱਕਠੀਆਂ ਹੋਕੇ ਖੁਸ਼ੀ ਦਾ ਇਜਹਾਰ ਕਰਦੀਆਂ ਹਨ ਅਤੇ ਪੀਂਘਾਂ ਝੂਟਕੇ ਆਨੰਦ ਮਾਨਣਦੀਆਂ ਹਨ। ਮੈਨਜਿੰਗ ਡਾਇਰੈਕਟਰ ਮੈਡਮ ਕੁਲਦੀਪ ਕੌਰ ਸੰਧੂ ਵੱਲੋਂ ਬੱਚਿਆਂ ਦੀਆਂ ਸਾਰੀਆਂ ਹੀ ਸਭਿਆਚਾਰਕ ਗਤੀਵਿਧੀਆਂ ਦੀ ਸ਼ਲਾਘਾ ਕੀਤੀ ਗਈ। ਸਕੂਲ ਪ੍ਰਿੰਸੀਪਲ ਮਿਸਟਰ ਰਾਕੇਸ਼ ਕੁਮਾਰ ਵੱਲੋਂ ਵਿਦਿਆਰਥੀਆਂ ਦੀ ਹੋਸਲਾਂ ਹਫਜਾਈ ਕੀਤੀ ਗਈ ਅਤੇ ਅੱਗੇ ਤੋਂ ਹੋਰ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਤੇ ਸਕੂਲ ਦੇ ਵਾਈਸ ਪ੍ਰਿੰਸੀਪਲ ਮੈਡਮ ਕੁਲਬੀਰ ਕੌਰ ਵੱਲੋੰ ਵੀ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਗਈ।
Posted By: GURBHEJ SINGH ANANDPURI