ਪਿੰਡ ਮੱਜੂਪੁਰ ਵਿਖੇ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਹੱਕ ਵਿੱਚ ਲੋਕਾਂ ਨੇ ਜਿਤਾਇਆ ਵੱਡੀ ਜਿੱਤ ਦਾ ਵਿਸ਼ਵਾਸ਼
- ਰਾਜਨੀਤੀ
- 25 Oct,2025
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,25 ਅਕਤੂਬਰ
ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਮੱਜੂਪੁਰ ਵਿਖੇ ਭਾਰਤੀ ਜਨਤਾ ਪਾਰਟੀ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਹੱਕ ਵਿੱਚ ਪਿੰਡ ਮੱਜੂਪੁਰ ਦੇ ਲੋਕਾਂ ਨੇ ਵੱਡੀ ਜਿੱਤ ਦੁਆਇਆ ਦਾ ਵਿਸ਼ਵਾਸ਼ ਦੁਆਇਆ।ਇਸ ਮੌਕੇ 'ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਜਿਆਣੀ ਨੇ ਵੀ ਵਿਸੇਸ਼ ਤੌਰ 'ਤੇ ਸ਼ਿਰਕਤ ਕਰਕੇ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਕੇ ਭਾਜਪਾ ਦੀਆਂ ਲੋਕ ਪੱਖੀ ਨੀਤੀਆਂ ਤੋਂ ਜਾਣੂ ਕਰਵਾਇਆ।ਪਾਰਟੀ ਆਗੂ ਮੰਗਲ ਸਿੰਘ ਦੇ ਗ੍ਰਹਿ ਵਿਖੇ ਇਕੱਤਰ ਪਿੰਡ ਦੇ ਮੋਹਤਬਰ ਲੋਕਾਂ ਜਿੰਨਾਂ ਵਿੱਚ ਸਾਬਕਾ ਸਰਪੰਚ ਜਗੀਰ ਸਿੰਘ,ਪੰਚਾਇਤ ਮੈਂਬਰ ਰਸਾਲ ਸਿੰਘ,ਸਾਬਕਾ ਪੰਚਾਇਤ ਮੈਂਬਰ ਸਰਵਣ ਸਿੰਘ,ਲਖਵਿੰਦਰ ਸਿੰਘ,ਬਿਕਰਮਜੀਤ ਸਿੰਘ,ਮਲਕੀਤ ਸਿੰਘ,ਜੱਸਾ ਸਿੰਘ ਵਪਾਰੀ,ਗੁਰਭੇਜ ਸਿੰਘ,ਸਲਵਿੰਦਰ ਸਿੰਘ ਫੌਜੀ,ਜਗਜਿੰਦਰ ਸਿੰਘ ਪੱਪੂ ਆਦਿ ਮੋਹਤਬਰਾਂ ਨੇ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਅਤੇ ਪਹੁੰਚੀ ਹੋਈ ਸਮੁੱਚੀ ਭਾਜਪਾ ਲੀਡਰਸ਼ਿਪ ਦਾ ਜੈਕਾਰਿਆਂ ਦੀ ਗੂੰਜ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਨੀਤੀਆਂ ਤੋਂ ਪੂਰੀ ਤਰਾਂ ਨਾਲ ਜਾਗਰੁਕ, ਖੁਸ਼ ਅਤੇ ਪ੍ਰਭਾਵਿਤ ਹਨ।
ਇਸ ਕਰਕੇ ਹੁਣ ਉਹ ਕੋਈ ਵੀ ਮੌਕਾ ਗਵਾਉਣਾ ਨਹੀਂ ਚਾਹੁੰਦੇ ਅਤੇ ਆਪਣੀ, ਆਪਣੇ ਬੱਚਿਆਂ ਦੇ ਭਵਿੱਖ ਅਤੇ ਇਲਾਕੇ ਦੀ ਭਲਾਈ ਲਈ ਭਾਰਤੀ ਜਨਤਾ ਪਾਰਟੀ ਨੂੰ ਹੀ ਆਪਣਾ ਬਹੁਮਤ ਦੇ ਕੇ ਹਰਜੀਤ ਸਿੰਘ ਸੰਧੂ ਨੂੰ ਵੱਡੀ ਲੀਡ ਨਾਲ ਜਿਤਾਉਣਗੇ।ਇਸ ਮੌਕੇ 'ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਜਿਆਣੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਾਕੀ ਸਾਰੀ ਸਿਆਸੀ ਪਾਰਟੀ ਨੂੰ ਮੌਕਾ ਦੇ ਕੇ ਵੇਖ ਲਿਆ ਹੈ,ਕਿਸੇ ਵੀ ਪਾਰਟੀ ਜਾਂ ਆਗੂ ਨੇ ਆਪਣੇ ਇਲਾਕਿਆਂ ਵਿੱਚ ਕੋਈ ਲੋਕ ਪੱਖੀ ਕੰਮ ਨਹੀਂ ਕੀਤੇ ਅਤੇ ਇਸੇ ਤਰਾਂ ਹੀ ਕਈ ਦਹਾਕੇ ਗੁਜਰ ਗਏ ਪਰ ਹੁਣ ਸੁਨਹਿਰੀ ਮੌਕਾ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਲੋਕਾਂ ਨੂੰ ਸੰਭਾਲ ਲੈਣਾ ਚਾਹੀਦਾ ਹੈ।ਇਸ ਮੌਕੇ 'ਤੇ ਜਿਲਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂ ਕੋਠੀ,ਸਰਕਲ ਪ੍ਰਧਾਨ ਸਾਹਿਬ ਸਿੰਘ ਝਾਮਕਾ,ਜਿਲਾ ਮੀਤ ਪ੍ਰਧਾਨ ਐਡਵੋਕੇਟ ਜਸਕਰਨ ਸਿੰਘ, ਸਵਿੰਦਰ ਸਿੰਘ ਠੱਠਗੜ,ਬਲਧੀਰ ਸਿੰਘ,ਸਾਬਕਾ ਸਰਪੰਚ ਦਿਲਬਾਗ ਸਿੰਘ,ਕੁਲਵੰਤ ਸਿੰਘ,ਰਣਜੀਤ ਸਿੰਘ, ਸੁਬਾਜ ਸਿੰਘ ਅਤੇ ਹੋਰ ਪਾਰਟੀ ਆਗੂ ਮੌਜੂਦ ਸਨ।
Posted By:
GURBHEJ SINGH ANANDPURI
Leave a Reply