ਚੱਕ ਸਾਹਬੂ ਵਿੱਚ ਸਮਾਰਟ ਰਾਸ਼ਨ ਕਾਰਡ ਵੰਡੇ
ਅੱਪਰਾ, 31 ਜੁਲਾਈ (ਤੀਰਥ ਸਿੰਘ ਮੈਂਗੜ੍ਹਾ) ਅੱਜ ਨਜ਼ਦੀਕੀ ਪਿੰਡ ਚੱਕ ਸਾਹਬੂ ਵਿਖੇ ਸਰਪੰਚ ਸ੍ਰੀਮਤੀ ਸਿਮਰਜੀਤ ਕੌਰ ਜੀ ਦੀ ਯੋਗ ਅਗਵਾਈ ਹੇਠ ਨਵੇਂ ਬਣੇ ਸਮਾਰਟ ਨੀਲੇ ਕਾਰਡ (ਰਾਸ਼ਨ ਕਾਰਡ) ਲਾਭਪਾਤਰੀ ਪਰਿਵਾਰਾਂ ਨੂੰ ਵੰਡੇ ਗਏ।
ਇਸ ਮੌਕੇ ਸਰਪੰਚ ਸਿਮਰਜੀਤ ਕੌਰ ਸਹੋਤਾ ਨੇ ਬੋਲਦਿਆਂ ਕਿਹਾ ਸਾਡਾ ਇੱਕੋ ਇੱਕ ਮਕਸਦ ਹੈ ਐਹੋ ਜਹੇ ਪ੍ਰੋਗਰਾਮਾਂ ਨਾਲ ਪਿੰਡ ਵਾਸੀਆਂ ਨੂੰ ਸਰਕਾਰੀ ਸਹੂਲਤਾਂ ਅਤੇ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇ । ਸਾਡੀ ਪੰਚਾਇਤ ਦੀ ਹਰ ਵਕ਼ਤ ਇਹੋ ਕੋਸ਼ਿਸ਼ ਰਹਿੰਦੀ ਹੈ ਕਿ ਪਿੰਡ ਦੇ ਹਰ ਲੋੜਵੰਦ ਪਰਿਵਾਰ ਤੱਕ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਪੂਰਾ ਲਾਭ ਬਿਨਾਂ ਕਿਸੇ ਖੱਜਲ-ਖੁਆਰੀ ਦੇ ਪਹੁੰਚੇ। ਸਾਡੇ ਵਲੋਂ ਅਗਾਂਹ ਵੀ
ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਲਈ ਯਤਨ ਨਿਰੰਤਰ ਜਾਰੀ ਰਹਿਣਗੇ। ਇਸ ਮੌਕੇ ਸਮੂਹ ਨਗਰ ਪੰਚਾਇਤ ਚੱਕ ਸਾਹਬੂ,ਸਮੂਹ ਨਗਰ ਨਿਵਾਸੀ ਅਤੇ ਡੀਪੂ ਹੋਲਡਰ ਸ੍ਰੀ ਚੰਦਨ ਸੂਦ ਹਾਜ਼ਿਰ ਸਨ।
Posted By: GURBHEJ SINGH ANANDPURI